ਨਿਗਮ ਚੋਣਾਂ ’ਚ ਏਕਤਾ ਪਾਰਟੀ ‘ਆਪ’ ਨੂੰ ਦੇਵੇਗੀ ਸਮਰਥਨ
ਨਗਰ ਨਿਗਮ ਦੀਆਂ ਚੋਣਾ ਦੋਰਾਨ ਏਕਤਾ ਪਾਰਟੀ ਆਪ ਨੂੰ ਦਵੇਗੀ ਸਮਰਥਨ
Publish Date: Mon, 09 Mar 2026 08:12 PM (IST)
Updated Date: Mon, 09 Mar 2026 08:15 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਏਕਤਾ ਪਾਰਟੀ ਦੀ ਇਕ ਮੀਟਿੰਗ ਮਾਰਕਫੈੱਡ ਚੌਂਕ ਵਿਖੇ ਪਾਰਟੀ ਪ੍ਰਧਾਨ ਗੁਰਮੀਤ ਲਾਲ ਬਿੱਟੂ ਦੀ ਅਗੁਵਾਈ ਹੇਠ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿਚ ਸ਼ਹਿਰ ਦੀਆਂ ਵਾਰਡਾਂ ਦੇ ਵੱਖ-ਵੱਖ ਵਰਕਰਾਂ ਨੇ ਭਾਗ ਲਿਆ। ਇਸੇ ਦੌਰਾਨ ਏਕਤਾ ਪਾਰਟੀ ਦੇ ਸੀਨੀਅਰ ਆਗੁਆਂ ਨੇ ਵਿਚਾਰ-ਵਟਾਂਦਰਾ ਕੀਤਾ ਤੇ ਘੋਸ਼ਣਾ ਕੀਤੀ ਕਿ ਅਗਾਮੀ ਸਮੇਂ ਵਿਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਮਰਥਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਪੂਰਥਲਾ ਵਿਚ ਕਈ ਸਾਲਾਂ ਤੋਂ 50 ਵਾਰਡਾਂ ਵਿਚ ਹਲਕਾ ਕਪੂਰਥਲੇ ਦੇ ਪਿੰਡਾਂ ਤੇ ਸ਼ਹਿਰਾਂ ਦਾ ਕੋਈ ਸਾਲਾਂ ਤੋਂ ਵਿਕਾਸ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਵਾਰਡਾਂ ਵਿਚ ਜਾ ਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ ਕਿ ਸਰਕਾਰ ਨੇ ਕਾਫੀ ਗਰੰਟੀਆਂ 4 ਸਾਲਾਂ ਵਿਚ ਪੂਰੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਲੁੱਟਿਆ ਤੇ ਕੁੱਟਿਆ ਤੇ ਝੂਠੇ ਪਰਚੇ ਕੀਤੇ ਅਤੇ ਨਸ਼ਾ ਸਮੱਗਲਰਾਂ ਨੂੰ ਪਨਾਹ ਦਿੱਤੀ। ਪ੍ਰਧਾਨ ਬਿੱਟੂ ਨੇ ਕਿਹਾ ਕਿ ਏਕਤਾ ਪਾਰਟੀ ਕਪੂਰਥਲਾ ਵਾਸੀਆਂ ਨੂੰ ਅਪੀਲ ਕਰਦੀ ਹੈ ਕਿ ਨਗਰ ਨਿਗਮ ਦੀ ਚੋਣਾਂ ਸਮੇਂ ਸਹੀ ਵਿਕਾਸ ਕਰਨ ਵਾਲਿਆਂ ਨੂੰ ਵੋਟਾਂ ਦਿੱਤੀਆਂ ਜਾਣ। ਇਸ ਮੌਕੇ ਪਰਮਜੀਤ ਸਿੰਘ, ਸੁਰਜੀਤ ਸਿੰਘ ਮਾਨ, ਅਰੁਣ ਸਭਰਵਾਲ, ਦਲਜੀਤ ਸਿੰਘ ਲੱਕੀ, ਕੇਵਲ ਸਿੰਘ, ਲਖਵਿੰਦਰ ਸਿੰਘ ਚੀਮਾ, ਸਵਾਮੀ ਬਾਬਾ, ਸਾਗਰ, ਮੰਨੀ, ਕੰਨੂ, ਜੋਬਨ, ਲਵ, ਮੰਗਾ, ਦਮਨ, ਹਰਮਨ, ਰਾਹੁਲ, ਢੋਲੀ, ਰਾਜਾ, ਮੋਨੂੰ, ਨੇਪਾਲੀ ਤੇ ਹੋਰ ਹਾਜ਼ਰ ਸਨ।