ਮਾਤਰ ਸ਼ਕਤੀ ਦੁਰਗਾ ਵਾਹਿਨੀ ਨੇ ਕੀਤੀ ਪਲੇਠੀ ਮੀਟਿੰਗ
ਵਿਰਾਸਤੀ ਸ਼ਹਿਰ ਵਿੱਚ ਦੁਰਗਾ ਵਾਹਿਨੀ ਦੀ ਮਾਤਰ ਸ਼ਕਤੀ ਦੀ ਮੀਟਿੰਗ
Publish Date: Tue, 10 Feb 2026 08:35 PM (IST)
Updated Date: Tue, 10 Feb 2026 08:38 PM (IST)

--ਮਹਿਲਾ ਜ਼ਿਲ੍ਹਾ ਪ੍ਰਧਾਨ ਨੇ ਕਿਹਾ-ਮਾਤਰ ਸ਼ਕਤੀ ਜਾਗਰੂਕ ਹੋਵੇਗੀ ਤਾਂ ਰਾਸ਼ਟਰ ਮਜ਼ਬੂਤ ਹੋਵੇਗਾ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਮਹਿਲਾ ਸ਼ਕਤੀ ਜਾਗਰੂਕਤਾ ਪੈਦਾ ਕਰਨ ਲਈ ਮਾਤਰ ਸ਼ਕਤੀ ਦੁਰਗਾ ਵਾਹਿਨੀ ਦੀ ਪਹਿਲੀ ਮਹੀਨਾਵਾਰ ਮੀਟਿੰਗ ਸਥਾਨਕ ਧਰਮ ਸਭਾ ਵਿਖੇ ਦੁਰਗਾ ਵਾਹਿਨੀ ਜ਼ਿਲ੍ਹਾ ਸੰਯੋਜਿਕਾ ਸੀਮਾ ਜੋਸ਼ੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਔਰਤਾਂ, ਧੀਆਂ ਤੇ ਪਿੰਡ ਵਾਸੀਆਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਵਿਸ਼ਿਆਂ ’ਤੇ ਚਰਚਾ ਕੀਤੀ ਗਈ। ਵਿਸ਼ਵ ਹਿੰਦੂ ਪ੍ਰੀਸ਼ਦ ਜਲੰਧਰ ਦੇ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਨੇ ਨਵ-ਨਿਯੁਕਤ ਦੁਰਗਾ ਵਾਹਿਨੀ ਮੈਂਬਰਾਂ ਨੂੰ ਸੰਗਠਨ ਦੀਆਂ ਨੀਤੀਆਂ ਤੇ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਹਾਜ਼ਰ ਨਵੇਂ ਮੈਂਬਰਾਂ ਨੂੰ ਜ਼ਿੰਮੇਵਾਰੀਆਂ ਵੀ ਸੌਂਪੀਆਂ, ਜਿਨ੍ਹਾਂ ਵਿਚ ਜ਼ਿਲ੍ਹਾ ਸਹਿ-ਸੰਯੋਜਿਕਾ ਵਜੋਂ ਸ਼੍ਰੀਮਤੀ ਸੁਮਨ ਸ਼ਰਮਾ, ਸੁਮਨ ਤੇ ਰੇਣੂ, ਜ਼ਿਲ੍ਹਾ ਸੰਗਠਨ ਮੰਤਰੀ ਵਜੋਂ ਸ਼੍ਰੀਮਤੀ ਪਰਵੀਨ ਤੇ ਧਰਮ ਪ੍ਰਚਾਰ ਪ੍ਰਮੁੱਖ ਵਜੋਂ ਸ਼੍ਰੀਮਤੀ ਆਸ਼ਾ ਸੈਣੀ ਨੂੰ ਜ਼ਿੰਮੇਵਾਰੀਆਂ ਸੌਂਪੀਆ ਗਈਆਂ। ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸੰਗਠਨ ਮਹੀਨੇ ਦੇ ਪਹਿਲੇ ਐਤਵਾਰ ਨੂੰ ਧਰਮ ਸਭਾ ਮੰਦਰ ਵਿਚ ਦੁਰਗਾ ਸਤੂਤੀ ਦਾ ਆਯੋਜਨ ਕਰੇਗਾ। ਇਸ ਮੌਕੇ ਨਰੇਸ਼ ਪੰਡਿਤ ਨੇ ਕਿਹਾ ਕਿ ਮਾਤਰ ਸ਼ਕਤੀ ਤੇ ਦੁਰਗਾ ਦੀ ਮਹੱਤਤਾ ਪ੍ਰਤੀ ਵਚਨਬੱਧ ਹੈ। ਹਰ ਵਾਰਡ ਵਿਚ ਦੁਰਗਾ ਵਾਹਿਨੀ ਯੂਨਿਟ ਸਥਾਪਤ ਕੀਤੀ ਜਾਣੀ ਹੈ। ਦੁਰਗਾ ਵਾਹਿਨੀ ਲਵ ਜੇਹਾਦ ਤੇ ਧਰਮ ਪਰਿਵਰਤਨ ਨੂੰ ਰੋਕਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਇਹ ਸੰਗਠਨ ਬੱਚਿਆਂ ਵਿਚ ਕਦਰਾਂ-ਕੀਮਤਾਂ, ਸਿੱਖਿਆ ਤੇ ਬਜ਼ੁਰਗਾਂ ਪ੍ਰਤੀ ਸਤਿਕਾਰ ਪੈਦਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਲਈ, ਅਸੀਂ ਹਰ ਮੁਹੱਲੇ ਵਿਚ ਦੁਰਗਾ ਵਾਹਿਨੀ ਦੀ ਸਥਾਪਨਾ ਤੇ ਜ਼ੋਰ ਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਦੁਰਗਾ ਵਾਹਿਨੀ ਦੀ ਜਾਗਰੂਕਤਾ ਸਮਾਜ ਤੇ ਰਾਸ਼ਟਰ ਨੂੰ ਮਜ਼ਬੂਤ ਕਰੇਗੀ। ਨਰੇਸ਼ ਪੰਡਿਤ ਨੇ ਔਰਤਾਂ ਨੂੰ ਸਵੈ-ਨਿਰਭਰ ਬਣਨ ਲਈ ਉਤਸ਼ਾਹਿਤ ਕੀਤਾ ਤੇ ਸਿੱਖਿਆ ਤੇ ਸੁਰੱਖਿਆ ਨਾਲ ਸਬੰਧਤ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਤੇ ਜ਼ੋਰ ਦਿੱਤਾ। ਪਿੰਡ ਵਾਸੀਆਂ ਨੂੰ ਇਕਜੁੱਟ ਰਹਿਣ ਦੀ ਅਪੀਲ ਕਰਦੇ ਹੋਏ, ਨਰੇਸ਼ ਪੰਡਿਤ ਨੇ ਜ਼ੋਰ ਦਿੱਤਾ ਕਿ ਸਿਰਫ ਇਕ ਸੰਗਠਿਤ ਸਮਾਜ ਹੀ ਤਰੱਕੀ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਦੁਰਗਾ ਵਾਹਿਨੀ ਦਾ ਮੁੱਖ ਟੀਚਾ ਦੁਰਗਾ ਵਾਹਿਨੀ ਨੂੰ ਸਸ਼ਕਤ ਬਣਾਉਣਾ ਹੈ, ਉਨ੍ਹਾਂ ਨੂੰ ਕਿਸੇ ਵੀ ਹਾਲਾਤ ਵਿਚ ਆਪਣੀ ਤੇ ਆਪਣੇ ਪਰਿਵਾਰਾਂ ਦੀ ਰੱਖਿਆ ਕਰਨ ਲਈ ਸਸ਼ਕਤ ਬਣਾਉਣਾ ਹੈ। ਮੀਟਿੰਗ ਦੇ ਅੰਤ ਵਿਚ ਸਾਰਿਆਂ ਨੇ ਏਕਤਾ ਤੇ ਸਮਾਜ ਸੇਵਾ ਦਾ ਪ੍ਰਣ ਲਿਆ।