ਡੀਐੱਸਪੀ ਭਾਰਤ ਭੂਸ਼ਣ ਨੇ ਕੀਤਾ ਸ਼ੋਭਾ ਯਾਤਰਾ ਲਈ ਕੈਲੰਡਰ ਜਾਰੀ
ਡੀਐਸਪੀ ਭਾਰਤ ਭੂਸ਼ਣ ਨੇ ਸ਼੍ਰੀ ਰਾਮ ਨੌਮੀ ਦੇ ਮੌਕੇ 'ਤੇ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਲਈ ਕੈਲੰਡਰ ਜਾਰੀ ਕੀਤਾ।
Publish Date: Fri, 27 Feb 2026 06:59 PM (IST)
Updated Date: Fri, 27 Feb 2026 07:01 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸ਼ਿਵ ਸੈਨਾ ਅਖੰਡ ਭਾਰਤ ਤੇ ਵਿਸ਼ਵ ਹਿੰਦੂ ਸੰਘ ਵੱਲੋਂ ਸ਼੍ਰੀ ਰਾਮ ਨੌਮੀ ਦੇ ਮੌਕੇ ਤੇ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਲਈ ਕੈਲੰਡਰ ਫਗਵਾੜਾ ਦੇ ਡੀਐੱਸਪੀ ਭਾਰਤ ਭੂਸ਼ਣ ਤੇ ਐੱਸਐੱਚਓ ਅਮਨਪ੍ਰੀਤ ਕੌਰ ਨੇ ਜਾਰੀ ਕੀਤਾ। ਰਾਸ਼ਟਰੀ ਪ੍ਰਧਾਨ ਅਜੈ ਮਹਿਤਾ ਨੇ ਦੱਸਿਆ ਕਿ ਸ਼੍ਰੀ ਰਾਮ ਨੌਮੀ ਦੇ ਸਬੰਧ ਵਿਚ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ 24 ਮਾਰਚ ਨੂੰ ਸਥਾਨਕ ਦਾਣਾ ਮੰਡੀ ਸਥਿਤ ਮੌਨੀ ਬਾਬਾ ਮੰਦਰ ਤੋਂ ਸ਼ੁਰੂ ਹੋਵੇਗੀ ਤੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚੋਂ ਲੰਘ ਕੇ ਮੰਦਰ ਵਾਪਸ ਆਵੇਗੀ। ਕੈਲੰਡਰ ਜਾਰੀ ਕਰਦੇ ਹੋਏ ਡੀਐੱਸਪੀ ਭਾਰਤ ਭੂਸ਼ਣ ਨੇ ਫਗਵਾੜਾ ਵਾਸੀਆਂ ਨੂੰ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਣ ਤੇ ਭਗਵਾਨ ਸ਼੍ਰੀ ਰਾਮ ਦਾ ਆਸ਼ੀਰਵਾਦ ਲੈਣ ਦੀ ਅਪੀਲ ਕੀਤੀ। ਸਤਨਾਮਪੁਰਾ ਪੁਲਿਸ ਥਾਣਾ ਇੰਚਾਰਜ ਅਮਨਪ੍ਰੀਤ ਕੌਰ ਵੀ ਇਸ ਮੌਕੇ ਉਨ੍ਹਾਂ ਨਾਲ ਮੌਜੂਦ ਸਨ। ਇਸ ਮੌਕੇ ਵਿਸ਼ਵ ਹਿੰਦੂ ਸੰਘ ਦੇ ਜ਼ਿਲ੍ਹਾ ਪ੍ਰਧਾਨ ਰਮਨ ਨਹਿਰਾ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਣ ਤੇ ਭਗਵਾਨ ਸ਼੍ਰੀ ਰਾਮ ਦਾ ਆਸ਼ੀਰਵਾਦ ਲੈਣ ਦੀ ਅਪੀਲ ਕੀਤੀ। ਸ਼ਿਵ ਸ਼ਕਤੀ ਮਾਂ ਬਗਲਾਮੁਖੀ ਧਾਮ ਮੰਦਰ ਦੇ ਮੀਤ ਪ੍ਰਧਾਨ ਰਮਨ ਸ਼ਰਮਾ ਨੇ ਮਾਰਕੀਟ ਕਮੇਟੀਆਂ ਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਸ਼ੋਭਾ ਯਾਤਰਾ ਦਾ ਸਵਾਗਤ ਕਰਨ ਤੇ ਸ਼ਰਧਾਲੂਆਂ ਲਈ ਲੰਗਰ ਦਾ ਪ੍ਰਬੰਧ ਕਰਨ। ਇਸ ਮੌਕੇ ਸ਼ਿਵ ਸੈਨਾ ਅਖੰਡ ਭਾਰਤ ਤੇ ਵਿਸ਼ਵ ਹਿੰਦੂ ਸੰਘ ਦੇ ਕੌਮੀ ਜਨਰਲ ਸਕੱਤਰ ਅਨਿਲ ਗੋਇਲ, ਵਿਸ਼ਵ ਹਿੰਦੂ ਸੰਘ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਕੌਸ਼ਲ ਬੱਬੀ, ਸ਼ਿਵ ਸੈਨਾ ਅਖੰਡ ਭਾਰਤ ਦੇ ਪੰਜਾਬ ਇੰਚਾਰਜ ਸਤਪਾਲ ਰੱਲ, ਭਾਜਪਾ ਦੇ ਓਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਵਰਮਾ, ਵਿਸ਼ਵ ਹਿੰਦੂ ਪਰਿਸ਼ਦ ਦੇ ਸ਼ਹਿਰੀ ਪ੍ਰਧਾਨ ਰਜਿੰਦਰ ਵਰਮਾ, ਅਮਰਜੀਤ ਕੋਟਰਾਣੀ, ਬਲਬੀਰ ਸੰਗਤਪੁਰ, ਰਾਜਾ ਸਾਹਨੀ, ਪ੍ਰਿਤਪਾਲ ਸਿੰਘ ਬਾਵਾ (ਜਰਮਨ), ਇਮਤੋਜ ਸਿੰਘ ਜੱਸਲ, ਰਾਜੇਸ਼ ਵਰਮਾ, ਗੌਰੀ ਸ਼ੰਕਰ, ਸੋਨੂੰ ਸਾਂਪਲਾ, ਹਰੀਸ਼ ਗਾਬਾ, ਸੁਖਵਿੰਦਰ ਸੁੱਖਾ, ਅਦਿਤਿਆ ਸ਼ਰਮਾ, ਉਪਿੰਦਰ ਮੰਗਾ, ਅਰੁਣ ਅਰੋੜਾ, ਕੁਲਦੀਪ ਮੀਕਾ ਆਦਿ ਵੀ ਹਾਜ਼ਰ ਸਨ।