ਵਿਆਹ ਦੀ ਸਹੀ ਉਮਰ ਵਿਸ਼ੇ ’ਤੇ ਡਰਾਇੰਗ ਮੁਕਾਬਲੇ ਕਰਵਾਏ
ਵਿਆਹ ਦੀ ਸਹੀ ਉਮਰ ਵਿਸ਼ੇ ਤੇ ਡਰਾਇੰਗ ਮੁਕਾਬਲੇ ਕਰਵਾਏ
Publish Date: Thu, 26 Feb 2026 07:02 PM (IST)
Updated Date: Thu, 26 Feb 2026 07:04 PM (IST)
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਸਿਹਤ ਵਿਭਾਗ ਕਪੂਰਥਲਾ ਦੀ ਆਰਬੀਐੱਸਕੇ ਟੀਮ ਵੱਲੋਂ ਸਰਕਾਰੀ ਹਾਈ ਸਕੂਲ ਮਹਿਤਾਬਗੜ੍ਹ ਵਿਖੇ ਵਿਆਹ ਦੀ ਉਚਿਤ ਉਮਰ ਵਿਸ਼ੇ ’ਤੇ ਡਰਾਇੰਗ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵਿਦਿਆਰਥੀਆਂ ਵੱਲੋਂ ਇਸ ਵਿਸ਼ੇ ’ਤੇ ਆਪਣੀ ਕਲਾ ਦਾ ਪਰਿਚੈ ਦਿੱਤਾ ਗਿਆ। ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਨੇ ਦਸਿਆ ਕਿ ਸਕੂਲਾਂ ਵਿਚ ਵਿਦਿਆਰਥਆਂ ਦਾ ਸਿਹਤ ਵਿਭਾਗ ਦੀ ਆਰਬੀਐੱਸਕੇ ਟੀਮ ਦੇ ਡਾਕਟਰਾਂ ਵੱਲੋਂ ਮੁਫ਼ਤ ਚੈਕ ਅੱਪ ਕੀਤਾ ਜਾਂਦਾ ਹੈ ਨਾਲ ਹੀ ਸਮੇਂ-ਸਮੇਂ ’ਤੇ ਕਿਸ਼ੋਰ ਅਵਸਥਾ ਵਿਸ਼ੇ ’ਤੇ ਵੱਖ-ਵ-ਖ ਗਤੀਵਿਧੀਆਂ ਰਹੀ ਜਾਗਰੂਕ ਵੀ ਕੀਤਾ ਜਾਂਦਾ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ. ਪਰਮਿੰਦਰ ਕੌਰ ਨੇ ਦਸਿਆ ਕਿ ਸ਼ਰੀਰਕ ਤੇ ਮਾਨਸਿਕ ਸਥਿਰਤਾ ਲਈ ਵਿਆਹ ਸਹੀ ਸਮੇਂ ’ਤੇ ਹੋਣਾ ਜ਼ਰੂਰੀ ਹੈ। ਡਾ. ਭਾਵਨਾ ਵੱਲੋਂ ਇਸ ਮੌਕੇ ਉਕਤ ਵਿਸ਼ੇ ’ਤੇ ਲੈਕਚਰ ਵੀ ਦਿੱਤਾ ਗਿਆ। ਇਸ ਮੌਕੇ ਸਕੂਲ ਇੰਚਾਰਜ ਅਨੀਤਾ ਕੁਮਾਰੀ, ਜਸਵਿੰਦਰ ਕੌਰ, ਸ਼ਿਲਪੀ ਪਰਾਸ਼ਰ, ਇਕਵਿੰਦਰ ਕੌਰ, ਅਮਨਦੀਪ ਕੌਰ, ਮੋਹਿਤ ਸ਼ਰਮਾ, ਪੂਜਾ ਹਾਜ਼ਰ ਸਨ।