ਨਸ਼ਾ ਕਰਦਾ ਇਕ ਪੁਲਿਸ ਅੜਿੱਕੇ, ਮਾਮਲਾ ਦਰਜ
ਨਸ਼ਾ ਕਰਦਾ ਇੱਕ ਅਰੋਪੀ ਪੁਲਿਸ ਅੜਿਕੇ ਮਾਮਲਾ ਦਰਜ
Publish Date: Thu, 26 Mar 2026 09:56 PM (IST)
Updated Date: Thu, 26 Mar 2026 09:59 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਤਨਾਮਪੁਰਾ ਫਗਵਾੜਾ ਵਿਖੇ ਨਸ਼ਾ ਕਰਦੇ ਇਕ ਨੌਜਵਾਨ ਨੂੰ ਕਾਬੂ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐੱਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਭੈੜੇ ਅੰਸਰਾਂ ਦੀ ਭਾਲ ਲਈ ਉਹ ਭਾਣੋਕੀ ਨੂੰ ਰਹੇ ਸੀ ਤਾਂ ਮੁਖਬਰ ਨੇ ਇਤਲਾਹ ਕੀਤੀ ਕਿ ਪੈਟਰੋਲ ਪੰਪ ਦੀ ਬੈਕਸਾਈਡ ’ਤੇ ਬੇਅਬਾਦ ਮਕਾਨ ਵਿਚ ਕੋਈ ਨਸ਼ੇ ਦਾ ਸੇਵਨ ਕਰ ਰਿਹਾ ਹੈ। ਜਦੋਂ ਮੌਕੇ ’ਤੇ ਜਾ ਕੇ ਪੁਲਿਸ ਨੇ ਜਾਂਚ ਕੀਤੀ ਤਾਂ ਉਥੇ ਰਜਤ ਰਾਏ ਪੁੱਤਰ ਰਾਮਕ੍ਰਿਸ਼ਨ ਵਾਸੀ ਰਾਜਾ ਗਾਰਡਨ ਨੂੰ ਦੇਖਿਆ, ਜੋ ਕਿ ਅੰਦਰ ਨਸ਼ੇ ਦਾ ਸੇਵਨ ਕਰ ਰਿਹਾ ਸੀ। ਇਸ ਮੌਕੇ ਉਸਨੂੰ ਕਾਬੂ ਕਰਕੇ ਉਸ ਕੋਲੋਂ ਸਿਲਵਰ ਪੇਪਰ, ਰੋਲ ਕੀਤਾ 10 ਰੁਪਏ ਦਾ ਨੋਟ ਭਾਰਤੀ ਕਰੰਸੀ, ਇਕ ਲਾਈਟਰ ਬਰਾਮਦ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।