ਡਾ. ਅਮਰਜੀਤ ਗੋਗਨਾ ਨੂੰ ਪੰਜਾਬ ਰਾਜਪਾਲ ਵੱਲੋਂ ਕੀਤਾ ਗਿਆ ਸਨਮਾਨਿਤ
ਡਾ. ਅਮਰਜੀਤ ਗੋਗਨਾ ਨੂੰ ਪੰਜਾਬ ਰਾਜਪਾਲ ਵੱਲੋਂ ਕੀਤਾ ਗਿਆ ਸਨਮਾਨਿਤ
Publish Date: Tue, 17 Mar 2026 06:36 PM (IST)
Updated Date: Tue, 17 Mar 2026 06:40 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਜੋਤਿਸ਼ ਵਿਗਿਆਨ ਨਾਲ ਸਬੰਧਤ ਦੇਸ਼ ਦੀ ਪ੍ਰਸਿੱਧ ਸੰਸਥਾ ਜੋਤਿਸ਼ ਪ੍ਰਾਂਗਣ ਵੱਲੋਂ ਆਯੋਜਿਤ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਜੋਤਿਸ਼ ਮਾਹਰਾਂ ਨਾਲ ਸੁਸ਼ੋਭਿਤ ਪ੍ਰਭਾਵਸ਼ਾਲੀ ਸਮਾਰੋਹ ਵਿਚ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਫਗਵਾੜਾ ਦੇ ਪ੍ਰਸਿੱਧ ਜੋਤਿਸ਼ ਅਚਾਰਿਆ ਡਾ. ਅਮਰਜੀਤ ਗੋਗਨਾ ਨੂੰ ਸਨਮਾਨਿਤ ਕੀਤਾ। ਆਯੋਜਨ ਦੇ ਸੰਯੋਜਕ ਡਾ. ਪੂਨਮ ਸ਼ਰਮਾ ਦੀ ਅਗਵਾਈ ਵਿਚ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਰਾਜਪਾਲ ਸ਼੍ਰੀ ਕਟਾਰੀਆ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਜੋਤਿਸ਼ ਵਿਦਿਆ ਦਾ ਉਪਯੋਗ ਕੇਵਲ ਵਿਅਕਤੀਗਤ ਲਾਭ ਲਈ ਨਹੀਂ, ਸਗੋਂ ਪੂਰੀ ਦੁਨੀਆ ਦੀ ਭਲਾਈ ਲਈ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਵਸਤੂ, ਹਰ ਦੇਸ਼ ਤੇ ਹਰ ਵਿਅਕਤੀ ਉੱਤੇ ਗ੍ਰਹਿਆਂ ਤੇ ਨਕਸ਼ਤਰਾਂ ਦਾ ਪ੍ਰਭਾਵ ਪੈਂਦਾ ਹੈ। ਜੋਤਿਸ਼ੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਪ੍ਰਾਚੀਨ ਵਿਦਿਆ, ਜੋ ਵੇਦਾਂ ਤੇ ਗ੍ਰੰਥਾਂ ਤੋਂ ਮਿਲੀ ਹੈ, ਦਾ ਮੁੜ ਅਧਿਐਨ ਕਰਕੇ ਸਮਾਜ ਦੇ ਹਿੱਤ ਵਿਚ ਵਰਤਣ। ਇਸ ਮੌਕੇ ‘ਤੇ ਰਾਜਪਾਲ ਨੇ ਡਾ. ਅਮਰਜੀਤ ਗੋਗਨਾ ਦੇ ਪੁੱਤਰ ਤਨਿਸ਼ਕ ਰਾਜਪੂਤ ਗੋਗਨਾ ਨੂੰ ਵੀ ਵਿਸ਼ੇਸ਼ ਆਸ਼ੀਰਵਾਦ ਦਿੱਤਾ, ਜਿਨ੍ਹਾਂ ਨੇ ਛੋਟੀ ਉਮਰ ਵਿਚ ਹੀ ਜੋਤਿਸ਼ ਦਾ ਅਧਿਐਨ ਸ਼ੁਰੂ ਕਰ ਦਿੱਤਾ ਹੈ। ਇਸ ਉਪਲਬਧੀ ਨੂੰ ਜੀਵਨ ਦਾ ਅਨਮੋਲ ਪਲ ਮੰਨਦੇ ਹੋਏ ਨਿਊਮਰੋਲੋਜਿਸਟ, ਰੁਦਰਾਖ ਤੇ ਰਤਨ ਵਿਸ਼ੇਸ਼ ਗਿਆਨ ਜੋਤਿਸ਼ਾਚਾਰਿਆ ਡਾ. ਗੋਗਨਾ ਨੇ ਕਿਹਾ ਕਿ ਹਰ ਜੋਤਿਸ਼ੀ ਕੋਲ ਇਕ ਗੁਰੂ ਤੇ ਇਕ ਇਸ਼ਟ ਦੇਵ ਹੋਣਾ ਚਾਹੀਦਾ ਹੈ, ਜਿਨ੍ਹਾਂ ਦੀ ਉਹ ਪੂਜਾ-ਅਰਚਨਾ ਤੇ ਪ੍ਰਾਰਥਨਾ ਕਰੇ ਕਿਉਂਕਿ ਜੋਤਿਸ਼ ਦੇ ਸ਼ਬਦ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ, ਇਸ ਲਈ ਜੋਤਿਸ਼ੀਆਂ ਨੂੰ ਆਪਣੀ ਸੰਸਕ੍ਰਿਤੀ ਤੇ ਪਰੰਪਰਾ ‘ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ। ਮਨੁੱਖਤਾ ਦੀ ਸੇਵਾ ਕਰਨਾ ਹੀ ਅਸਲੀ ਕਾਮਯਾਬੀ ਦਾ ਰਸਤਾ ਹੈ।” ਉਨ੍ਹਾਂ ਇਹ ਵੀ ਕਿਹਾ ਕਿ ਇਕ ਜ਼ਿੰਮੇਵਾਰ ਨਾਗਰਿਕ ਤੇ ਜੋਤਿਸ਼-ਵਾਸਤੁ ਸਲਾਹਕਾਰ ਵਜੋਂ ਸਾਡਾ ਫਰਜ਼ ਹੈ ਕਿ ਅਸੀਂ ਸਮਾਜ ਨੂੰ ਸਹੀ ਦਿਸ਼ਾ ਦਈਏ ਤੇ ਨਸ਼ਾ ਛੱਡਣ, ਭਰਮ ਤੋਂ ਦੂਰ ਰਹਿਣ ਤੇ ਆਪਣੀ ਸੰਸਕ੍ਰਿਤੀ ਨੂੰ ਅਪਣਾਉਣ ਦਾ ਸੰਦੇਸ਼ ਫੈਲਾਈਏ।