ਪ੍ਰਭੂ ਯਿਸ਼ੂ ਮਸੀਹ ਜੀ ਦੇ ਦੁੱਖ ਭੋਗ ਦੀ ਕਹਾਣੀ ਬਿਆਨ ਕੀਤੀ
ਯਾਤਰਾਂ ਦੋਰਾਨ ਗੁੱਡ ਫਰਾਇਡੇ ਦੇ ਸੰਬੰਧ ਵਿੱਚ ਪ੍ਰਭੂ ਯਿਸੂ ਮਸੀਹ ਜੀ ਦੇ ਦੁੱਖ ਭੋਗ ਦੀ ਕਹਾਣੀ ਬਿਆਨ ਕੀਤੀ
Publish Date: Fri, 03 Apr 2026 08:59 PM (IST)
Updated Date: Fri, 03 Apr 2026 09:01 PM (IST)

--ਸਲੀਬ ਦੇ ਰਾਹ ਦੀ ਵਿਰਲਾਪ ਯਾਤਰਾ ਕੱਢੀ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਗੁੱਡ ਫਰਾਈਡੇ ਦੁਨੀਆ ਭਰ ਦੇ ਈਸਾਈ ਸਮੂਹ ਲਈ ਇਕ ਵਿਸ਼ੇਸ ਦਿਹਾੜਾ ਹੈ, ਜਿਸ ਦਿਨ ਸਾਰੇ ਸੰਸਾਰ ਦੇ ਵਿਸ਼ਵਾਸੀ ਗਣ ਪ੍ਰਭੂ ਯਿਸ਼ੂ ਮਸੀਹ ਦੇ ਸਲੀਬ ਦੇ ਰਾਹ ਦੇ 14 ਮੁਕਾਮਾਂ ਦੀ ਪ੍ਰਰਾਥਨਾ ਕਰਦੇ ਹੋਏ ਪ੍ਰਭੂ ਦੀ ਸਲੀਬੀ ਕੁਰਬਾਨੀ ਨੂੰ ਯਾਦ ਕਰਦੇ ਹਨ। ਤਪੱਸਿਆ, ਪੁੰਨਦਾਨ, ਪ੍ਰਾਰਥਨਾਵਾਂ ਤੇ ਪਰਉਪਕਾਰ ਰਾਹੀਂ ਲੋਕ ਬੀਤੇ ਰੋਜ਼ਿਆਂ ਦੇ ਸਮੇਂ ਵਿਚ ਲੋਕ ਭਲਾਈ ਦੇ ਕੰਮ ਕਰਦੇ ਆਏ। ਗੁੱਡ ਫਰਾਈਡੇ ਵਾਲੇ ਦਿਨ ਸਲੀਬ ਚੁੱਕ ਕੇ ਉਸ ਰਾਹ ’ਤੇ ਚੱਲ ਕੇ ਯਿਸ਼ੂ ਨੂੰ ਆਪਣੇ ਦਿਲ ਵਿਚ ਰੱਖਕੇ ਸਮਾਨਤਾ ਦਿਖਾਈ ਹੈ ਤੇ ਵਿਰਲਾਪ ਯਾਤਰਾ ਵਿਚ ਯੁੱਧ ਪੀੜ੍ਹਤ ਨਿਰਦੋਸ਼ ਲੋਕਾਂ ਦੇ ਬਚਾਅ ਤੇ ਸੁਰੱਖਿਆ ਲਈ ਖਾਸ ਪ੍ਰਾਰਥਨਾਵਾਂ ਭੇਟ ਚੜਾਈਆਂ। ਕ੍ਰਾਈਸਟ ਕਿੰਗ ਕਾਨਵੈਂਟ ਸੀਨੀਅਰ ਸਕੂਲ ਕਰਤਾਰਪੁਰ ਰੋਡ ਤੋਂ ਸਲੀਬ ਦੇ ਰਾਹ ਦੀ ਵਿਰਲਾਪ ਯਾਤਰਾ ਸ਼ੁਰੂ ਕੀਤੀ ਤੇ ਸੰਤ ਐਂਨਥਨੀ ਕੈਥੋਲਿਕ ਚਰਚ ਅਜੀਤ ਐਵੀਨਿਊ ਪਹੁੰਚ ਕੇ ਸਮਾਪਤ ਹੋਈ। ਇਸ ਦੌਰਾਨ ਗੁੱਡ ਫਰਾਈਡੇ ਦੇ ਸਬੰਧ ਵਿਚ ਪ੍ਰਭੂ ਯਿਸ਼ੂ ਮਸੀਹ ਜੀ ਦੇ ਦੁੱਖ ਭੋਗ ਦੀ ਕਹਾਣੀ ਬਿਆਨ ਕੀਤੀ। ਹਰ ਇਕ ਮੁਕਾਮ ’ਤੇ ਸੰਗਤ ਨੇ ਗੋਡੇ ਟੇਕ ਕੇ ਸਮੁੱਚੇ ਲੋਕਾਂ ਲਈ ਪ੍ਰਾਰਥਨਾ ਕੀਤੀ। ਇਸ ਯਾਤਰਾ ਦੌਰਾਨ ਸੰਗਤਾਂ ਨੇ ਆਪਣੇ ਹੱਥਾਂ ਵਿਚ ਲੱਕੜੀ ਦੀਆਂ ਸਲੀਬਾਂ ਫੜਕੇ ਪ੍ਰਭੂ ਯਿਸੂ ਮਸੀਹ ਜੀ ਦੇ ਦੁੱਖਾਂ ਨੂੰ ਯਾਦ ਕਰਕੇ ਪ੍ਰਾਰਥਨਾ ਕੀਤੀ। ਇਹ ਵਿਰਲਾਪ ਯਾਤਰਾ ਚਰਚ ਵਿਚ ਪਹੁੰਚਣ ’ਤੇ ਖਾਸ ਪਾਕਿ-ਸ਼ਰਾਕਤ ਦੀ ਬੰਦਗੀ ਹੋਈ ਤੇ ਕੁਲ ਦੁਨੀਆ ਦੇ ਲਈ ਪ੍ਰਾਰਥਨਾ ਕੀਤੀ ਗਈ। ਇਸ ਮੌਕੇ ਫਾਦਰ ਸਾਇਨ ਸਕਰਿਆ ਜੀ ਨੇ ਸਮੂਹ ਸੰਗਤ ਦਾ ਧੰਨਵਾਦ ਕੀਤਾ ਤੇ ਬਾਅਦ ਵਿਚ ਸੰਗਤ ਨੇ ਲੰਗਰ ਛੱਕ ਕੇ ਆਪਣਾ ਰੋਜ਼ਾ ਖੋਲ੍ਹਿਆ ਤੇ ਇਸ ਦੁੱਖਦਾਈ ਯਾਤਰਾ ਵਿਚ ਪੈਰਿਸ ਕੌਂਸਲ ਦੇ ਪ੍ਰਧਾਨ ਪ੍ਰੇਮ ਲਾਲ, ਸਿਸਟਰ ਮੁਨਾਦਾਂ, ਪੈਰਿਸ ਕੋਸਿਲ, ਮਰੀਅਮ ਸੈਨਾਂ, ਯੂਥ ਤੇ ਸਮੂਹ ਕੈਥੋਲਿਕ ਵਿਸ਼ਵਾਸੀ ਹਾਜ਼ਰ ਸਨ।