ਕੱਲ੍ਹ ਨੂੰ ਖੋਲ ਦਿਤੇ ਜਾਣਗੇ ਪ੍ਰੀਖਿਆ ਕੇਂਦਰ
ਬੋਰਡ ਪ੍ਰੀਖਿਆਵਾਂ ਲਈ ਪ੍ਰੀਖਿਆ ਕੇਂਦਰ ਕੱਲ੍ਹ ਨੂੰ ਖੋਲ ਦਿਤੇ ਜਾਣਗੇ
Publish Date: Sun, 15 Feb 2026 09:33 PM (IST)
Updated Date: Sun, 15 Feb 2026 09:36 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਕੂਲ਼ ਸਿੱਖਿਆ ਬੋਰਡ ਵੱਲੋਂ 17 ਫ਼ਰਵਰੀ ਤੋਂ 8ਵੀਂ, 12ਵੀਂ ਤੇ 6 ਮਾਰਚ ਤੋਂ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆ ਸ਼ੁਰੂ ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਕਪੂਰਥਲਾ ਹਰਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਸਕੂਲ਼ ਸਿੱਖਿਆ ਬੋਰਡ ਮੋਹਾਲੀ ਵੱਲੋਂ ਇਨ੍ਹਾਂ ਪ੍ਰੀਖਿਆਵਾਂ ਲਈ ਜ਼ਿਲ੍ਹਾ ਕਪੂਰਥਲਾ ਵਿਚ ਕੁੱਲ 65 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ। ਮਿਤੀ 16 ਫ਼ਰਵਰੀ ਨੂੰ ਸਮੂਹ ਪ੍ਰੀਖਿਆ ਕੇਂਦਰ ਬੋਰਡ ਪ੍ਰੀਖਿਆਵਾਂ ਲਈ ਖੋਲ੍ਹ ਦਿੱਤੇ ਜਾਣਗੇ। ਪ੍ਰੀਖਿਆਵਾਂ ਦੇ ਸੁਚੱਜੇ ਸੰਚਾਲਣ ਲਈ ਸਮੂਹ ਪ੍ਰੀਖਿਆ ਕੇਂਦਰ ਕੰਟਰੋਲਰਾਂ ਨੂੰ ਪਾਬੰਦ ਕੀਤਾ ਜਾ ਚੁੱਕਾ ਹੈ। 8ਵੀਂ ਜਮਾਤ ਵਿਚ ਤਕਰੀਬਨ 7039, 10ਵੀਂ ਜਮਾਤ ਵਿਚ 7271 ਤੇ 12ਵੀਂ ਜਮਾਤ ਵਿਚ 7032 ਵਿਦਿਆਰਥੀ ਅਪੀਅਰ ਹੋਣਗੇ।