ਪਿੰਡ ਭੌਰ ’ਚ ਘਰ-ਘਰ ਚਲਾਈ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ
ਪਿੰਡ ਭੌਰ ’ਚ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਘਰ-ਘਰ ਜਾਗਰੂਕਤਾ ਮੁਹਿੰਮ, ਸਰਪੰਚ ਅਵਤਾਰ ਸਿੰਘ ਭੌਰ ਦਾ ਸਖ਼ਤ ਸੰਦੇਸ਼
Publish Date: Sun, 11 Jan 2026 07:49 PM (IST)
Updated Date: Sun, 11 Jan 2026 07:51 PM (IST)

ਸਰਪੰਚ ਅਵਤਾਰ ਸਿੰਘ ਭੌਰ ਨੇ ਕੀਤੀ ਤਾੜਨਾ ਨਸ਼ਾ ਪੂਰੇ ਸਮਾਜ ਲਈ ਸਭ ਤੋਂ ਵੱਡਾ ਖ਼ਤਰਾ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਪਿੰਡ ਭੌਰ ਵਿਚ ਸਰਪੰਚ ਅਵਤਾਰ ਸਿੰਘ ਭੌਰ ਦੀ ਅਗਵਾਈ ਹੇਠ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਤਹਿਤ ਘਰ-ਘਰ ਜਾ ਕੇ ਸਮੂਹ ਪਿੰਡ ਵਾਸੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਸ਼ਾ ਮੁਕਤ ਜੀਵਨ ਅਪਣਾਉਣ ਲਈ ਜਾਗਰੂਕ ਕੀਤਾ ਗਿਆ। ਮੁਹਿੰਮ ਦੌਰਾਨ ਨਸ਼ਿਆਂ ਦੇ ਮਾਰੂ ਪ੍ਰਭਾਵਾਂ, ਪਰਿਵਾਰਕ ਟੁੱਟ-ਫੁੱਟ, ਸਿਹਤ ਅਤੇ ਸਮਾਜਿਕ ਨੁਕਸਾਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਨੌਜਵਾਨਾਂ ਨੂੰ ਸਹੀ ਰਾਹ ਅਪਣਾਉਣ ਅਤੇ ਖੇਡਾਂ ਤੇ ਪੜ੍ਹਾਈ ਵੱਲ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਐਂਟੀ ਡਰੱਗ ਪਿੰਡ ਕਮੇਟੀ ਦੇ ਪ੍ਰਧਾਨ ਕੈਪਟਨ ਮਨਜੀਤ ਸਿੰਘ, ਸੈਕਟਰੀ ਹਰਨੇਕ ਸਿੰਘ, ਗੁਰਮੇਜ ਸਿੰਘ, ਪੰਚਾਇਤ ਮੈਂਬਰ ਫ਼ਕੀਰ ਮੁਹੰਮਦ, ਸੁਖਵਿੰਦਰ ਸਿੰਘ, ਮਨਜੀਤ ਕੌਰ, ਕੁਲਵੰਤ ਕੌਰ, ਅੰਜੂ ਬਾਲਾ, ਜਿੰਦਰ ਕੌਰ, ਆਂਗਣਵਾੜੀ ਵਰਕਰ ਬਿੰਦਰ ਕੌਰ, ਬੀਐੱਲਓ ਬਲਜਿੰਦਰ ਕੌਰ, ਮੋਹਨ ਸਿੰਘ ਸ਼ਿੰਦਾ, ਮੰਗਲ ਸਿੰਘ, ਅਵਤਾਰ ਸਿੰਘ, ਮਹਿੰਦਰ, ਮਿਸਤਰੀ ਬਲਕਾਰ ਸਿੰਘ, ਚਰਨਾ, ਚੌਕੀਦਾਰ ਕੈਪਟੀ, ਸੁੱਚਾ ਬਾਗੜੀ, ਗੁਰਮੇਜ ਕੌਰ, ਚਰਨੋ, ਬਚਨੀ, ਰੱਤੋ, ਬੰਸੋ, ਰਿੰਪਲ ਰਾਣੀ ਸਮੇਤ ਪਿੰਡ ਦੇ ਕਰਮੀ ਅਤੇ ਸਕੂਲੀ ਬੱਚੇ ਹਾਜ਼ਰ ਰਹੇ। ਸਰਪੰਚ ਅਵਤਾਰ ਸਿੰਘ ਭੌਰ ਨੇ ਕਿਹਾ ਕਿ “ਨਸ਼ਾ ਪੂਰੇ ਸਮਾਜ ਲਈ ਸਭ ਤੋਂ ਵੱਡਾ ਖ਼ਤਰਾ ਹੈ। ਜੇ ਅਸੀਂ ਅੱਜ ਇਕੱਠੇ ਹੋ ਕੇ ਨਸ਼ਿਆਂ ਖ਼ਿਲਾਫ਼ ਮੋਰਚਾ ਨਾ ਸੰਭਾਲਿਆ ਤਾਂ ਸਾਡੀ ਨੌਜਵਾਨੀ ਬਰਬਾਦ ਹੋ ਜਾਵੇਗੀ। ਪਿੰਡ ਭੌਰ ਨੂੰ ਨਸ਼ਾ ਮੁਕਤ ਬਣਾਉਣ ਲਈ ਗ੍ਰਾਮ ਪੰਚਾਇਤ, ਐਂਟੀ ਡਰੱਗ ਕਮੇਟੀ ਅਤੇ ਸਮੂਹ ਪਿੰਡ ਵਾਸੀ ਇਕਜੁੱਟ ਹਨ। ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਨਸ਼ਿਆਂ ਨਾਲ ਜੁੜੇ ਹਰ ਮਸਲੇ ਦਾ ਸਖ਼ਤੀ ਨਾਲ ਮੁਕਾਬਲਾ ਕੀਤਾ ਜਾਵੇਗਾ।” ਬੁਲਾਰਿਆਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਖ਼ਿਲਾਫ਼ ਜਾਣਕਾਰੀ ਸਾਂਝੀ ਕਰਨ, ਨੌਜਵਾਨਾਂ ਦੀ ਹੌਸਲਾ ਅਫ਼ਜ਼ਾਈ ਕਰਨ ਅਤੇ ਪਿੰਡ ਭੌਰ ਨੂੰ ਨਸ਼ਾ ਮੁਕਤ ਬਣਾਉਣ ਲਈ ਪੂਰਾ ਸਹਿਯੋਗ ਦੇਣ।