ਰੋਜ਼ਗਾਰ ਬਿਊਰੋ ਨੇ ਕਿੱਤਾਮੁਖੀ ਅਗਵਾਈ ਕੈਂਪ ਲਗਾਇਆ
ਰੋਜ਼ਗਾਰ ਬਿਊਰੋ ਵੱਲੋਂ ਕਿੱਤਾਮੁਖੀ ਅਗਵਾਈ ਕੈਂਪ ਲਗਾਇਆ
Publish Date: Mon, 19 Jan 2026 07:00 PM (IST)
Updated Date: Mon, 19 Jan 2026 07:03 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਕਪੂਰਥਲਾ ਤੇ ਸੀ-ਪਾਈਟ ਥੇਹ ਕਾਂਜਲਾ ਵਿਖੇ ਇਕ ਵਿਸੇਸ਼ ਰਜਿਸਟ੍ਰੇਸ਼ਨ-ਕਮ-ਕਿੱਤਾ ਅਗਵਾਈ ਕੈਂਪ ਲਗਾਇਆ ਗਿਆ। ਅਮਿਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀਬੀਈਈ ਕਪੂਰਥਲਾ ਦੀ ਅਗਵਾਈ ਅਧੀਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਸਕੂਲੀ ਬੱਚਿਆਂ ਨੂੰ ਬਿਊਰੋ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆ ਸੇਵਾਵਾਂ ਬਾਰੇ ਜਾਗਰੂਕ ਕਰਨ ਤੇ ਉਨ੍ਹਾਂ ਨੂੰ ਕਰੀਅਰ ਅਗਵਾਈ ਦੇਣ ਦੇ ਮਕਸਦ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਕਪੂਰਥਲਾ ਤੇ ਸੀ-ਪਾਈਟ ਥੇਹ ਕਾਂਜਲਾ ਵਿਖੇ ਇਕ ਵਿਸੇਸ਼ ਰਜਿਸਟ੍ਰੇਸ਼ਨ–ਕਮ-ਕਿੱਤਾ ਅਗਵਾਈ ਕੈਂਪ ਲਗਾਇਆ ਗਿਆ। ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਕਪੂਰਥਲਾ, ਰਾਜਨ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਇਸ ਵਿਸੇਸ਼ ਕੈਂਪ ਦਾ ਉਦੇਸ਼ ਬੱਚਿਆਂ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨਾਲ ਜੋੜਨਾ ਹੈ ਤਾਂ ਜੋ ਉਹ ਆਪਣੀ ਪੜ੍ਹਾਈ ਨੂੰ ਜਾਰੀ ਰੱਖਦੇ ਸਮੇਂ ਵੱਖ-ਵੱਖ ਖੇਤਰਾਂ ਵਿਚ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣੂੰ ਹੋ ਸਕਣ ਤੇ ਲੋੜੀਂਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੇ ਕੈਰੀਅਰ ਨੂੰ ਸਹੀ ਸੇਧ ਦੇ ਸਕਣ। ਇਸ ਤੋਂ ਇਲ੍ਹਾਵਾ ਸੀ-ਪਾਈਟ ਸੈਂਟਰ ਦੇ ਟ੍ਰੇਨੀਆਂ ਨੂੰ ਉਨ੍ਹਾਂ ਵਾਸਤੇ ਹੋਰ ਉਪਲੱਬਧ ਰੋਜ਼ਗਾਰ ਮੌਕਿਆਂ ਬਾਰੇ ਜਾਣੂੰ ਕਰਵਾਇਆ ਗਿਆ ਤਾਂ ਜੋ ਉਹ ਟ੍ਰੇਨਿੰਗ ਪ੍ਰਾਪਤ ਕਰਨ ਤੋਂ ਬਾਅਦ ਰੱਖਿਆ ਸੇਵਾਵਾਂ ਦੇ ਨਾਲ-ਨਾਲ ਹੋਰ ਰੋਜ਼ਗਾਰ ਮੌਕਿਆਂ ਬਾਰੇ ਜਾਗਰੂਕ ਰਹਿ ਕੇ ਜਲ੍ਹਦ ਰੋਜ਼ਗਾਰ ਪ੍ਰਾਪਤੀ ਕਰ ਸਕਣ। ਇਸ ਕੈਂਪ ਮੌਕੇ ਬਿਊਰੋ ਦੇ ਅਧਿਕਾਰੀਆਂ ਵੱਲੋਂ ਬੱਚਿਆਂ ਨੂੰ ਬਿਊਰੋ ਦੀਆਂ ਫ੍ਰੀ ਸੇਵਾਵਾਂ ਜਿਵੇਂ ਰਜਿਸਟ੍ਰੇਸ਼ਨ, ਹੁਨਰ ਵਿਕਾਸ, ਕਿੱਤਾ ਅਗਵਾਈ, ਲਾਇਬ੍ਰੇਰੀ, ਪਲੇਸਮੈਂਟ ਕੈਂਪ, ਸਵੈ-ਰੋਜ਼ਗਾਰ ਕੈਂਪ, ਹੈਲਪਲਾਈਨ, ਵਿਭਾਗ ਦੀ ਵੈਬਸਾਈਟ ਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਜਾਣਕਾਰੀ ਦਿੱਤੀ ਗਈ। ਸਕੂਲ ਵਿਖੇ ਪ੍ਰਿੰਸੀਪਲ ਸਮੇਤ ਸਮੂਹ ਸਟਾਫ ਅਤੇ ਸੀ-ਪਾਈਟ ਸੈਂਟਰ ਵਿਖੇ ਕੈਂਪ ਦੇ ਐਡਜੂਟੈਂਟ ਕੈਪਟਨ ਅਜੀਤ ਸਿੰਘ ਬਾਠ ਤੇ ਸਮੂਹ ਸਟਾਫ਼ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।