ਡਾ. ਰਵਜੀਤ ਸਿੰਘ ਬਣੇ ਆਈਐੱਮਏ ਦੇ ਪ੍ਰਧਾਨ
ਡਾ. ਰਵਜੀਤ ਸਿੰਘ ਬਣੇ ਆਈਐਮਏ ਦੇ ਪ੍ਰਧਾਨ
Publish Date: Fri, 23 Jan 2026 09:33 PM (IST)
Updated Date: Fri, 23 Jan 2026 09:36 PM (IST)

--ਨਵ-ਨਿਯੁਕਤ ਪ੍ਰਧਾਨ ਨੇ ਐਲਾਨੀ ਕਾਰਜਕਾਰਨੀ --ਸਿਵਲ ਸਰਜਨ ਡਾ. ਸੰਜੀਵ ਭਗਤ ਨੇ ਦਿੱਤੀਆਂ ਸ਼ੁਭਕਾਮਨਾਵਾਂ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਮੀਟਿੰਗ ਦਾ ਆਯੋਜਨ ਆਈਐੱਮਏ ਦੇ ਸਾਬਕਾ ਪ੍ਰਧਾਨ ਡਾ. ਅਨੂਪ ਮੇਘ ਦੀ ਅਗਵਾਈ ਵਿਚ ਕੀਤਾ ਗਿਆ। ਮੀਟਿੰਗ ਵਿਚ ਆਈਐੱਮਏ ਦੇ ਅਹੁਦੇਦਾਰ ਅਤੇ ਮੈਂਬਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਮੀਟਿੰਗ ਵਿਚ ਸਰਵਸੰਮਤੀ ਨਾਲ ਡਾ. ਰਵਜੀਤ ਸਿੰਘ ਨੂੰ ਆਈਐੱਮਏ ਦੇ ਪ੍ਰਧਾਨ ਅਹੁਦੇ ਲਈ ਨਿਯੁਕਤ ਕਰਨ ਦਾ ਐਲਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਡਾ. ਰਵਜੀਤ ਸਿੰਘ ਸਿਹਤ ਵਿਭਾਗ ਵਿਚ ਵੱਖ-ਵੱਖ ਅਹੁਦਿਆਂ ’ਤੇ ਸ਼ਾਨਦਾਰ ਸੇਵਾਵਾਂ ਦੇਣ ਦੇ ਕਾਰਨ ਬਹੁਤ ਪ੍ਰਸਿੱਧ ਹਨ। ਆਈਐੱਮਏ ਵਿਚ ਉਨ੍ਹਾਂ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਪ੍ਰਧਾਨ ਅਹੁਦੇ ਦੀ ਕਮਾਨ ਸੌਂਪੀ ਗਈ ਹੈ। ਨਵ-ਨਿਯੁਕਤ ਪ੍ਰਧਾਨ ਡਾ. ਰਵਜੀਤ ਸਿੰਘ ਨੇ ਆਪਣੀ ਨਿਯੁਕਤੀ ਲਈ ਸਮੂਹ ਅਹੁਦੇਦਾਰਾਂ ਦਾ ਧੰਨਵਾਦ ਪ੍ਰਗਟ ਕੀਤਾ ਤੇ ਕਿਹਾ ਕਿ ਉਹ ਆਈਐੱਮਏ ਦੀ ਮਜ਼ਬੂਤੀ ਲਈ ਵੱਧ-ਚੜ੍ਹ ਕੇ ਯੋਗਦਾਨ ਦੇਣਗੇ। ਮੀਟਿੰਗ ਵਿਚ ਨਵ-ਨਿਯੁਕਤ ਪ੍ਰਧਾਨ ਨੇ ਸੀਐੱਮਈ ਦੀ ਨਵੀਂ ਕਾਰਜਕਾਰਨੀ ਦਾ ਐਲਾਨ ਕੀਤਾ, ਜਿਸ ਵਿਚ ਡਾ. ਪ੍ਰਭਜੀਤ ਔਜਲਾ ਨੂੰ ਸਕੱਤਰ, ਡਾ. ਹਰਪ੍ਰੀਤ ਮੋਮੀ ਨੂੰ ਸੰਗਠਨ ਸਕੱਤਰ, ਡਾ. ਸੁਰਿੰਦਰ ਕੁਮਾਰ ਨੂੰ ਉਪ ਪ੍ਰਧਾਨ ਤੇ ਡਾ. ਡੀਕੇ ਮਿੱਤਲ ਨੂੰ ਵਿੱਤ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਦੌਰਾਨ ਵਿਸ਼ੇਸ਼ ਤੌਰ ਉੱਤੇ ਸ਼ਾਮਲ ਸਿਵਲ ਸਰਜਨ ਡਾ. ਸੰਜੀਵ ਭਗਤ ਨੇ ਨਵ-ਨਿਯੁਕਤ ਪ੍ਰਧਾਨ ਡਾ. ਰਵਜੀਤ ਸਿੰਘ ਤੇ ਨਵੇਂ ਅਹੁਦੇਦਾਰਾਂ ਨੂੰ ਸ਼ੁੱਭਕਾਮਨਾਵਾਂ ਭੇਟ ਕਰਦੇ ਹੋਏ ਕਿਹਾ ਕਿ ਸਾਰੇ ਅਹੁਦੇਦਾਰਾਂ ਬਹੁਤ ਹੀ ਹੋਣਹਾਰ ਹਨ, ਉਹ ਆਈਐੱਮਏ ਦੀ ਬਿਹਤਰੀ ਤੇ ਵਿਕਾਸ ਲਈ ਅਹਿਮ ਯੋਗਦਾਨ ਪ੍ਰਦਾਨ ਕਰਨਗੇ। ਇਸ ਮੌਕੇ ਆਈਐੱਮਏ ਦੇ ਸਾਬਕਾ ਪ੍ਰਧਾਨ ਡਾ. ਅਨੂਪ ਮੇਘ, ਡਾ. ਸਰਬਜੀਤ ਸਿੰਘ, ਡਾ. ਸੁਰਜੀਤ ਕੌਰ, ਡਾ. ਰਣਬੀਰ ਕੌਸ਼ਲ, ਡਾ. ਰਜਤ ਕੌਸ਼ਲ, ਡਾ. ਬੀਐੱਸ ਮੋਮੀ, ਡਾ. ਐੱਚਐੱਲ ਮਹਿਮੀ, ਡਾ. ਅਮਨਦੀਪ ਸਿੰਘ, ਡਾ. ਮੋਹਨਪ੍ਰੀਤ ਸਿੰਘ, ਡਾ. ਅਮਨ ਸੁਮਿਤ ਅਰੋੜਾ, ਡਾ. ਸੰਦੀਪ ਧਵਨ, ਡਾ. ਅਮਰਜੀਤ ਸਿੰਘ, ਡਾ. ਪ੍ਰਭਜੋਤ ਔਲਖ, ਡਾ. ਰਾਜੇਸ਼ ਮੋਹਣ, ਡਾ. ਜੇਐੱਸ ਥਿੰਦ, ਡਾ. ਸੰਦੀਪ ਭੋਲਾ ਦੇ ਇਲਾਵਾ ਵੱਡੀ ਗਿਣਤੀ ਵਿਚ ਮੈਂਬਰ ਸ਼ਾਮਲ ਸਨ।