ਨਸ਼ਾ ਕਰਦੇ ਦੋ ਕਾਬੂ
ਸੰਵਾਦ ਸੂਤਰ, ਜਾਗਰਣ ਫਗਵਾੜਾ
Publish Date: Tue, 10 Feb 2026 09:44 PM (IST)
Updated Date: Tue, 10 Feb 2026 09:47 PM (IST)
ਫਗਵਾੜਾ : ਥਾਣਾ ਰਾਵਲਪਿੰਡੀ ਪੁਲਿਸ ਨੇ ਪਿੰਡ ਸਾਹਨੀ ਨੇੜੇ ਨਸ਼ਾ ਕਰਦੇ ਹੋਏ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ। ਹੈੱਡ ਕਾਂਸਟੇਬਲ ਵਿਜੇ ਮੱਲ ਅਨੁਸਾਰ ਪੁਲਿਸ ਨੂੰ ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਜਗਦੀਸ਼ ਖੇੜਾ ਉਰਫ ਜੱਗੀ ਪੁੱਤਰ ਜੋਗਿੰਦਰ ਪਾਲ ਵਾਸੀ ਭਬਿਆਣਾ ਤੇ ਜਗਦੀਸ਼ ਉਰਫ ਕਾਕਾ ਪੁੱਤਰ ਸੱਤਪਾਲ ਵਾਸੀ ਪਿੰਡ ਡੂਮੇਲੀ ਪਿੰਡ ਸਾਹਨੀ ਦੇ ਨੇੜੇ ਇਕ ਮੋਟਰ ਵਾਲੇ ਕਮਰੇ ’ਚ ਬੈਠ ਕੇ ਨਸ਼ਾ ਕਰ ਰਹੇ ਹਨ। ਵਿਜੇ ਮੱਲ ਅਨੁਸਾਰ ਸੂਚਨਾ ਦੇ ਆਧਾਰ ’ਤੇ ਤੁਰੰਤ ਛਾਪੇਮਾਰੀ ਕੀਤੀ ਗਈ ਤੇ ਜਗਦੀਸ਼ ਉਰਫ ਜੱਗੀ ਤੇ ਜਗਦੀਸ਼ ਉਰਫ ਕਾਕਾ ਦੇ ਕਬਜ਼ੇ ਤੋਂ ਸਿਲਵਰ ਪੇਪਰ, ਲਾਈਟਰ ਤੇ 10 ਰੁਪਏ ਦਾ ਨੋਟ ਬਰਾਮਦ ਕਰਕੇ ਉਨ੍ਹਾਂ ਵਿਰੁੱਧ ਐੱਨਡੀਪੀਐੱਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ।