ਸੰਤ ਮਾਝਾ ਸਿੰਘ ਕਰਮਜੋਤ ਮਾਡਲ ਸਕੂਲ ਮਕਸੂਦਪੁਰ ਵਿਖੇ ਧਰਤੀ ਦਿਵਸ ਮਨਾਇਆ
ਸੰਤ ਮਾਝਾ ਸਿੰਘ ਕਰਮਜੋਤ ਮਾਡਲ ਸਕੂਲ ਮਕਸੂਦਪੁਰ ਵਿਖੇ ਧਰਤੀ ਦਿਵਸ ਮਨਾਇਆ
Publish Date: Thu, 23 Apr 2026 08:15 PM (IST)
Updated Date: Fri, 24 Apr 2026 04:11 AM (IST)
ਕੈਪਸ਼ਨ : 23ਕੇਪੀਟੀ32 ਸੰਤ ਮਾਝਾ ਸਿੰਘ ਕਰਮਜੋਤ ਮਾਡਲ ਸੀਨੀਅਰ ਸੈਕੈਂਡਰੀ ਸਕੂਲ ਮਕਸੂਦਪੁਰ ਵਿਖੇ ਮਨਾਏ ਧਰਤੀ ਦਿਵਸ ਮੌਕੇ ਦਾ ਦ੍ਰਿਸ਼ । ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਸੰਤ ਮਾਝਾ ਸਿੰਘ ਕਰਮਜੋਤ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਕਸੂਦਪੁਰ ਵਿਖੇ ਧਰਤੀ ਦਿਵਸ ਬੜੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਵਾਤਾਵਰਣ ਦੀ ਸੰਭਾਲ ਸੰਬੰਧੀ ਜਾਗਰੂਕਤਾ ਫੈਲਾਉਣ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਪ੍ਰੋਗਰਾਮ ਦੀ ਅਗਵਾਈ ਕਰਦਿਆਂ ਪ੍ਰਿੰਸੀਪਲ ਗਗਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਧਰਤੀ ਦੀ ਸੁਰੱਖਿਆ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪੌਦੇ ਲਗਾਉਣਾ, ਪਾਣੀ ਦੀ ਬਚਤ ਕਰਨੀ ਅਤੇ ਪ੍ਰਦੂਸ਼ਣ ਘਟਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ । ਇਸ ਦੌਰਾਨ ਵਿਦਿਆਰਥੀਆਂ ਵੱਲੋਂ ਪੋਸਟਰ ਬਣਾਉਣ, ਨਾਰਿਆਂ ਅਤੇ ਭਾਸ਼ਣਾਂ ਰਾਹੀਂ ਧਰਤੀ ਨੂੰ ਬਚਾਉਣ ਦਾ ਸੰਦੇਸ਼ ਦਿੱਤਾ ਗਿਆ। ਸਕੂਲ ਪ੍ਰਬੰਧਕਾਂ ਨੇ ਵੀ ਵਾਤਾਵਰਣ ਦੀ ਰੱਖਿਆ ਲਈ ਹਮੇਸ਼ਾਂ ਯਤਨਸ਼ੀਲ ਰਹਿਣ ਦਾ ਸੰਕਲਪ ਲਿਆ । ਅੰਤ ਵਿੱਚ ਸਕੂਲ ਪਰਿਵਾਰ ਵੱਲੋਂ ਸਾਰੇ ਨੂੰ ਧਰਤੀ ਦਿਵਸ ਮੌਕੇ ਵਾਤਾਵਰਣ ਸੰਭਾਲ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ।