- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਧ ਫਾਈਲ ਨੰਬਰ : 4

ਪਾਸਟਰ ਨੂੰ ਇਨਸਾਫ ਦਿਵਾਉਣ ਲਈ ਐੱਸਐਸਪੀ ਬਟਾਲਾ ਨੂੰ ਦਿੱਤਾ ਮੰਗ ਪੱਤਰ
ਪੰਜਾਬ ਕ੍ਰਿਸਚਿਨ ਯੂਥ ਫੈਲੋਸ਼ਿਪ ਦੇ ਆਗੂ ਪਾਸਟਰ ਦੇ ਹੱਕ ’ਚ ਨਿੱਤਰੇ
ਪੰਜਾਬੀ ਜਾਗਰਣ ਪ੍ਰਤੀਨਿਧੀ, ਪੰਜਾਬੀ ਜਾਗਰਣ
ਕਪੂਰਥਲਾ\ਬਟਾਲਾ : ਪਿਛਲੇ ਦਿਨੀਂ ਪਿੰਡ ਤਲਵੰਡੀ ਝੁੰਗਲਾਂ (ਬਟਾਲਾ) ਵਿਚ ਪਾਸਟਰ ਦਿਗਵਿਜੇ ਕੁਮਾਰ ਸਮੇਤ ਅੱਠ ਲੋਕਾਂ ਖ਼ਿਲਾਫ਼ ਦਰਜ ਕੀਤੀ ਗਈ ਝੂਠੀ ਐੱਫਆਰਆਈ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਕ੍ਰਿਸਚਿਨ ਯੂਥ ਫੈਲੋਸ਼ਿਪ ਵੱਲੋਂ ਚੇਅਰਮੈਨ ਪੀਟਰ ਚੀਦਾ ਦੀ ਅਗਵਾਈ ਹੇਠ ਐੱਸਐੱਸਪੀ ਬਟਾਲਾ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਤੇ ਝੂਠੀ ਐੱਫਆਰਆਈ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਚੇਅਰਮੈਨ ਪੀਟਰ ਚੀਦਾ ਨੇ ਕਿਹਾ ਕਿ ਪਿਛਲੇ ਦਿਨੀਂ ਪਿੰਡ ਤਲਵੰਡੀ ਝੁੰਗਲਾਂ (ਬਟਾਲਾ) ਵਿਚ ਪਾਸਟਰ ਦਿਗਵਿਜੇ ਕੁਮਾਰ ਦੇ ਪਰਿਵਾਰ ’ਤੇ ਕੁਝ ਸ਼ਰਾਰਤੀ ਅਨਸਰਾਂ ਨੇ ਉਨ੍ਹਾਂ ਦੇ ਘਰ ’ਤੇ ਹਮਲਾ ਕਰ ਦਿੱਤਾ ਸੀ, ਜਿਸ ਦੀ ਵੀਡੀਓ ਜਨਤਕ ਤੌਰ ’ਤੇ ਵਾਇਰਲ ਹੋ ਗਈ ਸੀ। ਵੀਡੀਓ ਵਿਚ ਪਾਸਟਰ ਤੇ ਉਸਦਾ ਪਰਿਵਾਰ ਰੋਂਦੇ-ਕੁਰਲਾਉਂਦੇ ਦਿਖ ਰਹੇ ਸਨ ਤੇ ਦੋਸ਼ੀ ਸ਼ਰੇਆਮ ਪਾਸਟਰ ਦੇ ਘਰ ਉਤੇ ਇੱਟਾਂ-ਵੱਟੇ ਚਲਾ ਰਹੇ ਸੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ ਇਸ ਪਿੰਡ ਦਾ ਦੌਰਾ ਕੀਤਾ ਸੀ ਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਕੀਤੀਆਂ ਸੀ ਪਰ ਪ੍ਰਸ਼ਾਸਨ ਨੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਨਹੀਂ ਕੀਤੀ ਬਲਕਿ ਪਾਸਟਰ ਦਿਗਵਿਜੇ ਤੇ ਹੋਰਾਂ ਦੇ ਹੀ ਖਿਲਾਫ ਮਨਘੜਤ ਕਹਾਣੀ ਬਣਾ ਕੇ ਝੂਠਾ ਪਰਚਾ ਦਰਜ ਕਰ ਦਿੱਤਾ। ਇਸ ਗੱਲ ਕਰਕੇ ਸਮੂਹ ਮਸੀਹ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਮਸੀਹ ਭਾਈਚਾਰੇ ਵੱਲੋਂ ਸਮੂਹਿਕ ਤੌਰ ’ਤੇ ਪਾਸਟਰ ਦਿਗਵਿਜੇ ਨੂੰ ਇਨਸਾਫ ਦਿਵਾਉਣ ਲਈ ਤੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਵਾਉਣ ਲਈ ਪੰਜਾਬ ਕ੍ਰਿਸਚੀਅਨ ਯੂਥ ਫੈਲੋਸ਼ਿਪ ਦੇ ਝੰਡੇ ਹੇਠ ਸਾਰੇ ਮਸੀਹ ਭਾਈਚਾਰੇ ਵੱਲੋਂ ਐੱਸਐੱਸਪੀ ਬਟਾਲਾ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ। ਇਸ ਮੌਕੇ ਪੰਜਾਬ ਕ੍ਰਿਸਚਿਨ ਯੂਥ ਫੈਲੋਸ਼ਿਪ ਦੇ ਪੰਜਾਬ ਪ੍ਰਧਾਨ ਡਾ. ਸੁਭਾਸ਼ ਥੋਬਾ ਨੇ ਕਿਹਾ ਕਿ ਮਸੀਹੀ ਭਾਈਚਾਰੇ ਦੇ ਨਾਲ ਧੱਕੇਸ਼ਾਹੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਬਟਾਲਾ ਪ੍ਰਸ਼ਾਸ਼ਨ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਦਰਜ ਝੂਠੀ ਐੱਫਆਰਆਈ ਨੂੰ ਰੱਦ ਕੀਤੀ ਜਾਵੇ। ਇਸ ਮੌਕੇ ਪੰਜਾਬ ਵਾਈਸ ਪ੍ਰਧਾਨ ਇਲਆਸ ਸਿੱਧੂ, ਮਹਿਲਾ ਪ੍ਰਧਾਨ ਪਰਵੀਨ ਭੱਟੀ, ਜ਼ਿਲ੍ਹਾ ਪ੍ਰਧਾਨ ਵਿਲੀਅਮ ਜੱਟਾਂ, ਜ਼ਿਲ੍ਹਾ ਪ੍ਰਧਾਨ ਵਾਰਿਸ ਮਸੀਹ, ਜਨਰਲ ਸਕੱਤਰ ਡੈਨੀਏਲ ਸਿੱਧੂ, ਡਾ. ਅਰਨੋਲਡ ਖੋਖਰ, ਸੰਨੀ ਚੌਹਾਨ, ਐਡਵਿਨ ਬੌਬੀ, ਸਲਾਹਕਾਰ ਡਾ. ਰਾਜਿੰਦਰ ਮੱਟੂ, ਜੋਏ ਦਾਸ, ਰਾਜਨ ਗਿੱਲ, ਪਾਸਟਰ ਚਤਰਸ, ਪਾਸਟਰ ਪੀਟਰ ਹੰਸ ਤੇ ਹੋਰ ਵੱਖ-ਵੱਖ ਪਾਸਟਰ ਸਹਿਬਾਨਾਂ, ਕ੍ਰਿਸਚਨ ਲੀਡਰਾਂ ਤੇ ਕਿਸਾਨ ਜਥੇਬੰਦੀ ਦੇ ਆਗੂਆਂ ਸਮੇਤ ਪਿੰਡ ਤਲਵੰਡੀ ਚੁੰਗਲਾ ਤੋਂ ਪ੍ਰਧਾਨ ਬਿੱਟੂ ਤੇ ਪਾਸਟਰ ਦਿਗਵਿਜੇ ਦੀ ਪਤਨੀ, ਬੱਚਿਆਂ ਤੇ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰੀ।