ਨਸ਼ੀਲੀਆਂ ਗੋਲੀਆਂ ਬਰਾਮਦ, ਔਰਤ ਸਣੇ 2 ’ਤੇ ਮਾਮਲਾ ਦਰਜ
ਸੰਵਾਦ ਸੂਤਰ, ਜਾਗਰਣਫਗਵਾੜਾ :
Publish Date: Fri, 20 Feb 2026 09:10 PM (IST)
Updated Date: Fri, 20 Feb 2026 09:12 PM (IST)
ਸੰਵਾਦ ਸੂਤਰ, ਜਾਗਰਣ ਫਗਵਾੜਾ : ਫਗਵਾੜਾ ਦੀ ਅਦਾਲਤ ’ਚ ਪੇਸ਼ੀ ਦੌਰਾਨ ਇਕ ਔਰਤ ਸਣੇ ਦੋ ਲੋਕਾਂ ਤੋਂ 410 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕਰਕੇ ਥਾਣਾ ਸਿਟੀ ਪੁਲਿਸ ਨੇ ਕੇਸ ਦਰਜ ਕੀਤਾ ਹੈ। ਏਐੱਸਆਈ ਬਲਦੇਵ ਸਿੰਘ ਅਨੁਸਾਰ ਉਹ ਕੁਲਵਿੰਦਰ ਕੌਰ ਪਤਨੀ ਰਵੀ ਕੁਮਾਰ, ਦਿਲਬਾਗ ਪੁੱਤਰ ਜਸਪਾਲ ਰਾਮ, ਰਵੀ ਕੁਮਾਰ ਪੁੱਤਰ ਪਾਲ ਰਾਮ, ਜਸਵੀਰ ਸ਼ੀਰਾ ਪੁੱਤਰ ਪਾਲ ਰਾਮ ਸਾਰੇ ਵਾਸੀ ਗੰਢਵਾ ਨੂੰ ਸਥਾਨਕ ਅਦਾਲਤ ’ਚ ਪੇਸ਼ੀ ਲਈ ਲੈ ਕੇ ਆਏ ਸਨ। ਉਨ੍ਹਾਂ ਦੱਸਿਆ ਕਿ ਅਦਾਲਤ ਦੇ ਬਾਹਰ ਖੜ੍ਹੀ ਇਕ ਗੱਡੀ ਕੋਲ ਇਕ ਔਰਤ ਆਈ, ਜਿਸ ਨੇ ਮੁਲਜ਼ਮ ਰਵੀ ਕੁਮਾਰ ਨੂੰ ਇਕ ਪੈਕੇਟ ਫੜਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪੁਲਿਸ ਪਾਰਟੀ ਨੇ ਤੁਰੰਤ ਕਾਬੂ ਕਰ ਲਿਆ। ਉਸ ਦੇ ਪੈਕੇਟ ’ਚੋਂ 410 ਨਸ਼ੇ ਵਾਲੀਆਂ ਚਿੱਟੇ ਰੰਗ ਦੀਆਂ ਗੋਲੀਆਂ ਬਰਾਮਦ ਹੋਈਆਂ। ਏਐੱਸਆਈ ਜਸਵੰਤ ਸਿੰਘ ਅਨੁਸਾਰ ਇਸ ਮਾਮਲੇ ’ਚ ਪੈਕੇਟ ਫੜਾਉਣ ਵਾਲੀ ਸੋਨੀਆ ਪੁੱਤਰ ਲਖਬੀਰ ਕੁਮਾਰ ਵਾਸੀ ਗੰਢਵਾ ਤੇ ਰਵੀ ਕੁਮਾਰ ਵਿਰੁੱਧ ਐੱਨਡੀਪੀਐੱਸ ਐਕਟ ਦੇ ਤਹਿਤ ਕੇਸ ਦਰਜ ਕਰਕੇ ਸੋਨੀਆ ਨੂੰ ਗ੍ਰਿਫਤਾਰ ਕਰ ਲਿਆ ਹੈ।