ਪਲੇਸਮੈਂਟ–ਕਮ–ਸਵੈ-ਰੋਜ਼ਗਾਰ ਕੈਂਪ ਲਗਾਇਆ
ਪਲੇਸਮੈਂਟ–ਕਮ–ਸਵੈ-ਰੋਜ਼ਗਾਰ ਕੈਂਪ ਪਲੇਸਮੈਂਟ-ਕਮ-ਸਵੈ-ਰੋਜ਼ਗਾਰ ਕੈਂਪ
Publish Date: Wed, 28 Jan 2026 07:45 PM (IST)
Updated Date: Thu, 29 Jan 2026 04:11 AM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ, ਕਪੂਰਥਲਾ : ਡਿਪਟੀ ਕਮਿਸ਼ਨਰ–ਕਮ–ਚੇਅਰਮੈਨ ਗਵਰਨਿੰਗ ਕੌਂਸਲ, ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.), ਕਪੂਰਥਲਾ ਅਮਿਤ ਕੁਮਾਰ ਪੰਚਾਲ, ਦੇ ਦਿਸ਼ਾ-ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿ)–ਕਮ–ਸੀ.ਈ.ਓ., ਡੀ.ਬੀ.ਈ.ਈ. ਵਰਿੰਦਰਪਾਲ ਸਿੰਘ ਬਾਜਵਾ ਦੀ ਯੋਗ ਅਗਵਾਈ ਹੇਠ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਕਪੂਰਥਲਾ ਵੱਲੋਂ “ਬੇਟੀ ਬਚਾਓ–ਬੇਟੀ ਪੜ੍ਹਾਓ” ਸਿਰਲੇਖ ਹੇਠ ਅੱਜ ਲਾਇਲਪੁਰ ਖਾਲਸਾ ਕਾਲਜ, ਕਪੂਰਥਲਾ, ਸਰਕਾਰੀ ਆਈ.ਟੀ.ਆਈ. (ਲੜਕੀਆਂ) ਫਗਵਾੜਾ ਅਤੇ ਪਿਰਾਮਿਡ ਕਾਲਜ, ਫਗਵਾੜਾ ਵਿਖੇ ਲੜ੍ਹਕੀਆਂ ਲਈ ਵਿਸ਼ੇਸ਼ ਪਲੇਸਮੈਂਟ–ਕਮ–ਸਵੈ-ਰੋਜ਼ਗਾਰ ਕੈਂਪਾਂ ਕਰਵਾਏ ਗਏ। ਉਨ੍ਹਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਰਾਜਨ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਲੱਗਭਗ 126 ਪ੍ਰਾਰਥੀਆਂ ਵੱਲੋਂ ਭਾਗ ਲਿਆ ਗਿਆ। ਕੈਂਪਾਂ ਦੌਰਾਨ ਨਾਮਵਾਰ ਨਿਯੋਜਕਾਂ ਜਿਵੇਂ ਕਿ ਐਲ.ਆਈ.ਸੀ. ਅਤੇ ਪੁਖਰਾਜ ਵੱਲੋਂ ਭਾਗ ਲੈ ਕੇ ਯੋਗ ਪ੍ਰਾਰਥੀਆਂ ਦੀ ਚੋਣ ਕੀਤੀ ਗਈ । ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਕਾਰੀ ਖੇਤਰ ਦੀਆਂ ਸਵੈ-ਰੋਜ਼ਗਾਰ ਸੰਸਥਾਵਾਂ ਪੀ.ਐੱਨ.ਬੀ.–ਆਰ.ਸੈਟੀ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਨੁਮਾਇੰਦਿਆਂ ਵੱਲੋਂ ਵੀ ਕੈਂਪਾਂ ਵਿੱਚ ਭਾਗ ਲੈ ਕੇ ਪ੍ਰਾਰਥੀਆਂ ਨੂੰ ਸਵੈ-ਰੋਜ਼ਗਾਰ ਅਤੇ ਸਕਿੱਲ ਟ੍ਰੇਨਿੰਗ ਨਾਲ ਸਬੰਧਤ ਵੱਖ-ਵੱਖ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਗਈ । ਇਸ ਮੌਕੇ ਵਰੁਣ ਜੋਸ਼ੀ, ਪਲੇਸਮੈਂਟ ਅਫ਼ਸਰ, ਡੀ.ਬੀ.ਈ.ਈ., ਪ੍ਰਿਆਂਸ਼ੂਲ ਸ਼ਰਮਾ ਅਤੇ ਮਾਸਟਰ ਵਨੀਤ (ਦੋਨੋਂ ਬਲਾਕ ਮਿਸ਼ਨ ਮੈਨੇਜਰ, ਪੀ.ਐਨ.ਬੀ.–ਆਰ.ਸੈਟੀ), ਸ਼੍ਰੀਮਤੀ ਰਣਜੀਤ ਕੌਰ ਸਮੇਤ ਤਿੰਨਾਂ ਵਿਦਿਅਕ ਸੰਸਥਾਵਾਂ ਦੇ ਮੁੱਖੀ ਅਤੇ ਸਟਾਫ਼ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।