ਅੱਖਾਂ ਦੇ ਕੈਂਪ ’ਚ 456 ਮਰੀਜ਼ਾਂ ਦੀ ਕੀਤੀ ਜਾਂਚ
ਪਿੰਡ ਪਲਾਹੀ ਵਿਖੇ ਅੱਖਾਂ ਦੇ ਕੈਂਪ ‘ਚ 456 ਮਰੀਜ਼ ਡਾ. ਰਾਜਨ ਦੀ ਟੀਮ ਨੇ ਚੈਕ ਕੀਤੇ
Publish Date: Mon, 23 Mar 2026 06:54 PM (IST)
Updated Date: Mon, 23 Mar 2026 06:58 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪਿੰਡ ਪਲਾਹੀ ਵਿਖੇ ਸਰੀ ਕੈਨੇਡਾ ਦੇ ਸੱਲ ਪਰਿਵਾਰ ਵੱਲੋਂ ਗੁਰਦੁਆਰਾ ਬਾਬਾ ਟੇਕ ਸਿੰਘ ਵਿਖੇ ਅੱਖਾਂ ਦਾ ਚੈੱਕਅਪ ਕੈਂਪ ਲਗਵਾਇਆ ਗਿਆ। ਡਾ. ਐੱਸ ਰਾਜਨ ਤੇ ਉਨ੍ਹਾਂ ਟੀਮ ਨੇ 15 ਪਿੰਡਾਂ ਤੋਂ ਆਏ 456 ਮਰੀਜ਼ਾਂ ਦੀਆਂ ਅੱਖਾਂ ਦਾ ਮੁਆਇਨਾ ਕੀਤਾ ਤੇ ਅੱਖਾਂ ਦੇ ਆਪ੍ਰੇਸ਼ਨ ਲਈ 73 ਮਰੀਜ਼ਾਂ ਨੂੰ ਚੁਣਿਆ, ਜਿਨ੍ਹਾਂ ਦੇ ਆਪ੍ਰੇਸ਼ਨ ਡਾ. ਰਾਜਨ ਅੱਖਾਂ ਦੇ ਹਸਪਤਾਲ ਫਗਵਾੜਾ ਵਿਖੇ ਕੀਤੇ ਗਏ। ਡਾਕਟਰਾਂ ਦੀ ਸਮੁੱਚੀ ਟੀਮ ਨੂੰ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸਿਰੋਪਾਓ ਭੇਟ ਕੀਤੇ ਗਏ। ਇਸ ਸਮੇਂ ਬੋਲਦਿਆਂ ਡਾ. ਰਾਜਨ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਅੱਖਾਂ ਦਾ ਸਮਾਂ-ਬੱਧ ਮੁਆਇਨਾ ਕਰਵਾਉਣਾ ਚਾਹੀਦਾ ਹੈ ਤੇ ਕੋਈ ਬਿਮਾਰੀ ਹੋਣ ’ਤੇ ਅਵੇਸਲਾਪਨ ਨਹੀਂ ਵਰਤਣਾ ਚਾਹੀਦਾ। ਪ੍ਰਿ. ਗੁਰਮੀਤ ਸਿੰਘ ਪਲਾਹੀ, ਸੁਖਵਿੰਦਰ ਸਿੰਘ ਸੱਲ, ਗੁਰਨਾਮ ਸਿੰਘ, ਪਾਲਾ ਸੱਲ, ਗੁਰਚਰਨ ਸਿੰਘ ਪੰਚ, ਰਵੀਪਾਲ ਪੰਚ, ਜਸਵਿੰਦਰ ਰਾਣਾ ਸਾਬਕਾ ਪੰਚ, ਹਰਮੇਲ ਸਿੰਘ ਗਿੱਲ, ਜੱਸੀ ਸੱਲ, ਦਰਬਾਰਾ ਸਿੰਘ ਸਾਬਕਾ ਸਰਪੰਚ, ਰਣਜੀਤ ਕੌਰ ਸਾਬਕਾ ਸਰਪੰਚ ਰਣਜੀਤ ਸਿੰਘ ਮੈਨੇਜਰ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।