ਜ਼ਿਲ੍ਹਾ ਟ੍ਰੇਡਰਜ਼ ਕਮਿਸ਼ਨ ਨੇ ਵਪਾਰੀਆਂ ਤੇ ਅਧਿਕਾਰੀਆਂ ਦੀ ਕਰਵਾਈ ਮੀਟਿੰਗ
ਜ਼ਿਲ੍ਹਾ ਟ੍ਰੇਡਰਜ਼ ਕਮਿਸ਼ਨ ਵੱਲੋਂ ਵਪਾਰੀਆਂ ਤੇ ਅਧਿਕਾਰੀਆਂ ਦੀ ਕਰਵਾਈ ਗਈ ਮੀਟਿੰਗ
Publish Date: Fri, 20 Mar 2026 09:57 PM (IST)
Updated Date: Fri, 20 Mar 2026 09:58 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੁਰਾਣੀ ਸਬਜ਼ੀ ਮੰਡੀ ਕਪੂਰਥਲਾ ਦੇ ਸਾਰੇ ਹੀ ਵਪਾਰੀਆਂ ਤੇ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਅਧਿਕਾਰੀਆਂ ਦੀ ਮੀਟਿੰਗ ਪੁਰਾਣੀ ਸਬਜ਼ੀ ਮੰਡੀ ਵਿਚ ਹੀ ਸਥਿਤ ਹੋਟਲ ਸਾਗਰ ਰਤਨਾ ਦੇ ਨੇੜੇ ਕਰਵਾਈ ਗਈ। ਪੰਜਾਬ ਸਰਕਾਰ ਵੱਲੋਂ ਗਠਿਤ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ (ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ) ਦੇ ਚੇਅਰਮੈਨ ਕੈਬਨਿਟ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਤੇ ਵਾਈਸ ਚੇਅਰਮੈਨ ਅਨਿਲ ਠਾਕੁਰ ਦੀ ਯੋਗ ਅਗਵਾਈ ਹੇਠ ਚੱਲ ਰਹੀ ਕਪੂਰਥਲਾ ਇਕਾਈ ਦੇ ਜ਼ਿਲ੍ਹਾ ਚੇਅਰਮੈਨ (ਟ੍ਰੇਡਰਜ਼ ਕਮਿਸ਼ਨ, ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ) ਕੰਵਰ ਇਕਬਾਲ ਸਿੰਘ ਦੇ ਸੱਦੇ ’ਤੇ ਸਾਰੇ ਹੀ ਦੁਕਾਨਦਾਰਾਂ ਨੇ ਮੀਟਿੰਗ ਵਿਚ ਪਹੁੰਚ ਕੇ ਆ ਰਹੀਆਂ ਸਮੱਸਿਆਵਾਂ ਤੋਂ ਚੇਅਰਮੈਨ ਤੇ ਅਫਸਰਾਂ ਨੂੰ ਜਾਣੂ ਕਰਵਾਇਆ। ਇਸ ਮੀਟਿੰਗ ਦੌਰਾਨ ਵਪਾਰੀਆਂ ਨੇ ਵੱਖ-ਵੱਖ ਵਿਭਾਗਾਂ ਵੱਲੋਂ ਆ ਰਹੀਆਂ ਮੁਸ਼ਕਿਲਾਂ ਦਾ ਬਾਖੂਬੀ ਜ਼ਿਕਰ ਕੀਤਾ, ਉਨ੍ਹਾਂ ਮੁਸ਼ਕਿਲਾਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਜਿਨ੍ਹਾਂ ’ਚ, ਐੱਸਡੀਐੱਮ ਕਪੂਰਥਲਾ ਮੇਜਰ ਇਰਵਿਨ ਕੌਰ ਪੀਸੀਐੱਸ, ਜੀਐੱਸਟੀ ਵਿਭਾਗ ਤੋਂ ਸ਼ਿਵਾਨੀ ਗਿੱਲ ਸਹਾਇਕ ਰਾਜ ਕਰ ਅਫ਼ਸਰ, ਰੋਹਿਤ ਕੁਮਾਰ ਕਲਰਕ ਜੀਐੱਸਟੀ ਹਰਕੰਵਲ ਸਿੰਘ ਪ੍ਰੋਗਰਾਮ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ ਤੋਂ ਸਰਬਜੀਤ ਸਿੰਘ ਆਦਿ ਤੋਂ ਇਲਾਵਾ ਨਗਰ ਨਿਗਮ ਕਪੂਰਥਲਾ ਤੋਂ ਮਨੋਜ ਰੱਤੀ ਇੰਸਪੈਕਟਰ, ਤਰਲੋਚਨ ਸਿੰਘ ਜੇਈ ਆਰਪੀ ਸ਼ਰਮਾ ਸੁਪਰਡੈਂਟ, ਡੀਐੱਸਪੀ ਡੀ ਮੇਜਰ ਡਾ. ਸ਼ੀਤਲ ਸਿੰਘ ਪੀਪਐੱਸ, ਥਾਣਾ ਸਿਟੀ ਮੁਖੀ ਅਮਨਦੀਪ ਨਾਹਰ, ਐੱਸਡੀਓ ਬਿਜਲੀ ਬੋਰਡ ਦਵਿੰਦਰ ਕੁਮਾਰ ਮਿਸ਼ਰਾ, ਵਿਨੀਤ ਕੁਮਾਰ ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫ਼ਸਰ ਕਪੂਰਥਲਾ, ਹਰਵਿੰਦਰ ਸਿੰਘ ਲੇਬਰ ਇੰਸਪੈਕਟਰ, ਦਿਲਬਾਗ ਸਿੰਘ ਏਐੱਸਆਈ ਟਰੈਫਿਕ ਆਦਿ ਅਧਿਕਾਰੀਆਂ ਨੇ ਵਪਾਰੀਆਂ ਦੇ ਸਵਾਲਾਂ ਦੇ ਤਸੱਲੀ ਬਖਸ਼ ਜਵਾਬ ਦਿੰਦੇ ਹੋਏ ਉਨ੍ਹਾਂ ਦੀ ਹਰ ਮੁਸ਼ਕਿਲ ਨੂੰ ਛੇਤੀ ਹੀ ਹੱਲ ਕਰਨ ਦਾ ਭਰੋਸਾ ਦਿੱਤਾ। ਹਲਕਾ ਇੰਚਾਰਜ ਕਪੂਰਥਲਾ ਕਰਮਬੀਰ ਸਿੰਘ ਚੰਦੀ, ਰਮਨ ਵਧਵਾ ਮੈਨੇਜਿੰਗ ਡਾਇਰੈਕਟਰ ਹੋਟਲ ਸਾਗਰ ਰਤਨਾ, ਅਸ਼ੀਸ਼ ਗਰੇਜਾ ਪ੍ਰੈਜੀਡੈਂਟ ਸਬਜੀ ਮੰਡੀ ਕਰਿਆਨਾ ਐਸੋਸੀਏਸ਼ਨ ਤੇ ਸੰਗਠਨ ਇੰਚਾਰਜ ਹੇਨੰਤ ਕੁਮਾਰ ਨੇ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ’ਤੇ ਇਸ ਸਮਾਗਮ ਵਿਚ ਸ਼ਿਰਕਤ ਕੀਤੀ। ਜੀਐੱਸਟੀ ਤੇ ਐਕਸਾਈਜ਼ ਵਿਭਾਗ ਕਪੂਰਥਲਾ ਦੇ ਜ਼ਿਲ੍ਹਾ ਚੇਅਰਮੈਨ, ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਨੇ ਸਮੂਹ ਵਪਾਰੀਆਂ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਸਮਾਗਮ ਦੇ ਅਖੀਰ ਵਿਚ ਪੰਜਾਬ ਸਰਕਾਰ ਵੱਲੋਂ ਹਲਕਾ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰਾਂ ਵਜੋਂ ਚੁਣੇ ਗਏ ਤੇ ਹੋਰ ਮੈਂਬਰਾਂ ਵਜੋਂ ਹਾਜ਼ਰ ਪੁਸ਼ਪਿੰਦਰ ਸਿੰਘ, ਫਤਿਹਜੀਤ ਸਿੰਘ ਏਕਮਜੋਤ ਸਿੰਘ, ਹਰਿੰਦਰ ਸਿੰਘ ਸੈਣੀ, ਮਨਜੀਤ ਸਿੰਘ, ਇੰਦਰਜੀਤ ਸਿੰਘ ਭੋਲਾ, ਬਲਜਿੰਦਰ ਸਿੰਘ ਲਾਡੀ, ਐਂਥਨੀ, ਮੇਜਰ ਸਿੰਘ, ਗੌਰਵ ਕੰਡਾ, ਮਨਦੀਪ ਸਿੰਘ ਘੁੰਮਣ, ਜਸਵਿੰਦਰ ਸਿੰਘ ਤੇ ਬਿੰਦਰ ਆਦਿ ਦਾ ਸਮਾਗਮ ਵਿਚ ਕੀਤੇ ਸਹਿਯੋਗ ਕਰਕੇ ਤਹਿ-ਦਿਲੋਂ ਧੰਨਵਾਦ ਕਰਦਿਆਂ ਸਮੂਹ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਹਰ ਕੰਮ ਨੂੰ ਪਹਿਲ ਦੇ ਅਧਾਰ ’ਤੇ ਕੀਤਾ ਜਾਵੇਗਾ। ਕਿਸੇ ਵਪਾਰੀ ਨੂੰ ਕਦੇ ਵੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।