ਡਾ. ਗਿੱਲ ਨੇ ਡਿਪਟੀ ਡਾਇਰੈਕਟਰ ਬਾਗਬਾਨੀ ਵਜੋਂ ਅਹੁਦਾ ਸੰਭਾਲਿਆ
ਡਾ. ਦਲਜੀਤ ਸਿੰਘ ਗਿੱਲ ਨੇ ਡਿਪਟੀ ਡਾਇਰੈਕਟਰ ਬਾਗਬਾਨੀ ਵਜੋਂ ਅਹੁਦਾ ਸੰਭਾਲਿਆ
Publish Date: Fri, 16 Jan 2026 06:51 PM (IST)
Updated Date: Fri, 16 Jan 2026 06:54 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਡਾ. ਦਲਜੀਤ ਸਿੰਘ ਗਿੱਲ ਨੇ ਡਿਪਟੀ ਡਾਇਰੈਕਟਰ ਬਾਗਬਾਨੀ ਕਪੂਰਥਲਾ ਵਜੋਂ ਅਹੁਦਾ ਸੰਭਾਲ ਲਿਆ ਹੈ। ਉਨਾਂ ਨੇ 1996 ਵਿਚ ਬਾਗਬਾਨੀ ਵਿਭਾਗ ਵਿਚ ਬਤੌਰ ਬਾਗਬਾਨੀ ਵਿਕਾਸ ਅਫਸਰ ਸਰਵਿਸ ਜੁਆਇਨ ਕੀਤੀ ਸੀ। ਡਾ. ਗਿੱਲ ਨੇ ਆਪਣੀ ਸਰਵਿਸ ਦਾ ਲੰਬਾ ਸਮਾਂ ਵਿਭਾਗ ਵਿਚ ਸੇਵਾ ਦੌਰਾਨ ਜਿਲ੍ਹਾ ਜਲੰਧਰ ਵਿਖੇ ਸਰਕਾਰੀ ਆਲੂ ਸਬਜ਼ੀ ਬੀਜ ਫਾਰਮਾ ਦੀ ਪਲੈਨਿੰਗ ਦਾ ਕੰਮ ਕੀਤਾ ਅਤੇ ਸਰਕਾਰੀ ਬਾਗ ਤੇ ਨਰਸਰੀ ਜਲੰਧਰ ਕੈਂਟ ਦੇ ਇੰਚਾਰਜ ਵੀ ਰਹੇ। ਸਾਲ 2012-2013 ਦੌਰਾਨ ਭਾਰਤ ਇਜਰਾਈਲ ਦੇ ਸਾਂਝੇ ਵਰਕ ਪਲਾਨ ਤਹਿਤ ਉਨਾਂ ਨੂੰ ਬਤੌਰ ਪ੍ਰੋਜੈਕਟ ਅਫਸਰ ਸੈਂਟਰ ਆਫ ਐਕਸੀਲੈਂਸ ਫਾਰ ਵੈਜੀਟੇਬਲ ਕਰਤਾਰਪੁਰ (ਜਲੰਧਰ) ਦੀ ਜ਼ਿੰਮੇਵਾਰੀ ਸੌਂਪੀ ਗਈ। ਇਥੇ ਉਨ੍ਹਾਂ ਨੇ ਲਗਾਤਾਰ 2020 ਤੱਕ ਕੰਮ ਕੀਤਾ ਅਤੇ ਨੈਸ਼ਨਲ/ਇੰਟਰਨੈਸ਼ਨਲ ਪੱਧਰ ’ਤੇ ਇਸ ਸੈਂਟਰ ਤੇ ਵਿਭਾਗ ਦਾ ਨਾਮ ਬਣਾਇਆ। ਇਸ ਵੇਲੇ ਇਹ ਸੈਂਟਰ ਕਿਸਾਨਾਂ ਵਾਸਤੇ ਇਕ ਚਾਨਣ ਮੁਨਾਰੇ ਵਜੋਂ ਕੰਮ ਕਰ ਰਿਹਾ ਹੈ, ਜਿਥੇ ਹਜ਼ਾਰਾਂ ਕਿਸਾਨ ਟਰੇਨਿੰਗ ਲੈ ਚੁੱਕੇ ਹਨ। ਸਾਲ 2020 ਵਿਚ ਬਤੌਰ ਸਹਾਇਕ ਡਾਇਰੈਕਟਰ ਪਦਉਨਤੀ ਉਪਰੰਤ ਡਾ. ਗਿੱਲ ਵੱਲੋਂ ਐੱਸਏਐੱਸ ਨਗਰ ਮੁਹਾਲੀ ਅਤੇ ਨਵਾਂ ਸ਼ਹਿਰ ਵਿਚ ਵੀ ਸੇਵਾ ਨਿਭਾਈ ਗਈ ਹੈ। ਉਨਾਂ ਕਿਹਾ ਕਿ ਡਾਇਰੈਕਟਰ ਬਾਗਬਾਨੀ ਪੰਜਾਬ ਦੇ ਨਿਰਦੇਸ਼ਾਂ ਹੇਠ ਭਾਰਤ ਅਤੇ ਪੰਜਾਬ ਸਰਕਾਰ ਦੀਆਂ ਚੱਲ ਰਹੀਆਂ ਸਕੀਮਾਂ ਦੇ ਮੱਦੇਨਜ਼ਰ ਉਹ ਲੋਕਲ ਸਟਾਫ ਅਤੇ ਪ੍ਸ਼ਾਸਨ ਦੀ ਮਦਦ ਨਾਲ ਕਿਸਾਨਾਂ ਦੀ ਪੂਰੀ ਲਗਨ ਤੇ ਮਿਹਨਤ ਨਾਲ ਸੇਵਾ ਕਰਨਗੇ।