ਪੀਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਧਰਤੀ ਦਿਵਸ ਮਨਾਇਆ।
ਪੀਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਧਰਤੀ ਦਿਵਸ ਮਨਾਇਆ।
Publish Date: Wed, 22 Apr 2026 06:35 PM (IST)
Updated Date: Thu, 23 Apr 2026 04:04 AM (IST)

ਕੈਪਸ਼ਨ-22ਪੀਐਚਜੀ16 ਸਮਾਗਮ ਦੌਰਾਨ ਵਿਿਦਆਰਥਣਾ ਦੇ ਪ੍ਰਬੰਧਕ। ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਪੰਜਾਬ ਸਕੂਲ ਸਿੱਖਿਆ ਵਿਭਾਗ ਹਮੇਸ਼ਾ ਹੀ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਯਤਨਸ਼ੀਲ ਰਿਹਾ ਹੈ। ਇਸੇ ਲੜੀ ਅਧੀਨ ਪ੍ਰਿੰਸੀਪਲ ਮੀਨੂੰ ਗੁਪਤਾ ਨੇ ਦੱਸਿਆ ਕਿ ਸਕੂਲ ਵਿੱਚ ਧਰਤੀ ਦਿਵਸ ਮਨਾਇਆ ਗਿਆ। ਉਨ੍ਹਾਂ ਆਪਣੇ ਭਾਸ਼ਣ ਵਿੱਚ ਮਹਾਂਵਾਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੀ ਮਹਾਨਤਾ ਦੱਸੀ। ਉਨ੍ਹਾਂ ਵਾਤਾਵਰਨ ਦੇ ਪ੍ਰਦੂਸ਼ਣ ਹੋਣ ਦੇ ਕਾਰਨਾਂ ਬਾਰੇ ਵੀ ਸਵੇਰ ਦੀ ਸਭਾ ਵਿੱਚ ਜਾਗਰੂਕ ਕੀਤਾ। ਧਰਤੀ ਨੂੰ ਪ੍ਰਦੂਸ਼ਨ ਰਹਿਤ ਰੱਖਣ ਦੇ ਉਪਰਾਲੇ ਅਧੀਨ ਧਰਤੀ ਦਿਵਸ ਮਨਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ, ਕਵਿਤਾ ਉਚਾਰਨ ਮੁਕਾਬਲੇ , ਲੇਖ, ਅਧਿਆਪਕਾਂ ਦੁਆਰਾ ਵਿਸ਼ੇ ’ਤੇ ਲੈਕਚਰ ਦਿੱਤੇ ਗਏ। ਖਾਸ ਤੌਰ ਤੇ ਸਕੂਲ ਵਿੱਚ ਦਾਖਲ ਨਵੀਂ ਛੇਵੀਂ ਜਮਾਤ ਦੇ ਬੱਚੀ ਗਰੀਮਾ ਨੇ ਧਰਤੀ ਨੂੰ ਹਰੀ ਭਰੀ ਤੇ ਧਰਤੀ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਲਈ ਬਹੁਤ ਸੋਹਣੀ ਕਵਿਤਾ ਬੋਲੀ ਤੇ ਇਸ ਦੌਰਾਨ ਪ੍ਰਿੰਸੀਪਲ ਸ਼੍ਰੀਮਤੀ ਮੀਨੂ ਗੁਪਤਾ ਦੀ ਅਗਵਾਈ ਵਿੱਚ ਇਨਾਮ ਵੰਡ ਸਮਾਰੋਹ ਕੀਤਾ ਗਿਆ। ਉਨ੍ਹਾਂ ਨੂੰ ਧਰਤੀ ਬਚਾਓ ਪ੍ਰਿੰਟ ਵਾਲੀਆਂ ਕਾਪੀਆਂ ਸਾਰੇ ਭਾਗ ਲੈਣ ਵਾਲੇ ਬੱਚਿਆਂ ਨੂੰ ਇਨਾਮ ਵਜੋਂ ਦਿੱਤੀਆਂ। ਸਾਇੰਸ ਵਿਭਾਗ ਵੱਲੋਂ ਇਸ ਸਾਰੇ ਆਯੋਜਨ ਨੂੰ ਕੀਤਾ ਗਿਆ। ਇਸ ਮੌਕੇ ਸਾਇੰਸ ਮਿਸਟੑੈਸ ਮਿਨੀ, ਈਕੋ ਕਲੱਬ ਇੰਚਾਰਜ ਨੀਰੂ ਸ਼ਰਮਾ, ਬੰਦਨਾ ਸ਼ਰਮਾ, ਜੋਤੀ ਪਾਠਕ, ਸੁਚੀ ਰਾਜਪੂਤ, ਦਲਜੀਤ ਕੌਰ, ਰਵਿੰਦਰ ਕੁਮਾਰ, ਮਨਜਿੰਦਰ ਕੌਰ, ਇਸ਼ਵਿੰਦਰ ਤੇ ਸਮੂਹ ਸਟਾਫ ਹਾਜ਼ਰ ਸੀ।