- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਮੰਗਾਂ ਸਬੰਧੀ ਉੱਚ ਅਧਿਕਾਰੀਆਂ ਨੂੰ ਸੌਂਪਿਆ ਮੰਗ ਪੱਤਰ

ਬਿਜਲੀ ਵਿਭਾਗ ਦੇ ਕਰਮਚਾਰੀਆਂ ਉੱਚ ਅਧਿਕਾਰੀਆਂ ਨੂੰ ਸੌਂਪਿਆ ਮੰਗ ਪੱਤਰ
ਮੰਗਾਂ ਨਾ ਮੰਨੇ ਜਾਣ ’ਤੇ ਦਿੱਤੀ ਵੱਡੇ ਸੰਘਰਸ਼ ਦੀ ਚੇਤਾਵਨੀ
ਸੁਖਪਾਲ ਸਿੰਘ ਹੁੰਦਲ, ਅਵਿਨਾਸ਼ ਸ਼ਰਮਾ ਪੰਜਾਬੀ ਜਾਗਰਣ
ਕਪੂਰਥਲਾ : ਪੀਐੱਸਪੀਸੀਐੱਲ ਮੈਨੇਜਮੈਂਟ ਵੱਲੋਂ ਟੈਕਨੀਕਲ ਸਟਾਫ ਦੀ ਘਾਟ ਹੋਣ ਕਾਰਨ ਜੂਨੀਅਰ ਇੰਜੀਨੀਅਰਾਂ, ਸਹਾਇਕ ਇੰਜੀਨੀਅਰਾਂ ’ਤੇ ਭਾਰੀ ਦਬਾਅ ਪਾਇਆ ਜਾ ਰਿਹਾ ਹੈ। ਫੀਲਡ ਵਿਚ ਜੇਈ ’ਤੇ ਉੱਚ ਅਧਿਕਾਰੀਆਂ ਵੱਲੋਂ ਪਾਏ ਜਾ ਰਹੇ ਨਜਾਇਜ ਦਬਾਅ ਦੀ ਸਖ਼ਤ ਨਿਖੇਧੀ ਕਰਦਿਆਂ ਵੀਰਵਾਰ ਨੂੰ ਕੌਂਸਲ ਆਫ ਜੂਨੀਅਰ ਇੰਜੀਨੀਅਰ ਵੱਲੋਂ ਭਾਰੀ ਰੋਸ ਜ਼ਾਹਰ ਕੀਤਾ ਗਿਆ ਤੇ ਵੰਡ ਜ਼ੋਨ ਉੱਤਰੀ ਜ਼ੋਨ ਜਲੰਧਰ ਤੇ ਹਲਕਾ ਦਫਤਰ ਦੇ ਮੁੱਖ ਇੰਜੀਨੀਅਰਾਂ ਨੂੰ ਇਕ ਰੋਸ ਪੱਤਰ ਵੀ ਸੌਂਪਿਆ ਗਿਆ। ਇਸ ਦੌਰਾਨ ਗੱਲਬਾਤ ਕਰਦੇ ਹੋਏ ਜ਼ੋਨਲ ਪ੍ਰਧਾਨ ਇੰਜੀ. ਗੁਰਨਾਮ ਸਿੰਘ ਬਾਜਵਾ ਨੇ ਦਸਿਆ ਕਿ ਮੈਨੇਜਮੈਂਟ ਵੱਲੋਂ ਕੁੱਝ ਦਿਨ ਪਹਿਲਾਂ ਇਕ ਪੱਤਰ ਜਾਰੀ ਕਰਕੇ ਫੀਲਡ ਸਟਾਫ ਵਿਚ ਕੰਮ ਕਰਦੇ ਜੇਈ ਨੂੰ ਲਾਈਨਾਂ ’ਚ ਪਏ ਫਾਲਟਾਂ ਨੂੰ ਦੂਰ ਕਰਨ ਲਈ 2 ਘੰਟੇ ਦਾ ਸਮਾਂ ਦਿੱਤਾ ਗਿਆ ਤੇ 2 ਘੰਟੇ ਤੋਂ ਵੱਧ ਸਮਾਂ ਲੱਗਣ ’ਤੇ ਸਬੰਧਤ ਜੂਨੀਅਰ ਇੰਜੀਨੀਅਰਾਂ, ਸਹਾਇਕ ਇੰਜੀਨੀਅਰਾਂ ਦੀ ਜਵਾਬ ਤਲਬੀ ਕਰਨ ਦਾ ਤੁਗਲਕੀ ਫ਼ਰਮਾਨ ਜਾਰੀ ਕੀਤਾ ਗਿਆ, ਜਿਸ ਕਰਕੇ ਜੂਨੀਅਰਾਂ ਇੰਜੀਨੀਅਰਾਂ ’ਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਹਰੇਕ ਸਬ ਡਵੀਜਨਾਂ ਵਿਚ ਟੈਕਨੀਕਲ ਸਟਾਫ ਸਿਰਫ 35 ਪ੍ਰਤੀਸ਼ਤ ਹੈ ਤੇ ਸਟਾਫ ਦੇ ਨਾਲ-ਨਾਲ ਸਟੋਰਾਂ ਵਿਚ ਵੀ ਲੋੜੀਂਦੇ ਸਮਾਨ ਦੀ ਭਾਰੀ ਘਾਟ ਹੈ। ਬਹੁਤ ਦਫਤਰਾਂ ਵਿਚ ਟਰਾਂਸਪੋਟੇਸ਼ਨ ਲਈ ਗੱਡੀਆਂ ਦੀ ਭਾਰੀ ਕਮੀ ਹੈ ਤੇ ਸੜੇ ਹੋਏ ਟਰਾਂਸਫਾਰਮਰ ਬਦਲੀ ਕਰਨ ਲਈ ਕਰੇਨ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਅਜਿਹੇ ਹਾਲਾਤਾਂ ਵਿਚ ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਜੋ ਫ਼ਰਮਾਨ ਜਾਰੀ ਕੀਤਾ ਗਿਆ ਹੈ, ਉਹ ਜਲਦ ਰੱਦ ਕੀਤਾ ਜਾਵੇ। ਬਾਜਵਾ ਨੇ ਕਿਹਾ ਕਿ ਇਕ ਜੇਈ ਕੋਲ 20 ਤੋਂ ਵੱਧ ਫੀਡਰਾਂ ਦੀਆਂ ਲਾਈਨਾਂ ਹਨ ਤੇ 5 ਤੋਂ ਵੱਧ ਗਰਿੱਡ ਹਨ। ਉਨ੍ਹਾਂ ਕਿਹਾ ਕਿ ਜਿਸਦੇ ਚਲਦੇ ਕਈ-ਕਈ ਕਿਲੋਮੀਟਰ ਦੂਰ ਦਿਨ-ਰਾਤ ਭੱਜ-ਦੌੜ ਕਰਨੀ ਪੈਂਦੀ ਹੈ ਤੇ ਕੰਮ ਦਾ ਬੋਝ ਜ਼ਿਆਦਾ ਹੋਣ ਕਾਰਨ ਜੇਈ ਪਹਿਲਾਂ ਹੀ ਮਾਨਸਿਕ ਪ੍ਰੇਸ਼ਾਨੀ ਵਿਚੋਂ ਲੰਘ ਰਹੇ ਹਨ ਤੇ ਬਿਮਾਰ ਹੋ ਰਹੇ ਹਨ। ਬਾਜਵਾ ਨੇ ਕਿਹਾ ਕਿ ਕੌਂਸਲ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੋ ਨਾਦਰਸ਼ਾਹੀ ਫ਼ਰਮਾਨ ਜਾਰੀ ਕੀਤਾ ਗਿਆ ਹੈ ਉਹ ਵਾਪਸ ਲਿਆ ਜਾਵੇ ਨਹੀਂ ਤਾਂ ਵੱਡਾ ਸੰਘਰਸ਼ ਜਲਦ ਉਲੀਕਿਆ ਜਾਵੇਗਾ। ਜੇਈ ਦੀ ਡਿਊਟੀ ਪ੍ਰਤੀ ਵਰਕ-ਟੂ-ਵਰਕ ਰੂਲ ਸ਼ੁਰੂ ਕੀਤਾ ਜਾਵੇਗਾ। ਹਫ਼ਤਾਵਾਰੀ ਰੈਸਟ ਬਣਦੀ ਕੀਤੀ ਜਾਵੇਗੀ, ਸਟੋਰਾਂ ਤੇ ਲੈਬ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ, ਜਿਸਦੀ ਜ਼ਿੰਮੇਵਾਰੀ ਮੈਨੇਜਮੈਂਟ ਦੀ ਹੋਵੇਗੀ। ਇਸ ਮੌਕੇ ਇੰਜੀ. ਜੋਬਨਪ੍ਰੀਤ ਸਿੰਘ ਸੈਕਟਰੀ ਜ਼ੋਨਲ ਉੱਤਰ, ਇੰਜੀ. ਰੁਪਿੰਦਰ ਸ਼ਰਮਾ ਪ੍ਰਧਾਨ ਜਲੰਧਰ ਸਰਕਲ, ਹਰਬਖਸ਼ ਪ੍ਰਧਾਨ ਨਵਾਂ ਸ਼ਹਿਰ, ਹਨੀ ਸਿੰਘ ਸੈਕਟਰੀ ਹੁਸ਼ਿਆਰਪੁਰ, ਇੰਜੀ. ਪਲਵਿੰਦਰ ਸਿੰਘ ਮੋਮੀ ਹਲਕਾ ਕਪੂਰਥਲਾ, ਜਤਿੰਦਰਪਾਲ ਸਿੰਘ ਏਈਈ, ਜਸਵਿੰਦਰ ਸਿੰਘ ਚੰਦੀ, ਇੰਜੀ. ਦਵਿੰਦਰ ਕੁਮਾਰ ਮਿਸ਼ਰਾ ਏਈ, ਇੰਜੀ. ਮਨੀਸ਼ ਕੁਮਾਰ ਜੇਈ ਸਬ ਅਰਬਨ ਕਪੂਰਥਲਾ, ਇੰਜੀ. ਸਾਹਿਲ ਬਖਸ਼ੀ ਜੇਈ ਸਿਟੀ ਕਪੂਰਥਲਾ, ਇੰਜੀ. ਜਸਪਾਲ ਸਿੰਘ ਗਿੱਲ ਜੇਈ ਖੈੜਾ ਮੰਦਿਰ, ਇੰਜੀ. ਜਤਿੰਦਰ ਸਿੰਘ ਜੇਈ ਸਿਟੀ, ਇੰਜੀ. ਗੁਰਪ੍ਰੀਤ ਸਿੰਘ ਜੇਈ, ਇੰਜੀ. ਬਲਵਿੰਦਰ ਸਿੰਘ ਜੇਈ, ਇੰਜੀ. ਅਮਨਦੀਪ ਸਿੰਘ ਸਿਟੀ-1 ਕਪੂਰਥਲਾ ਵੀ ਮੌਜੂਦ ਸਨ।