ਉੱਘੀ ਕਵਿੱਤਰੀ ਹਰਪ੍ਰੀਤ ਨੂੰ ਦਿੱਤਾ ਸਾਹਿਤ ਸਦਭਾਵਨਾ ਪੁਰਸਕਾਰ-2025
ਉੱਘੀ ਕਵਿੱਤਰੀ ਹਰਪ੍ਰੀਤ ਕੌਰ ਸੰਧੂ ਨੂੰ ਪ੍ਰਦਾਨ ਕੀਤਾ ਗਿਆ ਸਾਹਿਤ ਸਦਭਾਵਨਾ ਪੁਰਸਕਾਰ-2025
Publish Date: Sat, 21 Mar 2026 07:37 PM (IST)
Updated Date: Sat, 21 Mar 2026 07:40 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਵੱਲੋਂ ਸਾਹਿਤ ਸਦਭਾਵਨਾ ਪੁਰਸਕਾਰ-2025 ਪੰਜਾਬੀ ਦੀ ਉੱਘੀ ਕਵਿੱਤਰੀ ਹਰਪ੍ਰੀਤ ਕੌਰ ਸੰਧੂ ਨੂੰ ਇਕ ਭਰਵੇਂ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਵਰਿਆਮ ਸਿੰਘ ਸੰਧੂ, ਸੁਸਾਇਟੀ ਪ੍ਰਧਾਨ ਲਖਵਿੰਦਰ ਸਿੰਘ ਜੌਹਲ, ਗੁਰਸ਼ਰਨ ਸਿੰਘ ਵੀਸੀ, ਪ੍ਰਿੰ. ਗੁਰਮੀਤ ਸਿੰਘ ਪਲਾਹੀ, ਡਾ. ਦਰਸ਼ਨ ਸਿੰਘ ਆਸ਼ਟ, ਹਰਪ੍ਰੀਤ ਕੌਰ ਸੰਧੂ ਨੇ ਕੀਤੀ। ਸਾਹਿਤ ਸਦਭਾਵਨਾ ਪੁਰਸਕਾਰ ਵਿਚ 21,000 ਰੁਪਏ ਨਕਦ ਤੇ ਇਕ ਟਰਾਫ਼ੀ ਹਰਪ੍ਰੀਤ ਕੌਰ ਸੰਧੂ ਨੂੰ ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਵੱਲੋਂ ਭੇਟ ਕੀਤੀ ਗਈ। ਇਸ ਸਮਾਗਮ ਦੌਰਾਨ ਖ਼ਾਸ ਤੌਰ ‘ਤੇ ਪ੍ਰਸਿੱਧ ਕਵੀ ਸੁਰਜੀਤ ਜੱਜ, ਮੁਖਤਿਆਰ ਸਿੰਘ ਕਹਾਣੀਕਾਰ, ਐਡਵੋਕੇਟ ਐੱਸਐੱਲ ਵਿਰਦੀ, ਰਵਿੰਦਰ ਚੌਟ, ਪ੍ਰਿੰ. ਗੁਰਮੀਤ ਸਿੰਘ ਪਲਾਹੀ, ਪ੍ਰਿੰ. ਤਰਸੇਮ ਸਿੰਘ, ਪ੍ਰਸਿੱਧ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ, ਸੋਨਾਪੁਰੇਵਾਲ ਸਕੱਤਰ, ਉਮਿੰਦਰ ਜੌਹਲ, ਰਾਜਵੰਤ ਕੌਰ ਪੰਜਾਬੀ (ਡਾ.), ਜਗਜੀਤ ਸਿੰਘ ਸੇਠ, ਮਾਸਟਰ ਮਨਦੀਪ ਸਿੰਘ, ਬੰਸੋ ਦੇਵੀ ਆਦਿ ਨੇ ਆਪਣੇ ਵਿਚਾਰ ਪ੍ਰਗਟ ਕੀਤੇ । ਪ੍ਰੋ. ਦਰਸ਼ਨ ਸਿੰਘ ਆਸ਼ਟ ਨੇ ਹਰਪ੍ਰੀਤ ਕੌਰ ਸੰਧੂ ਦੀਆਂ ਸਾਹਿਤਕ ਪ੍ਰਾਪਤੀਆਂ ਸਬੰਧੀ ਪੇਪਰ ਪੜ੍ਹਿਆ, ਜਿਸ ਉੱਤੇ ਗੁਰਸ਼ਰਨ ਸਿੰਘ ਵੀਸੀ, ਪ੍ਰੋ. ਭੁਪਿੰਦਰ ਕੌਰ, ਦੀਪਕ ਸ਼ਰਮਾ ਚਨਾਰਥਲ, ਐਡਵੋਕੇਟ ਐੱਸਐੱਲ ਵਿਰਦੀ ਨੇ ਆਪਣੇ ਵਿਚਾਰ ਪੇਸ਼ ਕੀਤੇ। ਰਵਿੰਦਰ ਚੋਟ ਨੇ ਸਟੇਜ ਦੀ ਕਾਰਵਾਈ ਬਾਖ਼ੂਬੀ ਨਿਭਾਈ। ਪ੍ਰਿੰ. ਗੁਰਮੀਤ ਸਿੰਘ ਪਲਾਹੀ ਨੇ ਸਭਨਾਂ ਦਾ ਧੰਨਵਾਦ ਕੀਤਾ। ਜਦ ਕਿ ਸੁਸਾਇਟੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਸੁਸਾਇਟੀ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਇਹ ਸੁਸਾਇਟੀ ਪੰਜਾਬੀ ਦੇ ਪ੍ਰਚਾਰ ਤੇ ਵਿਕਾਸ ਲਈ ਯਤਨਸ਼ੀਲ ਹੈ ਤੇ ਇਸ ਵੱਲੋਂ ਪੰਜਾਬੀ ਸਾਹਿਤ ਨੂੰ ਬਹੁਤ ਸਾਰੀਆਂ ਪੁਸਤਕਾਂ ਦਿੱਤੀਆਂ ਹਨ। ਪ੍ਰਧਾਨਗੀ ਭਾਸ਼ਣ ਦਿੰਦਿਆਂ ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਵੀ ਔਰਤ ਨੂੰ ਉਹ ਸਨਮਾਨ ਨਹੀਂ ਮਿਲ ਰਿਹਾ ਜਿਹੜਾ ਕਿ ਮਿਲਣਾ ਚਾਹੀਦਾ ਹੈ, ਤਾਂ ਵੀ ਕੁਝ ਔਰਤਾਂ ਵੱਖੋ-ਵੱਖਰੇ ਖੇਤਰਾਂ ਵਿਚ ਵੱਡੀਆਂ ਪ੍ਰਾਪਤੀਆਂ ਕਰ ਰਹੀਆਂ ਹਨ। ਇਸ ਸਮੇਂ ਕਰਵਾਏ ਗਏ ਕਵੀ ਦਰਬਾਰ ਵਿਚ ਬਲਦੇਵ ਰਾਜ ਕੋਮਲ, ਸੁਰਜੀਤ ਜੱਜ, ਰਾਜਵੰਤ ਕੌਰ ਸੰਧੂ, ਜਸਵਿੰਦਰ ਕੌਰ ਫਗਵਾੜਾ, ਹਰਜਿੰਦਰ ਨਿਆਣਾ, ਸੀਤਲ ਰਾਮ ਬੰਗਾ, ਸੁਖਦੇਵ ਫਗਵਾੜਾ, ਪੰਮੀ ਦਿਵੇਦੀ, ਦਲਜੀਤ ਕੌਰ ਚਾਨਾ, ਭੁਪਿੰਦਰ ਕੌਰ, ਰਾਜਵੰਤ ਕੌਰ ਪੰਜਾਬੀ (ਡਾ.), ਹਰਸਿਮਰਤ ਕੌਰ, ਬਲਬੀਰ ਕੌਰ ਬੱਬੂ ਸੈਣੀ, ਹਰਸਿਮਰਤ ਕੌਰ, ਰਣਜੀਤ ਕੌਰ ਹੁੰਦਲ ਨੇ ਹਿੱਸਾ ਲਿਆ।