ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅਹਿਮਦਪੁਰ ਵਿੱਚ ਘਰ-ਘਰ ਜਾਗਰੂਕਤਾ ਮੁਹਿੰਮ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅਹਿਮਦਪੁਰ ਵਿੱਚ ਘਰ-ਘਰ ਜਾਗਰੂਕਤਾ ਮੁਹਿੰਮ
Publish Date: Sat, 10 Jan 2026 06:32 PM (IST)
Updated Date: Sat, 10 Jan 2026 06:36 PM (IST)
ਪਰਮਜੀਤ ਸਿੰਘ, ਪੰਜਾਬੀ ਜਾਗਰਣ
ਡਡਵਿੰਡੀ : ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਦੇ ਤਹਿਤ ਸਰਪੰਚ ਹਰਮਨਦੀਪ ਕੌਰ ਅਹਿਮਦਪੁਰ ਅਤੇ ਬਾਬਾ ਹੁਸ਼ਿਆਰ ਸਿੰਘ ਜੀ ਪੰਚਾਇਤ ਸੰਮਤੀ ਮੈਂਬਰ ਦੇ ਸਾਂਝੇ ਸਹਿਯੋਗ ਨਾਲ ਸਮੂਹ ਗ੍ਰਾਮ ਪੰਚਾਇਤ ਅਹਿਮਦਪੁਰ ਵੱਲੋਂ ਪਿੰਡ ਅਹਿਮਦਪੁਰ ਵਿਚ ਨਸ਼ਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਦੌਰਾਨ ਸਰਪੰਚ ਹਰਮਨਦੀਪ ਕੌਰ, ਬਾਬਾ ਹੁਸ਼ਿਆਰ ਸਿੰਘ ਪੰਚਾਇਤ ਸੰਮਤੀ ਮੈਂਬਰ ਅਤੇ ਸਮੂਹ ਪੰਚਾਇਤ ਮੈਂਬਰਾਂ ਅਤੇ ਸੇਵਾਦਾਰਾਂ ਨੇ ਪਿੰਡ ਨਿਵਾਸੀਆਂ ਦੇ ਘਰ-ਘਰ ਜਾ ਕੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ, ਖੇਡਾਂ ਅਤੇ ਸਕਾਰਾਤਮਕ ਸਰਗਰਮੀਆਂ ਨਾਲ ਜੁੜਨ ਦੀ ਅਪੀਲ ਕੀਤੀ। ਸਰਪੰਚ ਹਰਮਨਦੀਪ ਕੌਰ ਅਹਿਮਦਪੁਰ ਨੇ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਸਮਾਜਿਕ ਭਾਗੀਦਾਰੀ ਬਹੁਤ ਜ਼ਰੂਰੀ ਹੈ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੀ ਨਸ਼ਾ-ਮੁਕਤ ਪਿੰਡ ਦਾ ਲਕਸ਼ ਹਾਸਲ ਕੀਤਾ ਜਾ ਸਕਦਾ ਹੈ। ਬਾਬਾ ਹੁਸ਼ਿਆਰ ਸਿੰਘ ਜੀ ਪੰਚਾਇਤ ਸੰਮਤੀ ਮੈਂਬਰ ਅਹਿਮਦਪੁਰ ਨੇ ਵੀ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਹਰ ਕੋਈ ਆਪਣਾ ਯੋਗਦਾਨ ਪਾਏ। ਇਸ ਮੌਕੇ ਬਾਬਾ ਹੁਸ਼ਿਆਰ ਸਿੰਘ ਬਲਾਕ ਸੰਮਤੀ ਮੈਂਬਰ, ਸਰਪੰਚ ਹਰਮਨਦੀਪ ਕੌਰ ਅਹਿਮਦਪੁਰ, ਸਕੱਤਰ ਹਰਨੇਕ ਸਿੰਘ, ਸੁਰਿੰਦਰ ਸਿੰਘ ਮੈਂਬਰ ਪੰਚਾਇਤ, ਸੁਪਨਦੀਪ ਸਿੰਘ, ਅਮਨਦੀਪ ਕੌਰ ਦੋਧਰ, ਅਮਨਦੀਪ ਸਿੰਘ, ਪਾਲ ਸਿੰਘ, ਸੰਤੋਖ ਸਿੰਘ, ਗੁਰਬਚਨ ਸਿੰਘ, ਬਿੱਕਰ, ਸੋਨੂ ਹੀਰ, ਮੇਜਰ ਸਿੰਘ, ਮੰਨਾ, ਗੱਗੂ, ਮਲਕੀਤ ਸਿੰਘ, ਸੌਰਵ ਸਿੰਘ, ਰੋਹਿਤ, ਪਿਆਰ ਕੌਰ ਆਂਗਨਵਾੜੀ ਮੈਡਮ, ਸਿੰਦੀ ਆਂਗਨਵਾੜੀ ਹੈਲਪਰ, ਸੁਰਜੀਤ ਕੌਰ, ਚਰਨਜੀਤ ਕੌਰ (ਗੋਗੀ), ਜਸਵਿੰਦਰ ਕੌਰ, ਜੋਗਿੰਦਰ ਕੌਰ, ਪਰਮਜੀਤ ਕੌਰ (ਪੰਮੀ), ਬੀਬੀ ਬੰਸੋ, ਸੀਤਾ, ਕੁਲਵਿੰਦਰ ਕੌਰ, ਨਿਰਮਲਾ, ਸੋਨੀਆ, ਮੰਜੂ, ਦੇਬੋ, ਮਿੰਦਰ ਕੌਰ (ਮਿੰਦੋ), ਆਸ਼ਾ ਰਾਣੀ, ਨਿਬਾ, ਬਾਬੂ, ਪਰਵੀਨ, ਗੁਰਵਿੰਦਰ ਕੌਰ, ਏਐੱਸਆਈ ਜਿੰਦਰ ਲਾਲ ਅਤੇ ਏਐੱਸਆਈ ਲਖਵਿੰਦਰ ਸਿੰਘ (ਚੌਕੀ ਮੋਠਾਂਵਾਲਾ) ਸਮੇਤ ਮਨਸੀਰਤ ਕੌਰ, ਮਨੂ, ਮਨਪ੍ਰੀਤ ਸਿੰਘ, ਨੂਰ, ਲਵਪ੍ਰੀਤ ਸਿੰਘ ਅਤੇ ਹਰਗੁਨ ਕੌਰ ਆਦਿ ਹਾਜ਼ਰ ਸਨ।