ਬੀਬੀ ਚੰਨਣ ਕੌਰ ਭਾਖੜੀਆਣਾ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟਾਇਆ
ਸਵਰਗੀ ਬੀਬੀ ਚੰਨਣ ਕੌਰ ਭਾਖੜੀਆਣਾ ਦੇ ਅਕਾਲ ਚਲਾਣੇ ਤੇ ਦੁਖ ਦਾ ਪ੍ਰਗਟਾਵਾ
Publish Date: Fri, 27 Feb 2026 07:18 PM (IST)
Updated Date: Fri, 27 Feb 2026 07:19 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਨੰਬਰਦਾਰ ਤਰਲੋਚਨ ਸਿੰਘ ਭਾਖੜੀਆਣਾ ਤੇ ਸਮਾਜ ਸੇਵੀ ਬੀਬੀ ਸੁਰਿੰਦਰ ਕੌਰ ਸਾਹਨੀ ਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਨੂੰ ਉਸ ਸਮੇਂ ਬਹੁਤ ਹੀ ਡੂੰਘਾ ਸਦਮਾ ਪਹੁੰਚਿਆ, ਜਦੋਂ ਉਨ੍ਹਾਂ ਦੇ ਮਾਤਾ ਜੀ ਬੀਬੀ ਚੰਨਣ ਕੌਰ ਭਾਖੜੀਆਣਾ ਦਾ ਅਚਾਨਕ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ ਕਰੀਬ 96 ਸਾਲਾਂ ਦੀ ਸੀ। ਸਮਾਜ ਸੇਵੀ ਰਣਦੀਪ ਸਿੰਘ ਰਾਣਾ ਸਾਹਨੀ ਤੇ ਸਾਬਕਾ ਸਰਪੰਚ ਰਾਮ ਪਾਲ ਸਾਹਨੀ ਨੇ ਦੱਸਿਆ ਕਿ ਬੀਬੀ ਚੰਨਣ ਕੌਰ ਇਕ ਬਹੁਤ ਹੀ ਮਿਹਨਤੀ ਤੇ ਮਿਲਣਸਾਰ ਸੁਭਾਅ ਦੇ ਮਾਲਕ ਸਨ ਤੇ ਹਮੇਸ਼ਾ ਨਿਮਰਤਾ ਵਿਚ ਰਹਿੰਦੇ ਸਨ। ਉਨ੍ਹਾਂ ਦੇ ਅਚਾਨਕ ਦੇਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਬਾਬਾ ਪ੍ਰਮੇਸ਼ਰ ਸਿੰਘ ਜੀ ਭੋਗ ਪੁਰ ਸਾਹਿਬ ਵਾਲੇ, ਸਾਈਂ ਬਾਬਾ ਕਰਨੈਲ ਸ਼ਾਹ ਗੱਦੀ ਨਸ਼ੀਨ ਦਰਬਾਰ ਬਾਬਾ ਮੰਗੂ ਸ਼ਾਹ ਜੀ ਪਿੰਡ ਸਾਹਨੀ, ਬਾਬਾ ਮਹੇਸ਼ ਚੰਦਰ ਮੁੱਖ ਪੁਜਾਰੀ ਸ਼ਿਵ ਮੰਦਿਰ ਸਾਹਨੀ, ਭਾਈ ਗੁਰਦੀਪ ਸਿੰਘ ਪ੍ਰੇਮ ਪੁਰ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਪਿੰਡ ਸਾਹਨੀ, ਸਮਾਜ ਸੇਵੀ ਰਣਦੀਪ ਸਿੰਘ ਰਾਣਾ, ਅਵਤਾਰ ਸਿੰਘ, ਅਜੀਤ ਸਿੰਘ, ਸਾਬਕਾ ਸਰਪੰਚ ਰਾਮ ਪਾਲ ਸਾਹਨੀ, ਮਹਿੰਦਰ ਪਾਲ, ਮੁਖਤਿਆਰ ਚੰਦ, ਕੁਲਦੀਪ ਕੁਮਾਰ, ਰਣਜੀਤ ਸਿੰਘ ਸਮੇਤ ਹੋਰ ਇਲਾਕਾ ਵਾਸੀਆਂ ਵੱਲੋਂ ਵਾਹਿਗੁਰੂ ਪਰਮਾਤਮਾ ਜੀ ਅੱਗੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਤੇ ਪਰਿਵਾਰ ਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਬੇਨਤੀ ਕੀਤੀ ਗਈ ਹੈ।