- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਆਓ ਪੁੰਨ ਕਮਾਈਏ’ ਪ੍ਰੋਜੈਕਟ ਤਹਿਤ ਬਜ਼ੁਰਗ ਮਾਤਾ ਦੀ ਅੱਖ ਦਾ ਕਰਵਾਇਆ ਓਪਰੇਸ਼ਨ

ਪੰਜਾਬੀ ਜਾਗਰਣ ਪ੍ਰਤੀਨਿਧੀ, ਫਗਵਾੜਾ : ਸਰਬ ਨੌਜਵਾਨ ਸਭਾ ਫਗਵਾੜਾ ਵੱਲੋਂ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਜਾਰੀ ‘ਆਓ ਪੁੰਨ ਕਮਾਈਏ’ ਮੁਹਿੰਮ ਤਹਿਤ ਇੱਕ ਹੋਰ ਲੋੜਵੰਦ ਬਜ਼ੁਰਗ ਮਾਤਾ ਦੀਆਂ ਅੱਖਾਂ ਦੀ ਰੌਸ਼ਨੀ ਮੁੜ ਵਾਪਸ ਦੇ ਕੇ ਹਨ੍ਹੇਰੀ ਜ਼ਿੰਦਗੀ ’ਚ ਚਾਨਣ ਲਿਆਂਦਾ ਗਿਆ ਹੈ। ਸਵ. ਪ੍ਰਭਦੀਪ ਸਿੰਘ ਸਾਹਿਲ ਦੀ ਯਾਦ ’ਚ ਪਰਿਵਾਰ ਵੱਲੋਂ ਮਿਲੇ ਆਰਥਕ ਸਹਿਯੋਗ ਸਦਕਾ ਸਫਲਤਾਪੂਰਵਕ ਨੇਪਰੇ ਚਾੜ੍ਹੇ ਗਏ। ਇਸ ਪ੍ਰਾਜੈਕਟ ਦੌਰਾਨ ਅੱਖਾਂ ਦੇ ਮਾਹਿਰ ਡਾ. ਤੁਸ਼ਾਰ ਅਗਰਵਾਲ ਵੱਲੋਂ ਚਿੱਟੇ ਮੋਤੀਏ ਨਾਲ ਪੀੜਤ ਮਾਤਾ ਅਮਰਜੀਤ ਕੌਰ ਦਾ ਸਫਲ ਆਪ੍ਰੇਸ਼ਨ ਕੀਤਾ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਵੂਮੈਨ ਸੈੱਲ ਫਗਵਾੜਾ ਦੇ ਇੰਚਾਰਜ ਸਬ ਇੰਸਪੈਕਟਰ ਨਵਜੋਤ ਕੌਰ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਸਭਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸੇ ਦੀ ਜ਼ਿੰਦਗੀ ਦੇ ਹਨੇਰੇ ਨੂੰ ਦੂਰ ਕਰਨਾ ਸਭ ਤੋਂ ਵੱਡੀ ਇਬਾਦਤ ਹੈ।
ਸਰਬ ਨੌਜਵਾਨ ਸਭਾ ਦਾ ਇਹ ਉਪਰਾਲਾ ਸਮਾਜ ਲਈ ਪ੍ਰੇਰਨਾ ਦਾ ਸਰੋਤ ਹੈ ਅਤੇ ਇਹ ਸਾਬਤ ਕਰਦਾ ਹੈ ਕਿਸੇ ਲੋੜਵੰਦ ਦੀ ਜ਼ਿੰਦਗੀ ’ਚ ਚਾਨਣ ਭਰਨਾ ਸਭ ਤੋਂ ਵੱਡੀ ਸੇਵਾ ਹੈ। ਇਸ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਜਦੋਂ ਸਮਾਜ ਇਕੱਠਾ ਹੋ ਕੇ ਸੇਵਾ ਕਰਦਾ ਹੈ, ਤਾਂ ਹੀ ਸਮੁੱਚੇ ਸਮਾਜ ਦੀ ਤਰੱਕੀ ਸੰਭਵ ਹੁੰਦੀ ਹੈ। ਅਜਿਹੇ ਉਪਰਾਲੇ ਸਮਾਜ ਵਿੱਚ ਸਹਿਯੋਗ ਅਤੇ ਸਾਂਝ ਦੀ ਭਾਵਨਾ ਮਜ਼ਬੂਤ ਕਰਦੇ ਹਨ। ਗੈਸਟ ਆਫ ਆਨਰ ਵਜੋਂ ਪਹੁੰਚੇ ਟਰਾਂਸਪੋਰਟਰ ਅਤੇ ਐੱਨਆਰਆਈ ਅਵਤਾਰ ਸਿੰਘ ਸਿੱਧੂ ਯੂਐੱਸਏ ਨੇ ਕਿਹਾ ਕਿ ਸਭਾ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜ ਸਮਾਜ ਦੇ ਲਈ ਪ੍ਰੇਰਨਾਦਾਇਕ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਰਹਿੰਦੇ ਹਰ ਪੰਜਾਬੀ ਦੀ ਰੂਹ ਇੱਥੋਂ ਦੀ ਮਿੱਟੀ ਨਾਲ ਜੁੜੀ ਰਹਿੰਦੀ ਹੈ। ਆਪਣੇ ਲੋਕਾਂ ਦੀ ਸੇਵਾ ਕਰਨ ਨਾਲ ਜੋ ਸੰਤੋਖ ਮਿਲਦਾ ਹੈ, ਉਹ ਦੁਨੀਆ ਦੀ ਕਿਸੇ ਵੀ ਦੌਲਤ ਨਾਲੋਂ ਵੱਡਾ ਹੈ। ਡਾ. ਤੁਸ਼ਾਰ ਅਗਰਵਾਲ ਨੇ ਹਾਜ਼ਰੀਨ ਨੂੰ ਅੱਖਾਂ ਦੀ ਸੰਭਾਲ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਅੱਖਾਂ ਪਰਮਾਤਮਾ ਦੀ ਸਭ ਤੋਂ ਕੀਮਤੀ ਨੇਮਤ ਹਨ। ਸਮੇਂ-ਸਮੇਂ ਤੇ ਅੱਖਾਂ ਦੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ, ਖ਼ਾਸ ਕਰ ਕੇ 50 ਸਾਲ ਦੀ ਉਮਰ ਤੋਂ ਬਾਅਦ। ਛੋਟੀ ਲਾਪ੍ਰਵਾਹੀ ਵੱਡੀ ਸਮੱਸਿਆ ਬਣ ਸਕਦੀ ਹੈ। ਇਸ ਮੌਕੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਭਾ ਦਾ ਮਕਸਦ ਸਿਰਫ਼ ਇੱਕ ਮਿਸਾਲ ਕਾਇਮ ਕਰਨਾ ਨਹੀਂ, ਸਗੋਂ ਹਰ ਲੋੜਵੰਦ ਤੱਕ ਲੁੜੀਂਦੀ ਸਹਾਇਤਾ ਦਾ ਉਪਰਾਲਾ ਕਰਨਾ ਹੈ। ਜਿੱਥੇ ਵੀ ਮਦਦ ਦੀ ਲੋੜ ਹੋਵੇਗੀ, ਸਰਬ ਨੌਜਵਾਨ ਸਭਾ ਹਮੇਸ਼ਾ ਅੱਗੇ ਰਹੇਗੀ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ, ਪਰਮਜੀਤ ਰਾਏ, ਜਗਜੀਤ ਸੇਠ ਮੈਨੇਜਰ, ਨਰਿੰਦਰ ਸਿੰਘ ਸੈਣੀ, ਰਘਵੀਰ ਕੌਰ ਹਲਕਾ ਕੋਆਰਡੀਨੇਟਰ ਆਪ, ਵਿਨੋਦ ਭਾਸਕਰ ਸੀਨੀਅਰ ‘ਆਪ’ ਆਗੂ, ਗੁਲਸ਼ਨ ਕਪੂਰ, ਰਣਜੀਤ ਸਿੰਘ ਬੇਦੀ, ਸਮਾਜ ਸੇਵਕ ਰਮਨ ਨੇਹਰਾ, ਕੇਤਨ ਰਾਏ, ਸੁਖਪ੍ਰੀਤ ਕੌਰ, ਹਰਵਿੰਦਰ ਸਿੰਘ, ਡਾ. ਐੱਸਐੱਸ ਕਲਸੀ, ਤਾਨੀਆ, ਅਰਾਧਨਾ, ਆਸ਼ਾ ਕੁਮਾਰੀ, ਰਜਨੀ, ਅਨਾਮਿਕਾ, ਪ੍ਰਿਆ, ਖੁਸ਼ੀ ਰਾਣਾ, ਨਵਜੋਤ ਕੌਰ, ਗੁਰਜੀਤ ਕੌਰ, ਆਸ਼ੂ ਬੱਗਾ ਆਦਿ ਹਾਜ਼ਰ ਸਨ।