ਬਾਬਾ ਦਰਬਾਰਾ ਸਿੰਘ ਸਕੂਲ ਟਿੱਬਾ ਵਿਖੇ ਧਰਤੀ ਦਿਵਸ ਮਨਾਇਆ
ਬਾਬਾ ਦਰਬਾਰਾ ਸਿੰਘ ਸਕੂਲ ਟਿੱਬਾ ਵਿਖੇ ਧਰਤੀ ਦਿਵਸ ਮਨਾਇਆ
Publish Date: Wed, 22 Apr 2026 07:55 PM (IST)
Updated Date: Thu, 23 Apr 2026 04:07 AM (IST)

ਕੈਪਸ਼ਨ : 22ਕੇਪੀਟੀ19 ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ਵਿਖੇ ਧਰਤੀ ਦਿਵਸ ਮਨਾਉਣ ਮੌਕੇ ਸਕੂਲ ਮੈਨੇਜਿੰਗ ਕਮੇਟੀ ਪ੍ਰਧਾਨ ਡਾ ਬਲਜੀਤ ਕੌਰ ,ਪ੍ਰਿੰਸੀਪਲ ਮਧੂ ਗੋਸਵਾਮੀ, ਸਟਾਫ ਤੇ ਵਿਦਿਆਰਥੀ । ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ਵਿਖੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾਕਟਰ ਬਲਜੀਤ ਕੌਰ, ਪ੍ਰਿੰਸੀਪਲ ਮਧੂ ਗੋਸਵਾਮੀ ਅਤੇ ਸਮੂਹ ਸਕੂਲ ਸਟਾਫ ਦੀ ਅਗਵਾਈ ਹੇਠ ਧਰਤੀ ਦਿਵਸ ਮਨਾਇਆ ਗਿਆ। ਇਸ ਵਿਸ਼ੇਸ਼ ਦਿਨ ਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਧਰਤੀ ਤੇ ਵਾਤਾਵਰਣ ਨੂੰ ਹਰਿਆ ਭਰਿਆ ਤੇ ਖੂਬਸੂਰਤ ਬਣਾਉਣ ਲਈ ਸਕੂਲ ਦੀ ਗਰਾਊਂਡ ਵਿੱਚ ਫੁੱਲਾਂ ਵਾਲੇ ਰੁੱਖ ਅਤੇ ਸੋਹਣੇ ਸੋਹਣੇ ਫੁੱਲਾਂ ਦੇ ਬੂਟੇ ਵੀ ਲਗਾਏ ਗਏ। ਇਸ ਮਹੱਤਵਪੂਰਨ ਦਿਨ ਨੂੰ ਮਨਾਉਂਦੇ ਹੋਏ ਵਿਦਿਆਰਥੀਆਂ ਨੇ ਵਾਤਾਵਰਣ ਨਾਲ ਸੰਬੰਧਿਤ ਚਾਰਟ ਤੇ ਪੇਂਟਿੰਗਜ਼ ਬਣਾਈਆਂ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਇਸ ਮੌਕੇ ਇਸ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਗੀਤ, ਕਵਿਤਾਵਾਂ, ਭਾਸ਼ਣ ,ਕੋਰੀਓਗ੍ਰਾਫੀ ਆਦਿ ਵੀ ਪੇਸ਼ ਕੀਤੇ। ਸਕੂਲ ਵਿੱਚ ਅਯੋਜਿਤ ਕੀਤੇ ਗਏ ਇਸ ਪ੍ਰੋਗਰਾਮ ਵਿੱਚ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾਕਟਰ ਬਲਜੀਤ ਕੌਰ ਨੇ ਧਰਤੀ ਦਿਵਸ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਬ੍ਰਹਿਮੰਡ ਵਿੱਚ ਮਨੁੱਖ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਾਪਤ ਹਨ। ਉਹਨਾਂ ਵਿੱਚੋਂ ਅਹਿਮ ਹੈ ਧਰਤੀ ਜਿੱਥੇ ਅਸੀਂ ਆਪਣਾ ਜੀਵਨ ਬਸਰ ਕਰ ਰਹੇ ਹਾਂ। ਸਾਡੇ ਜੀਵਨ ਵਿੱਚ ਹਵਾ, ਪਾਣੀ, ਮਿੱਟੀ ਅਤੇ ਵਾਤਾਵਰਣ ਦੀ ਬਹੁਤ ਅਹਿਮੀਅਤ ਹੈ। ਇਸ ਲਈ ਸਾਨੂੰ ਇਹਨਾਂ ਸਾਰੀਆਂ ਨਿਆਮਤਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਧਰਤੀ ਸਾਡੀ ਸਾਰਿਆਂ ਦੀ ਮਾਂ ਹੈ ਅਤੇ ਸਾਨੂੰ ਪਾਲਣ ਵਿੱਚ ਮਾਂ ਵਰਗਾ ਹੀ ਰੋਲ ਨਿਭਾਉਂਦੀ ਹੈ। ਇਸ ਲਈ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਇਸ ਪਰਉਪਕਾਰੀ ਮਾਂ ਦੀ ਰੱਖਿਆ ਅਤੇ ਸਾਂਭ ਸੰਭਾਲ ਵਾਸਤੇ ਹਰ ਤਰ੍ਹਾਂ ਦਾ ਯਤਨ ਕਰੀਏ। ਰੁੱਖ ਧਰਤੀ ਦੀ ਹਰਿਆਲੀ ਅਤੇ ਇਸ ਦੀ ਜ਼ਿੰਦਗੀ ਲਈ ਅਤਿਅੰਤ ਜਰੂਰੀ ਹਨ ਸੋ ਸਾਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਧਰਤੀ ਨੂੰ ਹਰਿਆ ਭਰਿਆ ਤੇ ਜਿਉਂਦਾ ਜਾਗਦਾ ਰੱਖਣਾ ਚਾਹੀਦਾ ਹੈ। ਇਸ ਮੌਕੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਪ੍ਰਿੰਸੀਪਲ ਮਧੂ ਗੋਸਵਾਮੀ ਨੇ ਉਨ੍ਹਾਂ ਨੂੰ ਵਾਤਾਵਰਣ ਦੀ ਸੰਭਾਲ ਤੇ ਪਾਣੀ ਬਚਾਉਣ ਦੀ ਸਿੱਖਿਆ ਦਿੱਤੀ। ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਇਸ ਪ੍ਰੋਗਰਾਮ ਦੀ ਤਿਆਰੀ ’ਚ ਸਕੂਲ ਦੇ ਸਮੁੱਚੇ ਸਟਾਫ ਖਾਸ ਕਰਕੇ ਮੀਨੂ ਸ਼ਰਮਾਲ ਕਿਰਨਦੀਪ ਕੌਰ, ਹਰਨੀਤ ਕੌਰ, ਸੰਜਨਾ, ਸੰਦੀਪ ਕੌਰ, ਸ਼ਿਵਾਨੀ, ਰਜਿੰਦਰ ਕੌਰ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਰੁਪਿੰਦਰ ਕੌਰ, ਭੁਪਿੰਦਰ ਕੌਰ, ਰੁਪਿੰਦਰ ਕੌਰ, ਸਤਵਿੰਦਰ ਕੌਰ, ਰਣਜੀਤ ਕੌਰ, ਮਨਦੀਪ ਕੌਰ, ਪਲਵਿੰਦਰ ਕੌਰ ਆਦਿ ਸ਼ਾਮਿਲ ਸਨ।