ਸਲਾਨਾ ਉਰਸ ਦੌਰਾਨ ਕੜੀ ਦਾ ਪ੍ਰਸਾਦ ਵੰਡਿਆ
ਪਿੰਡ ਸਾਹਨੀ ਵਿਖੇ ਸਲਾਨਾ ਉਰਸ ਦੌਰਾਨ ਸਾਂਈ ਕਰਨੈਲ ਸ਼ਾਹ ਵਲੋਂ ਅਰਦਾਸ ਉਪਰੰਤ ਵੰਡਿਆ ਕੜੀ ਦਾ ਪ੍ਰਸਾਦ
Publish Date: Mon, 16 Feb 2026 08:42 PM (IST)
Updated Date: Mon, 16 Feb 2026 08:45 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਧੰਨ ਧੰਨ ਨੂਰ-ਏ-ਖੁਦਾ ਦਰਬਾਰ ਬਾਬਾ ਮੰਗੂ ਸ਼ਾਹ ਪਿੰਡ ਸਾਹਨੀ ਤਹਿ. ਫਗਵਾੜਾ ਵਿਖੇ ਦੋ ਰੋਜ਼ਾ ਸਲਾਨਾ ਗਿਆਰਵੀਂ ਉਰਸ ਹਰ ਸਾਲ ਦੀ ਤਰ੍ਹਾਂ ਅਣਭੁੱਲ ਯਾਦਾਂ ਛੱਡਦਾ ਸਮਾਪਤ ਹੋਇਆ। ਸਲਾਨਾ ਉਰਸ ਦੀ ਸਮਾਪਤੀ ਸਮੇਂ ਸਾਈਂ ਕਰਨੈਲ ਸ਼ਾਹ ਵੱਲੋਂ ਅਰਦਾਸ ਉਪਰੰਤ ਸੇਵਾਦਾਰਾਂ ਨੇ ਬੜੀ ਸ਼ਰਧਾ ਦੇ ਨਾਲ ਸੰਗਤਾਂ ‘ਚ ਕੜੀ ਦਾ ਪ੍ਰਸਾਦ ਵੰਡਿਆ। ਇਸ ਦੌਰਾਨ ਦਰਬਾਰ ਦੇ ਗੱਦੀ ਨਸ਼ੀਨ ਸਾਈਂ ਕਰਨੈਲ ਸ਼ਾਹ ਨੇ ਦੱਸਿਆ ਕਿ ਸਾਈਂ ਮੰਗੂ ਸ਼ਾਹ ਦੇ ਪ੍ਰਤੀ ਇਸ ਇਲਾਕੇ ਦੇ ਲੋਕਾਂ ਦੀ ਬਹੁਤ ਆਸਥਾ ਹੈ। ਪੁਰਾਣੇ ਸਮੇਂ ਤੋਂ ਹੀ ਇਥੇ ਹਰੇਕ ਸਾਲ ਫਰਵਰੀ ਮਹੀਨੇ ‘ਚ ਸਲਾਨਾ ਗਿਆਰਵੀਂ ਉਰਸ ਕਰਵਾਇਆ ਜਾਂਦਾ ਹੈ ਤੇ ਕੜੀ ਦਾ ਪ੍ਰਸਾਦ ਵੰਡਿਆ ਜਾਂਦਾ ਹੈ। ਸਲਾਨਾ ਉਰਸ ਦੌਰਾਨ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਦਰਬਾਰ ’ਤੇ ਹਾਜ਼ਰੀ ਲਗਵਾਈ ਤੇ ਸਾਈਂ ਮੰਗੂ ਸ਼ਾਹ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸੂਫੀ ਗੁਲਾਮ ਰਸੂਲ ਚਿਸ਼ਤੀ ਸਾਬਰੀ ਫਗਵਾੜਾ, ਬਾਬਾ ਮਲੰਗ ਜੀ ਸਾਹਨੀ, ਬਾਬਾ ਧੰਨਾ ਜੀ, ਬਾਬਾ ਭਾਰਤੀ, ਸਵਾਮੀ ਪਰਮਾਨੰਦ ਆਨੰਦ, ਸਰਪੰਚ ਬੀਬੀ ਬਖਸ਼ਿੰਦਰ ਬਾਂਸਲ ਪਤਨੀ ਸੁਖਦੇਵ ਸਿੰਘ ਬਾਂਸਲ, ਮੇਜਰ ਸਿੰਘ ਪੰਚ, ਸਤਨਾਮ ਸਿੰਘ ਕਾਹਲੋਂ ਪੰਚ, ਰਾਮ ਸ਼ਰਨ ਪੰਚ, ਦਵਿੰਦਰ ਪਾਲ, ਮੋਨਿਕਾ ਸ਼ਰਮਾ ਪੰਚ, ਰਾਜਵਿੰਦਰ ਕੌਰ ਪਤਨੀ ਸੁਖਜਿੰਦਰ ਸਿੰਘ ਪੰਚ, ਜਸਵਿੰਦਰ ਕੌਰ ਪੰਚ ਪਤਨੀ ਹਰਨੇਕ ਸਿੰਘ, ਅਮਰੀਕ ਸਿੰਘ ਮੀਕਾ ਪੰਚ, ਮੇਜਰ ਸਿੰਘ ਪੰਚ, ਹਰਵਿੰਦਰ ਸਿੰਘ ਸਨੀ, ਗੁਰਵਿੰਦਰ ਸਿੰਘ ਗੋਪੀ, ਅਵਤਾਰ ਸਿੰਘ ਕਾਹਲੋਂ, ਸੋਨੀ ਸਾਹਨੀ, ਮੋਠੂ ਰਾਮ ਸਾਹਨੀ, ਜੱਗਾ, ਵਿਕਾਸ ਕੌਸ਼ਲ, ਵਿੱਕੀ ਬਾਗਲਾ, ਬਹਾਦਰ ਸਿੰਘ, ਰਣਜੀਤ ਸਿੰਘ ਰਾਣਾ, ਜੀਤਾ ਕਾਹਲੋਂ, ਜਰਨੈਲ ਸਿੰਘ, ਨਿਰਮਲ ਸਿੰਘ ਚੱਕ ਹਕੀਮ, ਬੱਬੂ ਸੈਣੀ ਲੱਖਪੁਰ, ਨਰੇਸ਼ ਕੁਮਾਰ ਚੱਕ ਹਕੀਮ, ਸੇਵਾ ਸਾਹਨੀ, ਹਨੀ ਕੋਸ਼ਲ, ਡੋਰੀ ਲਾਲ, ਕਮਲਜੀਤ ਕੰਬਾ ਪ੍ਰੇਮਪੁਰ, ਸੂਬਾ ਸਿੰਘ ਸਾਹਨੀ, ਰਾਜਾ ਸਾਹਨੀ, ਇੰਦਰਜੀਤ ਸਿੰਘ, ਹਰਵਿੰਦਰ ਸਿੰਘ ਸਨੀ, ਬਲਿਹਾਰ ਸਿੰਘ, ਬਲਜਿੰਦਰ ਸਿੰਘ ਲੱਕੀ, ਰਾਜਕੁਮਾਰ ਰਾਜੂ, ਰਾਜਿੰਦਰ ਸਿੰਘ ਲੱਕੀ, ਹੈਪੀ ਫਗਵਾੜਾ, ਅਨਿਲ ਕੁਮਾਰ, ਅਰਵਿੰਦ ਪਾਠਕ, ਜਗਤਾਰ ਸਿੰਘ ਕੈਨੇਡੀਅਨ, ਬਲਵੀਰ ਸਿੰਘ ਬੰਗਾ, ਅਵਤਾਰ ਚੰਦ, ਅਮਰੀਕ ਸਿੰਘ ਮਲਕਪੁਰ, ਕੁਲਵੰਤ ਲੱਖਪੁਰ, ਰਿਟਾ. ਇੰਸਪੈਕਟਰ ਬਲਦੇਵ ਸਿੰਘ ਸਿੱਧੂ, ਰੌਣਕੀ ਰਾਮ ਸਿੱਧੂ ਫਗਵਾੜਾ, ਧਿਆਨ ਚੰਦ ਸਾਬਕਾ ਕੌਂਸਲਰ ਹੁਸ਼ਿਆਰਪੁਰ, ਰੂਪ ਲਾਲ, ਪਰਮਜੀਤ ਸਿੱਧੂ ਆਦਿ ਹਾਜ਼ਰ ਸਨ। ਕੈਪਸ਼ਨ- 16ਪੀਐਚਜੀ8 ਪਿੰਡ ਸਾਹਨੀ ਵਿਖੇ ਕਰਵਾਏ ਗਏ ਸਲਾਨਾ ਗਿਆਰਵੀਂ ਉਰਸ ਦੀਆਂ ਤਸਵੀਰਾਂ।