ਜ਼ਿਲ੍ਹਾ ਡੈਂਟਲ ਸਿਹਤ ਅਫਸਰ ਹੋਏ ਸੇਵਾਮੁਕਤ
ਜਿਲਾ ਡੈਂਟਲ ਸਿਹਤ ਅਫਸਰ ਹੋਏ ਸੇਵਾਮੁਕਤ
Publish Date: Fri, 27 Feb 2026 09:33 PM (IST)
Updated Date: Fri, 27 Feb 2026 09:34 PM (IST)

ਰਿਟਾਇਰਮੈਂਟ ਵਾਲਾ ਪਲ ਅਣਗਿਣਤ ਤਜਰਬੇ ਸਮੇਟ ਕੇ ਲੈ ਜਾਂਦਾ : ਡਾ. ਮੋਨਿੰਦਰ ਕੌਰ ਗੁਰਵਿੰਦਰ ਕੌਰ, ਅਵਿਨਾਸ਼ ਸ਼ਰਮਾ ਪੰਜਾਬੀ ਜਾਗਰਣ ਕਪੂਰਥਲਾ : ਰਿਟਾਇਰਮੈਂਟ ਦਾ ਪਲ ਹਰ ਕਿਸੇ ਦੇ ਜੀਵਨ ਵਿਚ ਬਹੁਤ ਅਹਿਮ ਹੁੰਦਾ ਹੈ। ਇਹ ਉਹ ਸਮਾਂ ਹੈ ਜਦ ਰਿਟਾਇਰ ਹੋਣ ਵਾਲਾ ਵਿਅਕਤੀ ਅਣਗਿਣਤ ਯਾਦਾਂ ਤੇ ਬਹੁਤ ਸਾਰੇ ਤਜਰਬੇ ਆਪਣੇ ਨਾਲ ਸਮੇਟ ਕੇ ਲੈ ਜਾਂਦਾ ਹੈ। ਇਹ ਸ਼ਬਦ ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਕਪੂਰਥਲਾ ਡਾ. ਮੋਨਿੰਦਰ ਕੌਰ ਨੇ ਆਪਣੀ ਰਿਟਾਇਰਮੈਂਟ ਪਾਰਟੀ ਦੌਰਾਨ ਕਹੇ। ਜ਼ਿਕਰਯੋਗ ਹੈ ਕਿ ਡਾ. ਮੋਨਿੰਦਰ ਕੌਰ ਨੇ ਮਾਰਚ 1994 ਨੂੰ ਬਤੌਰ ਮੈਡੀਕਲ ਅਫ਼ਸਰ ਕਪੂਰਥਲਾ ਸਿਵਲ ਹਸਪਤਾਲ ਵਿਖੇ ਜੁਆਇਨ ਕੀਤਾ ਸੀ। ਇਸ ਉਪਰੰਤ ਉਨ੍ਹਾਂ 1994 ਤੋਂ 2026 ਤੱਕ ਸਿਵਲ ਹਸਪਤਾਲ ਕਪੂਰਥਲਾ ਵਿਖੇ ਲਗਭਗ 32 ਸਾਲ ਤੱਕ ਬਤੌਰ ਮੈਡੀਕਲ ਅਫ਼ਸਰ ਤੇ ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਵਜੋਂ ਸੇਵਾਵਾਂ ਪ੍ਰਦਾਨ ਕੀਤੀਆਂ ਤੇ ਅਨੇਕਾਂ ਹੀ ਲੋੜਵੰਦ ਮਰੀਜ਼ ਦਾ ਇਲਾਜ ਬੜੀ ਹੀ ਤਨਦੇਹੀ ਨਾਲ ਕੀਤਾ। ਡਾ. ਮੋਨਿੰਦਰ ਅੱਜ ਬਤੌਰ ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ 32 ਸਾਲ ਦੀ ਸਰਵਿਸ ਤੋਂ ਬਾਅਦ ਸਿਵਲ ਸਰਜਨ ਦਫ਼ਤਰ ਕਪੂਰਥਲਾ ਤੋਂ ਰਿਟਾਇਰ ਹੋ ਰਹੇ ਹਨ। ਡਾ. ਮੋਨਿੰਦਰ ਕੌਰ ਦੀ ਅਗਵਾਈ ਵਿਚ ਜ਼ਿਲ੍ਹਾ ਕਪੂਰਥਲਾ ਨੇ ਪੰਜਾਬ ਵਿਚ ਮੋਹਰੀ ਸਥਾਨ ਹਾਸਲ ਕੀਤੇ, ਇਸ ਤੋਂ ਇਲਾਵਾ ਉਨ੍ਹਾਂ ਹੋਰ ਸਿਹਤ ਪ੍ਰੋਗਰਾਮਾਂ ਨੂੰ ਵੀ ਪੂਰੇ ਜ਼ਿਲ੍ਹੇ ਵਿਚ ਸੁਚਾਰੂ ਢੰਗ ਨਾਲ ਲਾਗੂ ਕਰਵਾਇਆ। ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਦਿੱਤੇ ਗਏ ਵਿਦਾਇਗੀ ਸਮਾਰੋਹ ਦੌਰਾਨ ਉਨ੍ਹਾਂ ਸਭਨਾਂ ਦਾ ਧੰਨਵਾਦ ਕੀਤਾ ਤੇ ਭਵਿੱਖ ਵਿਚ ਵੀ ਉਨ੍ਹਾਂ ਨੂੰ ਇਸੇ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਆ। ਇਸ ਮੌਕੇ ਪ੍ਰੋਗਰਾਮ ਅਫਸਰਾਂ ਵੱਲੋਂ ਡਾ. ਮੋਨਿੰਦਰ ਕੌਰ ਤੇ ਉਨ੍ਹਾਂ ਦੇ ਪਤੀ ਡਾ. ਜਗਤਿੰਦਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਵਿਦਾਇਗੀ ਦੇਣ ਸਮੇਂ ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ, ਡੀਐੱਫਪੀਓ ਡਾ. ਰਵਜੀਤ ਸਿੰਘ, ਡੀਆਈਓ ਡਾ. ਰਣਦੀਪ ਸਿੰਘ, ਐੱਸਐੱਮਓ ਡਾ. ਪਰਮਿੰਦਰ ਕੌਰ, ਡਾ. ਗੁਰਦੇਵ ਭੱਟੀ, ਸੁਪਰਡੈਂਟ ਰਾਮ ਅਵਤਾਰ, ਸੀਨੀਅਰ ਸਹਾਇਕ ਵਿਕਾਸ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਸੁਖਦਿਆਲ ਸਿੰਘ, ਸੀਨੀਅਰ ਸਹਾਇਕ ਪਵਨਦੀਪ ਸਿੰਘ, ਸੀਨੀਅਰ ਸਹਾਇਕ ਨਿਤਿਨ ਸ਼ਰਮਾ, ਡੀਪੀਐੱਮ ਵਿਨੇ ਮੱਲ੍ਹਣ, ਰਾਮ ਸਿੰਘ, ਬੀਸੀਸੀ ਜੋਤੀ ਅਨੰਦ ਤੋਂ ਇਲਾਵਾ ਹੋਰ ਮੈਡੀਕਲ ਤੇ ਪੈਰਾਮੈਡੀਕਲ ਸਟਾਫ ਵੀ ਹਾਜ਼ਰ ਸੀ।