ਸੇਠ ਹੁਕਮ ਚੰਦ ਐੱਸਡੀ ਪਬਲਿਕ ਸਕੂਲ ’ਚ 'ਧਰਤੀ ਦਿਵਸ' ਮਨਾਇਆ
ਸੇਠ ਹੁਕਮ ਚੰਦ ਐੱਸ.ਡੀ. ਪਬਲਿਕ ਸਕੂਲ ਵਿੱਚ 'ਧਰਤੀ ਦਿਵਸ' ਮਨਾਇਆ
Publish Date: Thu, 23 Apr 2026 07:43 PM (IST)
Updated Date: Fri, 24 Apr 2026 04:08 AM (IST)

ਕੈਪਸ਼ਨ: 23ਕੇਪੀਟੀ15, 16 ਸੇਠ ਹੁਕਮ ਚੰਦ ਐੱਸ.ਡੀ. ਪਬਲਿਕ ਸਕੂਲ ਅਰਬਨ ਅਸਟੇਟ ਕਪੂਰਥਲਾ ਵਿੱਚ ਧਰਤੀ ਦਿਵਸ ਦੇ ਸਬੰਧ ਵਿੱਚ ਕਰਵਾਏ ਗਏ ਸਮਾਗਮ ਮੌਕੇ ਹਾਜ਼ਰ ਵਿਦਿਆਰਥੀਆਂ ਨਾਲ ਖੜ੍ਹੇ ਸਕੂਲ ਦੀ ਪ੍ਰਿੰਸੀਪਲ ਸੋਨੀਆ ਜੈਰਥ । ਅਮਰੀਕ ਮੱਲ੍ਹੀ/ਦੀਪਕ, ਪੰਜਾਬੀ ਜਾਗਰਣ ਕਪੂਰਥਲਾ : ਸੇਠ ਹੁਕਮ ਚੰਦ ਐੱਸ.ਡੀ. ਪਬਲਿਕ ਸਕੂਲ, ਅਰਬਨ ਅਸਟੇਟ ਵਿੱਚ ਅੱਜ ਵਿਸ਼ਵ ਧਰਤੀ ਦਿਵਸ ਦੇ ਮੌਕੇ ਦਰੱਖਤ ਲਗਾਏ ਗਏ । ਇਸ ਕਾਰਜਕ੍ਰਮ ਦਾ ਉਦੇਸ਼ ਵਾਤਾਵਰਣ ਸੰਰਖਣ ਅਤੇ ਹਰੇ-ਭਰੇ ਭਵਿੱਖ ਲਈ ਬੱਚਿਆਂ ਵਿੱਚ ਜਾਗਰੂਕਤਾ ਪੈਦਾ ਕਰਨਾ ਸੀ। ਅਧਿਆਪਕ ਪੂਜਾ ਨੇ ਬੱਚਿਆਂ ਨੂੰ ਵਿਸ਼ਵ ਧਰਤੀ ਦਿਵਸ ਦੀ ਜਾਣਕਾਰੀ ਦਿੱਤੀ । ਵਿਦਿਆਰਥੀਆਂ ਨੇ ਵਿਸ਼ਵ ਧਰਤੀ ਦਿਵਸ ਤੇ ਐਕਟ ਪੇਸ਼ ਕੀਤਾ, ਕਵਿਤਾਵਾਂ ਪੇਸ਼ ਕੀਤੀਆਂ, ਦਰੱਖਤ ਲਗਾਉਣ ਦੀ ਗਤੀਵਿਧੀ ਵਿੱਚ ਭਾਗ ਲਿਆ ਅਤੇ ਆਪਣੇ ਹੱਥੀਂ ਵੱਖ-ਵੱਖ ਕਿਸਮ ਦੇ ਪੌਦੇ ਲਗਾਏ, ਜਿਨ੍ਹਾਂ ਵਿੱਚ ਆਮ, ਨੀਮ, ਤੁਲਸੀ, ਗੁੜਹਲ, ਗੁਲਾਬ ਅਤੇ ਅਸ਼ੋਕ ਵਰਗੇ ਔਸ਼ਧੀ ਰੁੱਖ ਲਗਾਏ।ਵਿਦਿਆਰਥੀਆਂ ਨੇ ਧਰਤੀ ਨੂੰ ਬਚਾਉਣ ਦੇ ਸੰਦੇਸ਼ ਵਾਲੇ ਪੋਸਟਰ ਅਤੇ ਨਾਅਰੇ ਪੇਸ਼ ਕੀਤੇ। ਵਿਸ਼ਵ ਧਰਤੀ ਦਿਵਸ ਦੇ ਮੌਕੇ ਤੇ ਵਿਦਿਆਰਥੀਆਂ ਦੁਆਰਾ ਰੈਲੀ ਵੀ ਕੱਢੀ ਗਈ । ਵਿਦਿਆਰਥੀਆਂ ਨੇ ਧਰਤੀ ਨੂੰ ਬਚਾਉਣ ਦੇ ਸੰਦੇਸ਼ ਵਾਲੇ ਪੋਸਟਰ ਅਤੇ ਨਾਅਰੇ ਲਾਏ। ਇਸ ਪਹਿਲ ਦਾ ਮਕਸਦ ਵਿਦਿਆਰਥੀਆਂ ਵਿੱਚ ਵਾਤਾਵਰਣ ਸੰਰਖਣ ਦੀ ਭਾਵਨਾ ਵਿਕਸਤ ਕਰਨਾ ਅਤੇ ਧਰਤੀ ਲਈ ਉਨ੍ਹਾਂ ਦੀ ਜ਼ਿੰਮੇਵਾਰੀ ਨੂੰ ਉਭਾਰਨਾ ਸੀ। ਸਕੂਲ ਦੀ ਪ੍ਰਿੰਸੀਪਲ ਸੋਨੀਆ ਜੈਰਥ ਨੇ ਇਸ ਮੌਕੇ ਤੇ ਕਿਹਾ, ਕੁਦਰਤ ਦੀ ਰੱਖਿਆ ਕਰਨੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਰੁੱਖ ਲਗਾਉਣਾ ਸਿਰਫ ਵਾਤਾਵਰਣ ਨੂੰ ਸੰਤੁਲਿਤ ਨਹੀਂ ਰੱਖਦਾ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਬਿਹਤਰ ਜੀਵਨ ਵੀ ਯਕੀਨੀ ਬਣਾਉਂਦਾ ਹੈ। ਪ੍ਰੋਗਰਾਮ ਦੇ ਅੰਤ ਚ ਸਾਰੇ ਵਿਦਿਆਰਥੀਆਂ ਨੇ ਪੌਦਿਆਂ ਦੀ ਸੰਭਾਲ਼ ਕਰਨ ਦੀ ਸੌਂਹ ਚੁੱਕੀ ਅਤੇ ਉਨ੍ਹਾਂ ਨੂੰ ਵਾਤਾਵਰਣ ਪ੍ਰੇਮੀ ਬਣਨ ਲਈ ਪ੍ਰੇਰਿਤ ਕੀਤਾ ਗਿਆ।