ਜੀਡੀਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ’ਚ ਮਨਾਈ ਈਦ
ਜੀ. ਡੀ .ਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਮਨਾਇਆ ਗਿਆ "ਈਦ-ਉਲ-ਫਿਤਰ" ਦਾ ਤਿਉਹਾਰ
Publish Date: Fri, 20 Mar 2026 07:31 PM (IST)
Updated Date: Fri, 20 Mar 2026 07:34 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਜੀਡੀਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਰੋਡ ਵਿਖੇ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਰੂਪਰੇਖਾ ਜੈਸਮੀਨ ਸਦਨ ਦੀ ਇੰਚਾਰਜ ਮੈਡਮ ਹਰਪ੍ਰੀਤ ਕੌਰ ਨੇ ਤਿਆਰ ਕੀਤੀ। ਪ੍ਰੋਗਰਾਮ ਦੇ ਆਰੰਭ ਵਿਚ ਅੱਠਵੀਂ ਕਲਾਸ ਦੀ ਵਿਦਿਆਰਥਣ ਲਵਲੀਨ ਕੌਰ ਨੇ ਬੱਚਿਆਂ ਦੇ ਸਾਹਮਣੇ ਇਕ ਸੁੰਦਰ ਵਿਚਾਰ ਪੇਸ਼ ਕੀਤਾ ਤੇ ਅੱਠਵੀਂ ਕਲਾਸ ਦੀ ਵਿਦਿਆਰਥਣ ਦੀਆ ਦੇਵੀ ਨੇ ਈਦ-ਉਲ-ਫਿਤਰ ਤੇ ਇਕ ਭਾਸ਼ਣ ਦਿੱਤਾ ਤੇ ਬੱਚਿਆਂ ਨੂੰ ਈਦ-ਉਲ-ਫਿਤਰ ਬਾਰੇ ਦੱਸਿਆ ਕਿ ਇਹ ਇਸਲਾਮ ਦਾ ਤਿਉਹਾਰ ਹੈ, ਪਰ ਭਾਰਤ ਵਿਚ ਸਾਰੇ ਤਿਉਹਾਰ ਤੇ ਧਰਮ ਇਕ ਹਨ। ਭਾਰਤੀ ਹਰ ਤਿਉਹਾਰ ਮਿਲਜੁਲ ਕੇ ਮਨਾਉਂਦੇ ਹਨ। ਇਸ ਦਿਨ ਮੁਸਲਮਾਨ ਰੋਜ਼ਾ ਰੱਖਦੇ ਹਨ ਤੇ ਈਦ ਦੀ ਨਮਾਜ਼ ਅਦਾ ਕਰਦੇ ਹਨ। ਇਸ ਤੋਂ ਬਾਅਦ ਸਕੂਲੀ ਬੱਚਿਆਂ ਨੇ ਈਦਗਾਹ ਦੀ ਝਲਕ ਪੇਸ਼ ਕੀਤੀ, ਜਿਸ ਵਿਚ ਉਨ੍ਹਾਂ ਨੇ ਅਨੇਕਤਾ ਵਿਚ ਏਕਤਾ ਦਾ ਸੰਦੇਸ਼ ਦਿੰਦੇ ਹੋਏ ਇਕ-ਦੂਜੇ ਨੂੰ ਗਲੇ ਮਿਲ ਕੇ ਈਦ ਮੁਬਾਰਕ ਆਖਿਆ। ਸੇਵੀਆਂ ਇਸ ਦਿਨ ਦੀ ਖ਼ਾਸ ਮਠਿਆਈ ਹੈ, ਜਿਸਨੂੰ ਸਾਰੇ ਲੋਕ ਆਪਣੇ ਘਰਾਂ ਵਿਚ ਬਣਾਉਂਦੇ ਹਨ ਤੇ ਇਕ-ਦੂਜੇ ਨਾਲ ਵੰਡ ਕੇ ਖਾਂਦੇ ਹਨ। ਸਾਰੇ ਲੋਕ ਇਕ-ਦੂਜੇ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹਨ। ਅੰਤ ਵਿਚ ਸਕੂਲ ਦੀ ਪ੍ਰਿੰਸਿਪਲ ਮੈਡਮ ਮਾਧਵੀ ਨੇ ਸਭ ਨੂੰ ਈਦ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਤੇ ਸਭ ਨੂੰ ਮਿਲਜੁਲ ਕੇ ਰਹਿਣ ਦਾ ਸੰਦੇਸ਼ ਦਿੱਤਾ।