ਨਿਗਮ ਚੋਣਾਂ ਨਹੀਂ ਲੜੇਗੀ ਏਕਤਾ ਪਾਰਟੀ
ਏਕਤਾ ਪਾਰਟੀ ਵੱਲੋਂ ਹਲਕਾ ਇੰਚਾਰਜ ਕਰਮਬੀਰ ਚੰਦੀ ਨੂੰ ਸਮਰਥਨ
Publish Date: Mon, 09 Feb 2026 08:52 PM (IST)
Updated Date: Mon, 09 Feb 2026 08:53 PM (IST)
ਆਪ ਦੇ ਹਲਕਾ ਇੰਚਾਰਜ ਕਰਮਬੀਰ ਚੰਦੀ ਨੂੰ ਦਿੱਤਾ ਸਮਰਥਨ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਏਕਤਾ ਪਾਰਟੀ ਦੇ ਸਮੂਹ ਪਾਰਟੀ ਵਰਕਰਾਂ ਵੱਲੋਂ ਪਾਰਟੀ ਪ੍ਰਧਾਨ ਗੁਰਮੀਤ ਲਾਲ ਬਿੱਟੂ ਦੀ ਅਗੁਵਾਈ ਹੇਠ ਇਕ ਪ੍ਰੈੱਸ ਕਾਨਫਰੈਂਸ ਕੀਤੀ ਗਈ, ਜਿਸ ਵਿਚ ਸਾਰੇ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰਕੇ ਇਹ ਫੈਸਲਾ ਲਿਆ ਕਿ ਨਗਰ ਨਿਗਮ ਦੀਆਂ ਵੋਟਾਂ ਵਿਚ ਕੋਈ ਵੀ ਉਮੀਦਵਾਰ ਖੜ੍ਹਾ ਨਹੀਂ ਕੀਤਾ ਜਾਵੇਗਾ ਤੇ ਉਨ੍ਹਾਂ ਇਹ ਵੀ ਕਿਹਾ ਕਿ ਜੋ ਵੀ ਪਾਰਟੀ ਹਲਕਾ ਕਪੂਰਥਲਾ ਦੇ ਵਿਕਾਸ ਲਈ ਸਮਰਪਿਤ ਹੋਵੇਗੀ ਉਸ ਪਾਰਟੀ ਤੇ ਉਸ ਦੇ ਉਮੀਦਵਾਰ ਦਾ ਪੂਰਾ ਸਮਰਥਨ ਕੀਤਾ ਜਾਵੇਗਾ। ਪਾਰਟੀ ਵਰਕਰਾਂ ਵੱਲੋ ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਰਮਬੀਰ ਸਿੰਘ ਚੰਦੀ ਨੂੰ ਸਮਰਥਨ ਦਿੱਤਾ ਜਾਵੇਗਾ। ਇਹ ਸਮਰਥਨ ਕਪੂਰਥਲੇ ਦੇ ਵਿਕਾਸ ਕਰਕੇ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਹਿਤਾਂ ਲਈ ਬਹੁਤ ਜਲਦ ਇਕ ਵੱਡਾ ਪ੍ਰੋਗਰਾਮ ਕਰਕੇ ਸਾਥੀਆਂ ਨੂੰ ਵਾਰਡਾਂ ਵਿਚ ਅਪੀਲ ਕਰਨ ਵਾਸਤੇ ਭੇਜਿਆ ਜਾਵੇਗਾ। ਇਸ ਮੌਕੇ ਅਰੁਣ ਸਭਰਵਾਲ, ਸੁਰਜੀਤ ਸਿੰਘ ਮਾਨ, ਸਾਗਰ, ਮੰਨੀ, ਸਹਿਲ, ਕੰਨੂ, ਸੂਰਜ, ਮੋਨੂੰ, ਜੋਬਨ ਆਦਿ ਹਾਜ਼ਰ ਸਨ।