ਆਨੰਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਉਪਲਬਧੀ
ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਉਪਲਬਧੀ
Publish Date: Thu, 23 Apr 2026 06:58 PM (IST)
Updated Date: Fri, 24 Apr 2026 04:07 AM (IST)

ਕੈਪਸ਼ਨ : 23ਕੇਪੀਟੀ2 ਵਿਦਿਆਰਥੀਆਂ ਨਾਲ ਦਿਖਾਈ ਦਿੰਦੇ ਹੋਏ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਸੇਖੋ ਤੇ ਹੋਰ । ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਹੋਣਹਾਰ ਵਿਦਿਆਰਥੀ ਨਵਰੀਤ ਕੌਰ, ਅਰਮਾਨਪ੍ਰੀਤ ਕੌਰ ਤੇ ਸਤਬੀਰ ਕੌਰ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ’ਚ ਹੋਏ ‘ਬੈਸਟ ਆਉਟ ਆਫ ਵੇਸਟ’ ਮੁਕਾਬਲੇ ’ਚ ਦੂਜਾ ਸਥਾਨ ਹਾਸਲ ਕਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਹ ਮੁਕਾਬਲਾ ਵਰਲਡ ਅਰਥ-ਡੇ ਮੌਕੇ ਕਰਵਾਇਆ ਗਿਆ ਸੀ, ਜਿਸ ਦਾ ਮਕਸਦ ਵਾਤਾਵਰਨ ਦੀ ਸੁਰੱਖਿਆ ਬਾਰੇ ਜਾਗਰੂਕਤਾ ਫੈਲਾਉਣਾ ਸੀ। ਵਿਦਿਆਰਥੀਆਂ ਨੇ ‘ਸੇਵ ਪਲੇਨਟ ਅਰਥ’ ਦੇ ਸੁਨੇਹੇ ਨੂੰ ਧਿਆਨ ’ਚ ਰੱਖਦੇ ਹੋਏ ਕਾਗਜ਼, ਪਲਾਸਟਿਕ ਤੇ ਹੋਰ ਰੀਯੂਜ਼ ਕਰਨ ਵਾਲੀਆਂ ਚੀਜ਼ਾਂ ਨਾਲ ਸੋਹਣੇ ਤੇ ਸਿਖਲਾਈ ਭਰੇ ਮਾਡਲ ਬਣਾਏ। ਉਨ੍ਹਾਂ ਦੀ ਪ੍ਰਜ਼ੈਂਟੇਸ਼ਨ ਨੇ ਦਿਖਾਇਆ ਕਿ ਬੇਕਾਰ ਚੀਜ਼ਾਂ ਨੂੰ ਵੀ ਵਧੀਆ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ। ਸਕੂਲ ਦੀ ਮੈਨੇਜਿੰਗ ਕਮੇਟੀ ਦੀ ਚੇਅਰਪਰਸਨ ਵਨਿੰਦਰ ਕੁਮਾਰੀ ਆਨੰਦ, ਐੱਮਡੀ ਵਿਕਰਮ ਆਨੰਦ ਤੇ ਡਾਇਰੈਕਟਰ ਰੁਚੀ ਆਨੰਦ ਨੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਅਤੇ ਅਸੀਸਾਂ ਦਿੱਤੀਆਂ। ਸੀਪਲ ਡਾ. ਅਰਵਿੰਦਰ ਸਿੰਘ ਸੇਖੋਂ ਅਤੇ ਵਾਈਸ ਪ੍ਰਿੰਸੀਪਲ ਡਾ. ਦੀਪਕ ਅਰੋੜਾ ਨੇ ਵੀ ਵਿਦਿਆਰਥੀਆਂ ਨੂੰ ਇਸ ਸਫਲਤਾ ਲਈ ਵਧਾਈ ਦਿੱਤੀ। ਇਸ ਮੁਕਾਬਲੇ ਦਾ ਸਫਲ ਆਯੋਜਨ ਤੇ ਮਾਰਗਦਰਸ਼ਨ ਐਕਟੀਵਿਟੀ ਇੰਚਾਰਜ ਨੇਹਾ ਜੋਸ਼ੀ, ਕਰੁਣਾ ਅਤੇ ਪੂਜਾ ਡਾਬਰ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਗਿਆ, ਜਦਕਿ ਬਲਜੀਤ ਕੌਰ ਦਾ ਸਹਿਯੋਗ ਵੀ ਕਾਬਿਲ-ਏ-ਤਾਰੀਫ਼ ਰਿਹਾ। ਇਹ ਉਪਲਬਧੀ ਦਿਖਾਉਂਦੀ ਹੈ ਕਿ ਸਕੂਲ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਵੱਲ ਵੀ ਜਾਗਰੂਕ ਹਨ।