ਈਦ-ਉਲ-ਫਿਤਰ ਬੜੀ ਧੂਮ-ਧਾਮ ਨਾਲ ਮਨਾਇਆ
ਮਸਜਿਦ ਵਿਖੇ ਈਦ-ਉਲ-ਫਿਤਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।
Publish Date: Sat, 21 Mar 2026 07:40 PM (IST)
Updated Date: Sat, 21 Mar 2026 07:43 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪਲਾਹੀ ਰੋਡ ਤੇ ਸਥਿਤ ਦਰਗਾਹ ਵਾਲੀ ਮਸਜਿਦ ਵਿਖੇ ਈਦ-ਉਲ-ਫਿਤਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਮੌਲਾਨਾ ਮੁਹੰਮਦ ਨਾਹਿਦ ਰਾਜਾ ਨੇ ਈਦ-ਉਲ-ਫਿਤਰ ਦੀ ਨਮਾਜ਼ ਪੜ੍ਹੀ ਤੇ ਸਾਰੇ ਮੁਸਲਿਮ ਭਰਾਵਾਂ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਤੇ ਉਨ੍ਹਾਂ ਨੇ ਸਾਰੇ ਭਾਰਤ ਦੀ ਏਕਤਾ ਤੇ ਖੁਸ਼ਹਾਲੀ ਲਈ ਅੱਲ੍ਹਾ ਅੱਗੇ ਅਰਦਾਸ ਕੀਤੀ। ਉਨ੍ਹਾਂ ਨੇ ਪੰਜਾਬ ਦੇ ਸਾਰੇ ਨਿਵਾਸੀਆਂ ਨੂੰ ਈਦ ਦੀਆਂ ਮੁਬਾਰਕਾਂ ਵੀ ਦਿੱਤੀਆਂ। ਉਨ੍ਹਾਂ ਪ੍ਰਸ਼ਾਸਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਨਮਾਜ਼ ਦੌਰਾਨ ਕੀਤੇ ਗਏ ਸ਼ਾਨਦਾਰ ਪ੍ਰਬੰਧਾਂ ਲਈ ਉਹ ਵਧਾਈ ਦੇ ਹੱਕਦਾਰ ਹਨ। ਇਸ ਮੌਕੇ ਤੇ ਇੰਤਜ਼ਾਮੀਆ ਕਮੇਟੀ ਦਾਵਤੇ ਇਸਲਾਮੀਆ ਕਮੇਟੀ ਦੇ ਪ੍ਰਧਾਨ ਅਯਾਤ ਮੁਹੰਮਦ, ਮੀਤ ਪ੍ਰਧਾਨ ਮੁਹੰਮਦ ਅਲਾਉਦੀਨ ਮੁਹੰਮਦ, ਇਮਾਮ ਖਤੀਬ ਨਾਹਿਦ ਰਜ਼ਾ, ਸਕੱਤਰ ਨੂਰ ਇਸਲਾਮ, ਸੰਯੁਕਤ ਸਕੱਤਰ ਮੁਹੰਮਦ ਯੂਸਫ, ਇਲਮੁਦੀਨ ਅੰਸਾਰੀ, ਆਬਿਦ ਅਲੀ, ਮੁਹੰਮਦ ਇਕਬਾਲ, ਨਿਸਾਰ ਅਹਿਮਦ, ਮੁਹੰਮਦ ਇਮਤਿਆਜ਼, ਸ਼ਾਹਨਵਾਜ਼, ਰਿਹਾਨ ਰਾਹੀ, ਸਲੋਨੀਆ, ਡਾ. ਫਿਰੋਜ਼, ਮੁਹੰਮਦ ਇਸਲਾਮ ਇਲਾਮੁਦੀਨ ਅੰਸਾਰੀ, ਇਮਤਿਆਜ਼, ਸ਼ਾਹਨਵਾਜ਼, ਬਬਲੂ, ਸ਼ੇਖ ਇਕਬਾਲ, ਮਾਸਟਰ ਨਿਸਾਰ, ਹੰਸਰਾਜ, ਸ਼ਿਰਾਜੂਦੀਨ, ਆਬਿਦ ਅਲੀ, ਅਜ਼ਹਰੂਦਦੀਨ, ਸ਼ਾਹਨਵਾਜ਼, ਇਮਾਮ ਮੁਹੰਮਦ, ਨਾਹਿਦ ਰਜ਼ਵਾਨ, ਯਾਸਿਰ ਇਤਸ਼ਾਮ ਰੋਹਨ ਆਦਿ ਨੇ ਇਕ ਦੂਜੇ ਨੂੰ ਗਲੇ ਮਿਲ ਕੇ ਈਦ ਦੀ ਵਧਾਈ ਦਿੱਤੀ।