ਚੀਮਾ ਮੁੜ ਪੈਨਸ਼ਨਰਜ਼ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਬਣੇ
ਪੈਨਸ਼ਨਰਜ ਐਸੋਸੀਏਸ਼ਨ ਬਲਾਕ ਭੁਲੱਥ ਦੀ ਮੀਟਿੰਗ ਦੌਰਾਨ ਚੋਣਾਂ ਸੰਪੰਨ, ਗੁਰਬਚਨ ਸਿੰਘ ਚੀਮਾ ਮੁੜ ਬਲਾਕ ਪ੍ਰਧਾਨ ਚੁਣੇ
Publish Date: Sun, 15 Feb 2026 10:08 PM (IST)
Updated Date: Sun, 15 Feb 2026 10:12 PM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਨਡਾਲਾ : ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਭੁਲੱਥ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਗੁਰਬਚਨ ਸਿੰਘ ਚੀਮਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਵਿਚ ਡਾ. ਮੱਖਣ ਸਿੰਘ ਭੁਲੱਥ ਦੇ ਜਵਾਈ ਡਾ. ਗਗਨਦੀਪ ਸਿੰਘ ਦੇ ਅਚਾਨਕ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਹਾਜ਼ਰ ਮੈਂਬਰਾਂ ਵੱਲੋਂ ਦੋ ਮਿੰਟ ਦਾ ਮੌਨ ਧਾਰ ਕੇ ਮਰਹੂਮ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਸ ਉਪਰੰਤ ਐਸੋਸੀਏਸ਼ਨ ਦੀ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਗਈ। ਚੋਣਾਂ ਦੌਰਾਨ ਸਰਬਸੰਮਤੀ ਨਾਲ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਗੁਰਬਚਨ ਸਿੰਘ ਚੀਮਾ ਨੂੰ ਮੁੜ ਬਲਾਕ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਲਖਵੀਰ ਸਿੰਘ ਨੂੰ ਸਕੱਤਰ, ਮੱਖਣ ਸਿੰਘ ਭੁਲੱਥ ਨੂੰ ਜੁਆਇੰਟ ਸਕੱਤਰ, ਮੱਖਣ ਸਿੰਘ ਨੰਗਲ ਲੁਬਾਣਾ ਨੂੰ ਕੈਸ਼ੀਅਰ ਤੇ ਜਸਵੰਤ ਵਿਰਲੀ ਨੂੰ ਪ੍ਰੈੱਸ ਸਕੱਤਰ ਬਣਾਇਆ ਗਿਆ। ਸੀਨੀਅਰ ਮੀਤ ਪ੍ਰਧਾਨ ਵਜੋਂ ਬੀਰ ਸਿੰਘ ਸਿੱਧੂ ਤੇ ਮੀਤ ਪ੍ਰਧਾਨ ਵਜੋਂ ਬਲਵਿੰਦਰ ਸਿੰਘ ਬਰਿਆਰ ਦੀ ਨਿਯੁਕਤੀ ਕੀਤੀ ਗਈ। ਮੈਂਬਰਾਂ ਵਿਚ ਸੁਖਦੇਵ ਸਿੰਘ ਪਟਵਾਰੀ, ਜਾਪ ਸਿੰਘ, ਸੁਰਿੰਦਰ ਸਿੰਘ ਸ਼ਾਹੀ ਤੇ ਕਰਮ ਸਿੰਘ ਨਡਾਲਾ ਸ਼ਾਮਲ ਹਨ। ਜ਼ਿਲ੍ਹਾ ਕਮੇਟੀ ਮੈਂਬਰ ਵਜੋਂ ਅਮਰਜੀਤ ਸਿੰਘ ਬੱਲ, ਚਰਨਜੀਤ ਸਿੰਘ ਢਿੱਲੋਂ ਤੇ ਜਸਵੰਤ ਵਿਰਲੀ ਦੀ ਚੋਣ ਕੀਤੀ ਗਈ। ਅੰਤ ਵਿਚ ਨਵੇਂ ਚੁਣੇ ਅਹੁਦੇਦਾਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੈਨਸਨਰਜ਼ ਐਸੋਸੀਏਸ਼ਨ ਦੀਆਂ ਮੰਗਾਂ ਉੱਪਰ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸ ਮੌਕੇ ਪ੍ਰਧਾਨ ਗੁਰਬਚਨ ਸਿੰਘ ਚੀਮਾ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਵੀ ਕੀਤਾ। ਮੀਟਿੰਗ ਵਿਚ ਲਖਵੀਰ ਸਿੰਘ, ਬਲਜੀਤ ਸਿੰਘ, ਜਾਪ ਸਿੰਘ, ਸੁਰਿੰਦਰ ਸਿੰਘ ਸ਼ਾਹੀ, ਅਮਰਜੀਤ ਸਿੰਘ ਬੱਲ, ਕਰਮ ਸਿੰਘ, ਸ਼ੀਸ਼ਲ ਸਿੰਘ, ਸੁਖਦੇਵ ਸਿੰਘ, ਨਾਨਕ ਚੰਦ, ਡਿੰਪਲ ਕੁਮਾਰ ਚੋਪੜਾ, ਬੀਰ ਸਿੰਘ ਸਿੱਧੂ, ਕੁਲਜੀਤ ਸਿੰਘ, ਮੱਖਣ ਸਿੰਘ, ਜੋਗਿੰਦਰ ਸਿੰਘ ਪੱਡਾ ਤੇ ਜਸਵੰਤ ਵਿਰਲੀ ਸਮੇਤ ਹੋਰ ਮੈਂਬਰਾਂ ਨੇ ਭਾਗ ਲਿਆ।