ਪੈਟਰੋਲ-ਡੀਜ਼ਲ ਦੀ ਘਾਟ ਬਾਰੇ ਅਫਵਾਹਾਂ ਨਾ ਫੈਲਾਓ : ਇੰਡੀਅਨ ਆਇਲ
ਪੈਟਰੋਲ-ਡੀਜ਼ਲ ਦੀ ਘਾਟ ਬਾਰੇ ਅਫਵਾਹਾਂ ਨਾ ਫੈਲਾਓ, ਸਪਲਾਈ ਨਿਰੰਤਰ ਜਾਰੀ : ਇੰਡੀਅਨ ਆਇਲ
Publish Date: Tue, 10 Mar 2026 06:45 PM (IST)
Updated Date: Tue, 10 Mar 2026 06:48 PM (IST)
ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਹੋਰ ਮਾਧਿਅਮਾਂ ਰਾਹੀਂ ਪੱਛਮੀ ਏਸ਼ੀਆ ਵਿਚ ਅਮਰੀਕਾ-ਇਜ਼ਰਾਇਲ ਤੇ ਈਰਾਨ ਜੰਗ ਦੇ ਕਾਰਨ ਪੈਟਰੋਲ ਤੇ ਡੀਜ਼ਲ ਦੀ ਘਾਟ ਬਾਰੇ ਫੈਲ ਰਹੀਆਂ ਖਬਰਾਂ ਨੂੰ ਇੰਡੀਅਨ ਆਇਲ ਵੱਲੋਂ ਝੂਠੀ ਅਫਵਾਹ ਕਰਾਰ ਦਿੱਤਾ ਗਿਆ ਹੈ। ਕੰਪਨੀ ਨੇ ਸਪਸ਼ਟ ਕੀਤਾ ਹੈ ਕਿ ਦੇਸ਼ ਭਰ ਵਿਚ ਪੈਟਰੋਲ ਤੇ ਡੀਜ਼ਲ ਦੀ ਸਪਲਾਈ ਪੂਰੀ ਤਰ੍ਹਾਂ ਆਮ ਤਰੀਕੇ ਨਾਲ ਜਾਰੀ ਹੈ ਤੇ ਕਿਸੇ ਵੀ ਕਿਸਮ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਸਬੰਧੀ ਪਿੰਡ ਡਡਵਿੰਡੀ ਦੇ ਐੱਚਪੀ ਪੈਟਰੋਲ ਪੰਪ ਦੇ ਮਾਲਕ ਵਰੁਣ ਸ਼ਰਮਾ ਕਪੂਰਥਲਾ ਨੇ ਦੱਸਿਆ ਕਿ ਕੁਝ ਲੋਕਾਂ ਵੱਲੋਂ ਡੀਜ਼ਲ ਦੀ ਘਾਟ ਬਾਰੇ ਗਲਤ ਖਬਰਾਂ ਫੈਲਾਈਆਂ ਜਾ ਰਹੀਆਂ ਹਨ, ਜਿਸ ਕਾਰਨ ਕਈ ਕਿਸਾਨ ਖੇਤੀਬਾੜੀ ਦੇ ਕੰਮ ਲਈ ਡਰੱਮ ਭਰਵਾ ਕੇ ਡੀਜ਼ਲ ਲਿਜਾਣ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਹਕੀਕਤ ਵਿਚ ਪੈਟਰੋਲ ਤੇ ਡੀਜ਼ਲ ਦੀ ਸਪਲਾਈ ਲਗਾਤਾਰ ਆ ਰਹੀ ਹੈ ਤੇ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਝੂਠੀਆਂ ਅਫਵਾਹਾਂ ‘ਤੇ ਯਕੀਨ ਨਾ ਕੀਤਾ ਜਾਵੇ ਤੇ ਬਿਨਾਂ ਲੋੜ ਪੈਟਰੋਲ ਜਾਂ ਡੀਜ਼ਲ ਸਟੋਰ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਤੇ ਤੇਲ ਕੰਪਨੀਆਂ ਵੱਲੋਂ ਸਪਲਾਈ ਪ੍ਰਣਾਲੀ ਸੁਚਾਰੂ ਤਰੀਕੇ ਨਾਲ ਚਲ ਰਹੀ ਹੈ, ਇਸ ਲਈ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ।