ਕੁੱਟਮਾਰ ਕਰਨ ਦੇ ਦੋਸ਼ ’ਚ ਅੱਠ ਨਾਮਜ਼ਦ
ਕੁੱਟਮਾਰ ਕਰਨ ਵਾਲੇ ਅੱਠ ਨਾਮਜਦ
Publish Date: Wed, 11 Feb 2026 07:15 PM (IST)
Updated Date: Thu, 12 Feb 2026 04:06 AM (IST)
ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ, ਫਗਵਾੜਾ : ਥਾਣਾ ਸਦਰ ਫਗਵਾੜਾ ਵਿਖੇ ਕੁੱਟਮਾਰ ਕਰਨ ਦੇ ਦੋਸ਼ ’ਚ ਅੱਠ ਲੋਕਾਂ ’ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਥਾਣਾ ਸਦਰ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਵਿੱਚ ਗੁਰਸਿਮਰਜੀਤ ਸਿੰਘ ਪੁੱਤਰ ਗੁਰਸ਼ਰਨ ਸਿੰਘ ਵਾਸੀ ਜਲੰਧਰ ਨੇ ਦੱਸਿਆ ਕਿ ਉਹ ਲਵਲੀ ਯੂਨੀਵਰਸਿਟੀ ਮਹੇੜੂ ਫਗਵਾੜਾ ਵਿਖੇ ਪ੍ਰਾਪਰਟੀ ਦਾ ਕੰਮ ਕਰਦਾ ਹੈ। ਉਹ ਆਪਣੇ ਸਾਥੀ ਸਾਹਿਲ ਪੁੱਤਰ ਤਰਸੇਮ ਲਾਲ ਵਾਸੀ ਗੁਰਦਾਸਪੁਰ ਨਾਲ ਨਮਨ ਖੰਨਾ ਦਾ ਫੰਕਸ਼ਨ ਅਟੈਂਡ ਕਰਨ ਲਈ ਹਵੇਲੀ ਪੁੱਜੇ ਸੀ। ਜਿੱਥੇ ਨਵੀਸ਼ ਖੰਨਾ, ਰਿਸ਼ਵ ਖੰਨਾ, ਅਨਿਲ ਖੰਨਾ, ਨਿਖਲ ਖੰਨਾ, ਨਮਨ ਖੰਨਾ, ਸੰਜੇ ਖੰਨਾ, ਅਕਸ਼ੇ, ਅਕੁਲ ਸੋਨੀ, ਗੁਰਦੀਪ ਸਿੰਘ ਉਰਫ ਸੰਧੂ ਵਾਸੀ ਜਲੰਧਰ ਨੇ ਉਸ ਦੇ ਨਾਲ ਕੁੱਟਮਾਰ ਕੀਤੀ ।ਉਕਤ ਵੱਲੋਂ ਦਿੱਤੇ ਗਏ ਬਿਆਨਾਂ ਤੇ ਕਾਰਵਾਈ ਕਰਦੇ ਹੋਏ ਥਾਣਾ ਸਦਰ ਫਗਵਾੜਾ ਵਿਖੇ ਅੱਠੇ ਆਰੋਪੀਆਂ ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।