ਅੱਖਾਂ ਦਾ ਮੁਫ਼ਤ ਚੈੱਕਅੱਪ ਕੈਂਪ 16 ਨੂੰ
ਡਾ.ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਤੇ ਗ੍ਰੇਟ ਬ੍ਰਿਟੇਨ ਵਲੋਂ ਅੱਖਾਂ ਦਾ ਮੁਫ਼ਤ ਚੈੱਕਅੱਪ ਕੈਂਪ 16 ਨੂੰ - ਐਡਵੋਕੇਟ ਭੱਟੀ
Publish Date: Fri, 13 Feb 2026 07:39 PM (IST)
Updated Date: Fri, 13 Feb 2026 07:42 PM (IST)
ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਤੇ ਗ੍ਰੇਟ ਬ੍ਰਿਟੇਨ ਵੱਲੋਂ ਲਗਾਇਆ ਜਾ ਰਿਹਾ ਕੈਂਪ : ਐਡਵੋਕੇਟ ਭੱਟੀ
ਫਗਵਾੜਾ : ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਤੇ ਗ੍ਰੇਟ ਬ੍ਰਿਟੇਨ ਤੇ ਡਾ. ਅੰਬੇਡਕਰ ਬੁਧਿੱਸਟ ਰਿਸੋਰਸ ਸੈਂਟਰ ਮੈਨੇਜਿੰਗ ਕਮੇਟੀ (ਰਜਿ.) ਚੈਰੀਟੇਬਲ ਸੂੰਢ ਵੱਲੋਂ ਅੱਖਾਂ ਦੀਆਂ ਬਿਮਾਰੀਆਂ ਦਾ ਫਰੀ ਚੈੱਕਅੱਪ ਤੇ ਅਪ੍ਰੇਸ਼ਨ ਕੈਂਪ ਮਿਤੀ 16 ਫਰਵਰੀ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਡਾ. ਅੰਬੇਡਕਰ ਬੁਧਿੱਸਟ ਰਿਸੋਰਸ ਸੈਂਟਰ ਸੂੰਢ ਵਿਖੇ ਲਗਾਇਆ ਜਾ ਰਿਹਾ ਹੈ। ਕੈਂਪ ਸਬੰਧੀ ਜਾਣਕਾਰੀ ਦਿੰਦਿਆ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਨੇ ਦੱਸਿਆ ਕਿ ਇਹ ਕੈਂਪ ਸਵ. ਕਰਤਾਰ ਚੰਦ ਕਲੇਰ ਤੇ ਸਵ. ਹਰਬਿਲਾਸ ਬੰਗੜ੍ਹ ਦੀ ਨਿੱਘੀ ਯਾਦ ਵਿਚ ਲਗਾਇਆ ਜਾ ਰਿਹਾ ਹੈ। ਕੈਂਪ ਦੌਰਾਨ ਡਾ. ਰਾਜਨ ਆਈਕੇਅਰ ਹਸਪਤਾਲ ਫਗਵਾੜਾ ਦੀ ਟੀਮ ਮਰੀਜ਼ਾਂ ਦਾ ਫਰੀ ਚੈੱਕਅੱਪ ਕਰੇਗੀ ਤੇ ਅਪ੍ਰੇਸ਼ਨ ਲਈ ਚੁਣੇ ਗਏ ਮਰੀਜ਼ਾਂ ਦੇ ਫਰੀ ਅਪ੍ਰੇਸ਼ਨ ਕੀਤੇ ਜਾਣਗੇ ਤੇ ਦਵਾਈਆਂ ਮੁਫ਼ਤ ਦਿੱਤੀਆ ਜਾਣਗੀਆ। ਇਸ ਮੌਕੇ ਸੇਵਾ ਸੁਸਾਇਟੀ ਬੰਗਾ (ਪੰਜਾਬ) ਵੱਲੋਂ ਲੋੜਵੰਦ ਮਰੀਜ਼ਾਂ ਲਈ ਬੀਪੀ, ਸ਼ੂਗਰ, ਈਸੀਜੀ ਟੈਸਟ ਮੁਫ਼ਤ ਕੀਤੇ ਜਾਣਗੇ ਤੇ ਇਸ ਤੋਂ ਇਲਾਵਾ ਜਨਰਲ ਬੀਮਾਰੀਆਂ ਦਾ ਫ੍ਰੀ ਮੈਡੀਕਲ ਚੈੱਕਅੱਪ ਕੈਂਪ ਵੀ ਲਗਾਇਆ ਜਾਵੇਗਾ ਤੇ ਸੁਸਾਇਟੀ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦੇਵੇਗੀ। ਐਡਵੋਕੇਟ ਭੱਟੀ ਨੇ ਦੱਸਿਆ ਕਿ ਇਸ ਕੈਂਪ ਵਿਚ ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬ੍ਰਿਟੇਨ ਦੇ ਮੈਂਬਰ ਤੇ ਐੱਨਆਰਆਈਸਾਥੀ ਵਿਸ਼ੇਸ਼ ਤੌਰ 'ਤੇ ਪਹੁੰਚਣਗੇ। ਇਸ ਮੌਕੇ ਹਰਬਿਲਾਸ ਬਸਰਾ, ਪ੍ਰਵੀਨ ਬੰਗਾ, ਪ੍ਰਿੰ. ਮਨਜੀਤ ਸਿੰਘ ਲੌਂਗੀਆ, ਇੰਦਰਜੀਤ ਅਟਾਰੀ, ਅਮਰ ਚੰਦ ਅਟਾਰੀ, ਮਹੇਸ਼ ਅਟਾਰੀ, ਹਰਮਨ ਸੰਧਵਾਂ, ਕਸ਼ਮੀਰੀ ਲਾਲ ਝੱਲੀ, ਸੋਢੀ ਰਾਮ ਝੱਲੀ, ਹਰਜਿੰਦਰ ਜੰਡਾਲੀ, ਬੀਕੇ ਰੱਤੂ ਆਦਿ ਮੌਜੂਦ ਸਨ।