ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਸ਼ੁਗਰ ਮਿਲ ’ਚ ਰਜਿਸਟ੍ਰੇਸ਼ਨ ਕੈਂਪ
ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਕਪੂਰਥਲਾ ਵਲੋਂ ਸ਼ੁਗਰ ਮਿਲ ਵਿਚ ਰਜਿਸਟ੍ਰੇਸ਼ਨ ਕੈਂਪ ਦਾ ਆਯੋਜਨ
Publish Date: Fri, 09 Jan 2026 06:53 PM (IST)
Updated Date: Fri, 09 Jan 2026 06:54 PM (IST)

ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਕਪੂਰਥਲਾ ਵੱਲੋਂ ਅੱਜ 9 ਜਨਵਰੀ ਨੂੰ ਗੋਲਡਨ ਸੰਧਰ ਮਿਲਜ਼ ਅਤੇ ਕਾਸਟਟੈੱਕ ਫਗਵਾੜਾ ਵਿਖੇ ਇਕ ਵਿਸ਼ੇਸ਼ ਕਿੱਤਾ ਕਾਨਫਰੰਸ ਅਤੇ ਰਜਿਸਟ੍ਰੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਕਪੂਰਥਲਾ ਵੱਲੋਂ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਕਪੂਰਥਲਾ ਰਾਜਨ ਸ਼ਰਮਾ ਦੀ ਯੋਗ ਅਗਵਾਈ ਅਧੀਨ ਬਿਊਰੋ ਦੇ ਪਲੇਸਮੈਂਟ ਅਫ਼ਸਰ ਵਰੁਣ ਜੋਸ਼ੀ ਵੱਲੋਂ ਪ੍ਰੋਗਰਾਮ ਵਿਚ ਸ਼ਾਮਲ ਪ੍ਰਾਰਥੀਆਂ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਕਪੂਰਥਲਾ ਵੱਲੋਂ ਮੁਹੱਈਆ ਕਰਵਾਈਆ ਜਾਂਦੀਆਂ ਸੇਵਾਵਾਂ ਜਿਵੇਂ ਰਜਿਸਟ੍ਰੇਸ਼ਨ, ਕੈਰੀਅਰ ਕਾਊਂਸਲਿੰਗ, ਹੁਨਰ ਵਿਕਾਸ ਕੋਰਸਾਂ, ਲਾਇਬ੍ਰੇਰੀ, ਪਲੇਸਮੈਂਟ ਕੈਂਪ, ਸਵੈ-ਰੋਜ਼ਗਾਰ ਕੈਂਪ, ਸੋਫਟ ਸਕਿੱਲ ਕੋਰਸ ਅਤੇ ਸਰਕਾਰੀ/ਪ੍ਰਾਈਵੇਟ ਨੌਕਰੀਆਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ। ਪ੍ਰਾਰਥੀਆਂ ਨੂੰ ਵਿਭਾਗ ਦੁਆਰਾ ਰੱਖਿਆ ਸੇਵਾਵਾਂ ਵਿਚ ਭਰਤੀ ਦੀ ਤਿਆਰੀ ਲਈ ਚਲਾਏ ਜਾਂਦੇ ਨਾਮਵਰ ਸੈਂਟਰ ਸੀ-ਪਾਈਟ, ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਅਤੇ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਬਾਰੇ ਵੀ ਦੱਸਿਆ ਗਿਆ। ਇਸ ਤੋਂ ਇਲ੍ਹਾਵਾ ਪ੍ਰਾਰਥੀਆਂ ਨੂੰ ਸਿਵਲ ਸੇਵਾਵਾਂ ਜਿਵੇਂ ਯੂਪੀਐੱਸਸੀ ਤੇ ਪੀਸੀਐੱਸ ਆਦਿ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ ਗਈ। ਵਿਦੇਸ਼ ਜਾਣ ਦੇ ਚਾਹਵਾਨ ਪ੍ਰਾਰਥੀਆਂ ਨੂੰ ਵੀ ਯੋਗ ਜਾਣਕਾਰੀ ਮੁਹੱਈਆ ਕਰਵਾਈ ਗਈ ਤੇ ਸ਼ਾਮਲ ਪ੍ਰਾਰਥੀਆਂ ਨੂੰ ਵਿਭਾਗ ਦੇ ਪੋਰਟਲ ਪੀਜੀਆਰਕੇਏਐੱਮ ’ਤੇ ਰਜਿਸਟਰ ਹੋਣ ਲਈ ਵੀ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਗੋਲਡਨ ਸੰਧਰ ਮਿਲਜ਼ ਦੇ ਜਨਰਲ ਮੈਨੇਜਰ ਆਰਐੱਨ ਸ਼ਰਮਾ ਤੇ ਐੱਚਆਰ ਮੈਨੇਜਰ ਮੁਕੇਸ਼ ਵਿਸ਼ੇਸ਼ ਤੌਰ ’ਤੇ ਸ਼ਾਮਲ ਸਨ। ਵਰੁਣ ਜੋਸ਼ੀ ਵੱਲੋਂ ਸ਼ਾਮਲ ਵਿਦਿਆਰਥੀਆਂ ਨੂੰ ਕੈਰੀਅਰ ਸਬੰਧੀ ਕਿਸੇ ਤਰ੍ਹਾਂ ਦੀ ਸਹਾਇਤਾ ਲਈ ਕਿਸੇ ਵੀ ਕੰਮ ਵਾਲੇ ਦਿਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪੰਜਵੀ ਮੰਜਿਲ, ਨਵਾਂ ਪ੍ਰਬੰਧਕੀ ਕੰਪਲੈਕਸ, ਕਪੂਰਥਲਾ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਪਹੁੰਚ ਕੇ ਜਾਂ ਹੈਲਪਲਾਈਨ ਨੰਬਰ 98882-19247 ’ਤੇ ਸੰਪਰਕ ਕਰਨ ਦੀ ਅਪੀਲ ਕੀਤੀ ਗਈ।