ਮੂਰਤੀ ਸਥਾਪਨਾ ਦਿਵਸ ਸਮਾਰੋਹ ਨੂੰ ਸਮਰਪਿਤ ਸਮਾਗਮ ਕਰਵਾਇਆ
ਮੂਰਤੀ ਸਥਾਪਨਾ ਦਿਵਸ ਸਮਾਰੋਹ ਨੂੰ ਸਮਰਪਿਤ ਕਰਵਾਇਆ ਸਮਾਗਮ
Publish Date: Sat, 14 Feb 2026 07:42 PM (IST)
Updated Date: Sat, 14 Feb 2026 07:45 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਮੂਰਤੀ ਸਥਾਪਨਾ ਦਿਵਸ ਸਮਾਰੋਹ ਤੇ ਮਹਾਂਸ਼ਿਵਰਾਤਰੀ ਮਹੋਤਸਵ ਦੇ ਸੰਬਧ ਵਿਚ ਠਾਕੁਰਦਵਾਰਾ ਸ਼ਿਵ ਮੰਦਰ ਪੱਕਾ ਬਾਗ ਫਗਵਾੜਾ ਵਿਚ ਆਯੋਜਿਤ ਕੀਤੇ ਜਾ ਰਹੇ ਪ੍ਰੋਗਰਾਮ ਅਧੀਨ ਨਿਤਿਨ ਬੱਗਾ ਤੇ ਬੱਗਾ ਪਰਿਵਾਰ ਵੱਲੋਂ ਮੰਤਰੋਚਾਰਣ ਨਾਲ ਪੂਜਨ ਕੀਤਾ ਗਿਆ ਤੇ ਭਜਨ ਸੰਧਿਆ ਦੀ ਸ਼ੁਰੂਆਤ ਕੀਤੀ ਗਈ। ਇੰਦਰਜੀਤ ਕਾਲੜਾ, ਮਧੁਭੂਸ਼ਣ ਕਾਲੀਆ, ਅਮਿਤ ਸ਼ਾਲੂ, ਰਮਨ ਪੱਬੀ, ਅਮਿਤ ਕਪੂਰ, ਗੌਰਵ ਚੋਪੜਾ, ਪਰਵੇਸ਼ ਚੰਦਰ, ਮਹੰਤ ਬਾਲ ਕ੍ਰਿਸ਼ਨ ਆਨੰਦ, ਬਲਵਿੰਦਰ ਬਹਿਲ, ਪ੍ਰਭਾ ਮਲਹੋਤਰਾ, ਰੀਨਾ ਮੂਟਰੇਜਾ, ਰਾਜੂ ਮਲਹੋਤਰਾ, ਵੰਦਨਾ ਜੋਸ਼ੀ, ਯੋਗਿਤਾ ਕਾਲੀਆ ਨੇ ਭਜਨ ਗਾ ਕੇ ਭੋਲੇ ਬਾਬਾ ਦੀ ਮਹਿਮਾ ਦਾ ਗੁਣਗਾਨ ਕੀਤਾ। ਭਜਨ ਸੰਧਿਆ ਤੋਂ ਬਾਅਦ ਭੰਡਾਰੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਲਕਸ਼ਮੀਕਾਂਤ ਪ੍ਰਭਾਕਰ, ਇੰਦਰ ਕਰਵਲ, ਰਮਨ ਛਾਬੜਾ, ਰੋਬੋਟ ਗੁਪਤਾ, ਸੰਜੀਵ ਗਾਬਾ, ਹਰਸ਼ ਭੱਲਾ, ਰਾਜਿੰਦਰ ਵਰਮਾ, ਰਮਨ ਨੇਹਰਾ, ਬੌਬੀ ਅਰੋੜਾ, ਦਵਿੰਦਰ ਬਿੱਲਾ, ਸੌਰਵ ਸੂਦ, ਰਿਸ਼ੀ ਸ਼ਰਮਾ, ਅਨੁਜ ਮਦਾਨ, ਹੈਪੀ, ਖੁਸ਼ਦੀਪ ਖੁਰਾਨਾ, ਦੀਪਕ ਲਖਨਪਾਲ, ਅਮਰਜੀਤ ਜੀਤਾ, ਹਰਜੀਤ ਜੀਤਾ, ਸੋਨੂ ਜਲੋਟਾ, ਅਜੈ ਛਾਬੜਾ, ਮਾਨਵ ਕੌੜਾ, ਦਵਿੰਦਰ ਡੀਕੇ, ਮਨੋਜ ਟੰਡਨ, ਨਿਤਿਨ ਕਨੋਜੀਆ, ਅਨਿਲ ਮਲਹੋਤਰਾ, ਚੇਤਨ ਮਿਗਲਾਨੀ, ਸ਼ਿਵਮ ਨੇਗੀ, ਕੁਣਾਲ ਸ਼ਰਮਾ, ਹਰਮਨ ਸੋਨੀ, ਪੁਲਕਿਤ ਮਲਹੋਤਰਾ ਆਦਿ ਹਾਜ਼ਰ ਸਨ। ਇਸ ਮੌਕੇ ‘ਤੇ ਕਮੇਟੀ ਵੱਲੋਂ ਨਿਤਿਨ ਬੱਗਾ ਤੇ ਬੱਗਾ ਪਰਿਵਾਰ ਨੂੰ ਭੋਲੇ ਬਾਬਾ ਦਾ ਸਰੂਪ ਦੇ ਕੇ ਸਨਮਾਨਿਤ ਕੀਤਾ ਗਿਆ।