ਚੌਕ ਦਾ ਨਾਂ ਰੱਖਣ ਸਬੰਧੀ ਸਿੱਖ ਜਥੇਬੰਦੀਆਂ ਕੀਤੀ ਹੰਗਾਮੀ ਮੀਟਿੰਗ
ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਵਿਖੇ ਹੋਈ ਸਿੱਖ ਜੱਥੇਬੰਦੀਆਂ ਦੀ ਹੰਗਾਮੀ ਮੀਟਿੰਗ
Publish Date: Sat, 04 Apr 2026 07:32 PM (IST)
Updated Date: Sat, 04 Apr 2026 07:34 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਮੂਹ ਸਿੱਖ ਜਥੇਬੰਦੀਆਂ ਦੇ ਆਗੂਆਂ ਦੀ ਹੰਗਾਮੀ ਮੀਟਿੰਗ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਫਗਵਾੜਾ ਵਿਖੇ ਹੋਈ। ਮੀਟਿੰਗ ਵਿਚ ਫਗਵਾੜਾ ਵਿਖੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਮਰਪਿਤ ਮੀਰੀ-ਪੀਰੀ ਚੌਕ ਤੇ ਫਗਵਾੜਾ ਤੋਂ ਮੇਹਲੀ ਤੱਕ ਮੀਰੀ-ਪੀਰੀ ਮਾਰਗ ਬਨਾਉਣ ਦੇ ਮੁੱਦੇ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਆਗੂਆਂ ਨੇ ਆਖਿਆ ਕਿ ਫਗਵਾੜਾ ਸ਼ਹਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਹੈ। ਇਸ ਇਤਹਾਸ ਕਰਕੇ ਹੀ ਫਗਵਾੜਾ ਦਾ ਨਾਮ ਸਾਰੀ ਦੁਨੀਆ ਵਿਚ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਿਸੇ ਵੀ ਸਰਕਾਰ ਨੇ ਗੁਰੂ ਸਾਹਿਬ ਦੇ ਨਾਮ ‘ਤੇ ਕੋਈ ਮਾਰਗ, ਕੋਈ ਚੌਕ ਜਾਂ ਸ਼ਹਿਰ ਦੀ ਐਂਟਰੀ ‘ਤੇ ਕੋਈ ਵੀ ਗੇਟ ਗੁਰੂ ਸਾਹਿਬ ਦੇ ਨਾਮ ’ਤੇ ਨਹੀਂ ਬਣਾਇਆ। ਸੋ ਹੁਣ ਸਿੱਖ ਸਮਾਜ ਵੱਲੋਂ ਇਹ ਮੰਗ ਉਠਾਉਣੀ ਬਿਲਕੁਲ ਜਾਇਜ਼ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਫਗਵਾੜਾ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਮਤਾ ਪਾ ਕੇ ਸ਼ਹਿਰ ਵਿਚ ਚੌਕ ਤੇ ਮਾਰਗ ਦਾ ਨਾਮ ਮੀਰੀ-ਪੀਰੀ ਰੱਖਿਆ ਜਾਵੇ। ਆਗੂਆਂ ਨੇ ਸਰਬ ਸਹਿਮਤੀ ਲਈ ਸਾਰੀਆਂ ਧਿਰਾਂ ਦੇ ਨਾਲ ਗੱਲਬਾਤ ਕਰਨ ਦਾ ਫੈਸਲਾ ਵੀ ਲਿਆ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਿਚ ਤਜਿੰਦਰ ਬਾਵਾ, ਮਨਜੀਤ ਸਿੰਘ, ਤਜਿੰਦਰ ਸਿੰਘ, ਦਵਿੰਦਰ ਸਿੰਘ, ਸਰਬਜੀਤ ਸਿੰਘ, ਰਜਿੰਦਰ ਸਿੰਘ, ਜਸਵੀਰ ਸਿੰਘ, ਜਸਪਾਲ ਸਿੰਘ, ਗੁਰਦਿਆਲ ਸਿੰਘ, ਸੰਤੋਖ ਸਿੰਘ, ਮੋਹਨ ਸਿੰਘ ਗਾਂਧੀ, ਗੁਰਜੀਤ ਸਿੰਘ, ਏਕਮ ਸਿੰਘ, ਲਖਬੀਰ ਸਿੰਘ, ਸਤਬੀਰ ਸਿੰਘ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਪਾਲ ਸਿੰਘ ਪਾਲਾ, ਅਵਤਾਰ ਸਿੰਘ, ਜੋਤ ਸਿੰਘ ਆਦਿ ਹਾਜ਼ਰ ਸਨ।