ਲੋੜਵੰਦ ਵਿਦਿਆਰਥੀਆਂ ਨੂੰ ਬੈਗ ਤੇ ਸਟੇਸ਼ਨਰੀ ਵੰਡੀ
ਏਕ ਨੂਰ ਸੁਸਾਇਟੀ ਨਡਾਲਾ ਵੱਲੋਂ ਲੋੜਵੰਦ ਵਿਦਿਆਰਥੀਆਂ ਨੂੰ ਬੈੱਗ ਤੇ ਸਟੇਸ਼ਨਰੀ ਵੰਡ
Publish Date: Fri, 17 Apr 2026 07:27 PM (IST)
Updated Date: Fri, 17 Apr 2026 07:30 PM (IST)
ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ
ਨਡਾਲਾ : ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਏਕ ਨੂਰ ਅਵੇਅਰਨੈੱਸ ਸੁਸਾਇਟੀ ਨਡਾਲਾ ਵੱਲੋਂ ਬੁੱਧਵਾਰ ਸਥਾਨਕ ਸਰਕਾਰੀ ਸਕੂਲ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਲੋੜਵੰਦ ਵਿਦਿਆਰਥੀਆਂ ਨੂੰ ਸਕੂਲ ਬੈਗ ਅਤੇ ਸਟੇਸ਼ਨਰੀ ਸਮੱਗਰੀ ਵੰਡ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਇਸ ਮੌਕੇ ਸੁਸਾਇਟੀ ਦੇ ਮੈਂਬਰਾਂ ਨੇ ਕਿਹਾ ਕਿ ਸਿੱਖਿਆ ਹੀ ਉਹ ਤਾਕਤਵਰ ਹਥਿਆਰ ਹੈ, ਜਿਸ ਨਾਲ ਬੱਚੇ ਆਪਣੇ ਭਵਿੱਖ ਨੂੰ ਸੁਨਹਿਰਾ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕਰਨਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਬੱਚਿਆਂ ਨੂੰ ਪੜ੍ਹਾਈ ਵੱਲ ਪ੍ਰੇਰਿਤ ਕਰਨ ਲਈ ਅਜਿਹੇ ਉਪਰਾਲੇ ਭਵਿੱਖ ਵਿੱਚ ਵੀ ਜਾਰੀ ਰੱਖੇ ਜਾਣਗੇ। ਸਕੂਲ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਸੁਸਾਇਟੀ ਦੇ ਇਸ ਸ਼ਲਾਘਾਯੋਗ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਵਿੱਚ ਪੜ੍ਹਾਈ ਪ੍ਰਤੀ ਹੋਰ ਉਤਸ਼ਾਹ ਪੈਦਾ ਹੋਵੇਗਾ ਅਤੇ ਉਹ ਆਪਣੀਆਂ ਮੰਜ਼ਿਲਾਂ ਹਾਸਲ ਕਰਨ ਲਈ ਪ੍ਰੇਰਿਤ ਹੋਣਗੇ।
ਇਸ ਦੌਰਾਨ ਵਿਦਿਆਰਥੀਆਂ ਨੇ ਸੁਸਾਇਟੀ ਦਾ ਦਿਲੋਂ ਧੰਨਵਾਦ ਕੀਤਾ। ਇਸ ਦੌਰਾਨ ਸੁਸਾਇਟੀ ਮੈਂਬਰ ਸੰਦੀਪ ਕੁਮਾਰ ਟੋਨੀ, ਹਰਜਿੰਦਰ ਪਾਲ ਜੋਸ਼ੀ, ਬਲਵਿੰਦਰ ਸਿੰਘ ਸਰਗੋਧੀਆ, ਸੰਦੀਪ ਸੈਣੀ, ਜਗੀਰ ਸਿੰਘ, ਕਾਲੂ ਯੂਐੱਸਏ, ਜਗਜੀਤ ਸਿੰਘ, ਪਵਨ ਕੁਮਾਰ ਅਤੇ ਜਸਵਿੰਦਰ ਸਿੰਘ ਮਠਾੜੂ ਹਾਜ਼ਰ ਸਨ। ਇਸ ਤੋਂ ਇਲਾਵਾ ਸਕੂਲ ਮੁੱਖੀ ਗੁਰਨਾਮ ਸਿੰਘ, ਲੈਕਚਰਾਰ ਤਰਸੇਮ ਸਿੰਘ ਸੰਧੂ, ਲੈਕਚਰਾਰ ਦਿਲਬਾਗ ਸਿੰਘ, ਲੈਕਚਰਾਰ ਕਮਲੇਸ਼ ਕੌਰ, ਲਾਇਬ੍ਰੇਰੀਅਨ ਰਜਿੰਦਰ ਸਿੰਘ, ਬਲਵਿੰਦਰ ਸਿੰਘ, ਨਰਿੰਦਰ ਸਿੰਘ, ਮਨਿੰਦਰ ਪਾਲ, ਦਿਨੇਸ਼ ਕੁਮਾਰ, ਰਵਿੰਦਰ ਕੁਮਾਰ, ਕਮਲਜੀਤ ਸਿੰਘ, ਸਤਨਾਮ ਸਿੰਘ, ਓਂਕਾਰ ਸਿੰਘ ਬੀਆਰਸੀ, ਅਨੀਤਾ ਅਤੇ ਐੱਸਐੱਸਸੀ ਕਮੇਟੀ ਦੇ ਚੇਅਰਮੈਨ ਰਵਿੰਦਰ ਸਿੰਘ ਵੀ ਮੌਜੂਦ ਰਹੇ। ਇਸ ਦੇ ਨਾਲ ਹੀ ਅਨੂ ਅਮਰਜੀਤ ਕੌਰ, ਗੋਪੀ ਰਾਮ, ਕੰਚਨ ਦੇਵੀ, ਬਲਵਿੰਦਰ ਸਿੰਘ, ਬਿਨੈਪ੍ਰੀਤ ਕੌਰ ਸਿੱਧੂ, ਅਮਨਦੀਪ ਕੌਰ, ਸਤਿੰਦਰਪਾਲ ਕੌਰ, ਮਰਸੀ, ਕਮਲਜੀਤ ਕੌਰ, ਰਾਜਵਿੰਦਰ ਕੌਰ, ਸਰਬਜੀਤ ਕੌਰ, ਸੁਰਿੰਦਰ ਕੌਰ, ਅਸ਼ਵਨੀ ਕੁਮਾਰ ਅਤੇ ਪੂਜਾ ਸਮੇਤ ਹੋਰ ਪਤਵੰਤੇ ਮੌਜੂਦ ਸਨ।