ਸੁਖਵਿੰਦਰ ਸੋਨੀ ਪ੍ਰਧਾਨ ਤੇ ਸੁਖਵਿੰਦਰ ਬੂਲੇ ਸਕੱਤਰ ਨਿਯੁਕਤ
ਕੇਐਮਐਸਕੇ ਵੱਲੋਂ ਜੋਨ ਬਾਬਾ ਬੀਰ ਸਿੰਘ ਦੀ ਮੀਟਿੰਗ ਦੌਰਾਨ ਸੁਖਵਿੰਦਰ ਸਿੰਘ ਸੋਨੀ ਪ੍ਰਧਾਨ ਤੇ ਸੁਖਵਿੰਦਰ ਸਿੰਘ ਬੂਲੇ ਸਕੱਤਰ ਨਿਯੁਕਤ
Publish Date: Sun, 15 Mar 2026 07:36 PM (IST)
Updated Date: Sun, 15 Mar 2026 07:39 PM (IST)
ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਦੇ ਜ਼ੋਨ ਬਾਬਾ ਬੀਰ ਸਿੰਘ ਦੀ ਤਿੰਨ ਸਾਲ ਬਾਅਦ ਜਥੇਬੰਦੀ ਦੇ ਸੰਵਿਧਾਨ ਅਨੁਸਾਰ ਪੰਚ ਪ੍ਰਧਾਨੀ ਹੇਠ ਮੀਟਿੰਗ ਕਰਵਾਈ ਗਈ। ਇਹ ਮੀਟਿੰਗ ਜ਼ਿਲ੍ਹਾ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਵਾਲ ਦੀ ਰਹਿਨੁਮਾਈ ਹੇਠ ਹੋਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਨਵੀਂ ਜ਼ੋਨ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਸੁਖਵਿੰਦਰ ਸਿੰਘ ਸੋਨੀ ਸਰੂਪਵਾਲ ਨੂੰ ਜ਼ੋਨ ਪ੍ਰਧਾਨ ਤੇ ਸੁਖਵਿੰਦਰ ਸਿੰਘ ਬੂਲੇ ਨੂੰ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਪਿਆਰਾ ਸਿੰਘ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ। ਹੋਰ ਅਹੁਦਿਆਂ ਵਿਚ ਬਲਜਿੰਦਰ ਸਿੰਘ ਤੇ ਮਨਜੀਤ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ, ਇੰਦਰਜੀਤ ਸਿੰਘ ਤੇ ਨਰਿੰਦਰ ਕੌਰ ਨੂੰ ਮੀਤ ਪ੍ਰਧਾਨ, ਦਿਵਜੋਤ ਸਿੰਘ ਨੂੰ ਪ੍ਰੈੱਸ ਸਕੱਤਰ, ਰਛਪਾਲ ਸਿੰਘ ਨੂੰ ਸੰਗਠਨ ਸਕੱਤਰ, ਮੁਖਤਿਆਰ ਸਿੰਘ ਨੂੰ ਸਹਾਇਕ ਖਜ਼ਾਨਚੀ ਤੇ ਜਗਤਾਰ ਸਿੰਘ ਨੂੰ ਮੀਤ ਸਕੱਤਰ ਬਣਾਇਆ ਗਿਆ। ਇਸ ਤੋਂ ਇਲਾਵਾ ਮੇਜਰ ਸਿੰਘ ਨੂੰ ਲੰਗਰ ਕਮੇਟੀ ਇੰਚਾਰਜ, ਦਵਿੰਦਰ ਸਿੰਘ ਨੂੰ ਵਲੰਟੀਅਰ ਇੰਚਾਰਜ ਤੇ ਹਰਵਿੰਦਰ ਸਿੰਘ ਤੇ ਸ਼ਮਸ਼ੇਰ ਸਿੰਘ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ। ਮੀਟਿੰਗ ਵਿਚ ਜਥੇਬੰਦੀ ਦੇ ਹੋਰ ਮੈਂਬਰ ਵੀ ਮੌਜੂਦ ਸਨ।