ਏਕ ਨੂਰ ਅਵੈੱਰਨਸ ਐਂਡ ਵੈੱਲਫੇਅਰ ਸੁਸਾਇਟੀ ਨੇ ਵਿਦਿਆਰਥੀ ਨੂੰ ਦਿੱਤੀ 25 ਹਜ਼ਾਰ ਦੀ ਸਹਾਇਤਾ
ਲੋੜਵੰਦ ਵਿਦਿਆਰਥੀ ਦੀ ਪੜ੍ਹਾਈ ਲਈ “ਏਕ ਨੂਰ ਅਵੈੱਰਨਸ ਐਂਡ ਵੈੱਲਫੇਅਰ ਸੁਸਾਇਟੀ ਨਡਾਲਾ” ਵੱਲੋਂ 25 ਹਜ਼ਾਰ ਦੀ ਸਹਾਇਤਾ
Publish Date: Tue, 24 Mar 2026 08:35 PM (IST)
Updated Date: Tue, 24 Mar 2026 08:37 PM (IST)

ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਸਮਾਜ ਸੇਵਾ ਦੇ ਖੇਤਰ ਵਿਚ ਸਰਗਰਮ ਸਥਾਨਕ “ਏਕ ਨੂਰ ਅਵੈੱਰਨਸ ਐਂਡ ਵੈੱਲਫੇਅਰ ਸੁਸਾਇਟੀ ਨਡਾਲਾ” ਵੱਲੋਂ ਇਕ ਹੋਰ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ। ਸੁਸਾਇਟੀ ਵੱਲੋਂ ਜੀਐੱਨਪੀਕੇ ਪਬਲਿਕ ਸਕੂਲ ਨਡਾਲਾ ਵਿਖੇ ਚੌਥੀ ਕਲਾਸ ਵਿਚ ਪੜ੍ਹ ਰਹੇ ਇਕ ਲੋੜਵੰਦ ਵਿਦਿਆਰਥੀ ਦੀ ਪੜ੍ਹਾਈ ਲਈ ਛੇ ਮਹੀਨਿਆਂ ਦਾ ਖਰਚਾ ਦਿੱਤਾ ਗਿਆ। ਇਸ ਸਹਾਇਤਾ ਵਿਚ ਸਕੂਲ ਦਾਖਲਾ ਫੀਸ, ਕਿਤਾਬਾਂ, ਵਰਦੀ, ਬੈਗ ਤੇ ਛੇ ਮਹੀਨਿਆਂ ਦੀ ਫੀਸ ਸ਼ਾਮਲ ਹੈ, ਜਿਸ ਦੀ ਕੁੱਲ ਰਕਮ 25 ਹਜ਼ਾਰ ਰੁਪਏ ਹੈ। ਇਹ ਰਕਮ ਸੁਸਾਇਟੀ ਵੱਲੋਂ ਸਕੂਲ ਪ੍ਰਬੰਧਕਾਂ ਨੂੰ ਚੈੱਕ ਰਾਹੀਂ ਸੌਂਪੀ ਗਈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮੈਡਮ ਦਲਵੀਰ ਕੌਰ ਨੇ ਸੁਸਾਇਟੀ ਦੇ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਮਦਦ ਨਾਲ ਗਰੀਬ ਤੇ ਲੋੜਵੰਦ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਵਿਚ ਵੱਡੀ ਸਹਾਇਤਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਹੋਰ ਸੰਸਥਾਵਾਂ ਲਈ ਵੀ ਪ੍ਰੇਰਣਾਦਾਇਕ ਹੈ। ਸੁਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਉਹ ਭਵਿੱਖ ਵਿਚ ਵੀ ਇਲਾਕੇ ਤੇ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਕੰਮ ਜਾਰੀ ਰੱਖਣਗੇ ਤੇ ਲੋੜਵੰਦ ਲੋਕਾਂ ਦੀ ਮਦਦ ਲਈ ਹਮੇਸ਼ਾਂ ਤਤਪਰ ਰਹਿਣਗੇ। ਇਸ ਮੌਕੇ ਬਲਵਿੰਦਰ ਸਿੰਘ ਸਰਗੌਧੀਆ, ਡਾ. ਸੰਦੀਪ ਕੁਮਾਰ ਟੋਨੀ, ਸੰਦੀਪ ਸੈਣੀ, ਸੰਦੀਪ ਆਸਟਰੇਲੀਆ, ਪਵਨ ਕੁਮਾਰ, ਜਸਵਿੰਦਰ ਸਿੰਘ ਮਠਾੜੂ, ਰਘਬਿੰਦਰ ਸਿੰਘ ਸਮੇਤ ਹੋਰ ਮੈਂਬਰ ਹਾਜ਼ਰ ਸਨ।