ਹੇਅਰ ਦੇ ਨਾਵਲ ‘ਚੱਕਰਵਿਊ’ ’ਤੇ ਵਿਚਾਰ ਗੋਸ਼ਟੀ ਅੱਜ
ਹਰਨੇਕ ਸਿੰਘ ਹੇਅਰ ਦੇ ਨਾਵਲ ‘ਚੱਕਰਵਿਊ’ ’ਤੇ ਵਿਚਾਰ ਗੋਸ਼ਟੀ ਅਤੇ ਕਵੀ ਦਰਬਾਰ ਅੱਜ
Publish Date: Tue, 17 Mar 2026 09:32 PM (IST)
Updated Date: Tue, 17 Mar 2026 09:34 PM (IST)
ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆ : ਸਾਹਿਤ ਸੰਗਮ ਕਾਲਾ ਸੰਘਿਆ ਵੱਲੋਂ ਦੋਨਾਂ ਪੱਤਰਕਾਰ ਮੰਚ (ਰਜਿ.) ਦੇ ਸਹਿਯੋਗ ਨਾਲ ਹਰਨੇਕ ਸਿੰਘ ਹੇਅਰ ਦੇ ਨਾਵਲ ‘ਚੱਕਰਵਿਊ’ ’ਤੇ ਵਿਚਾਰ ਗੋਸ਼ਟੀ ਤੇ ਕਵੀ ਦਰਬਾਰ 18 ਮਾਰਚ 2026 ਦਿਨ ਬੁੱਧਵਾਰ, ਬਾਅਦ ਦੁਪਹਿਰ 2:00 ਵਜੇ ਅਮਰ ਪ੍ਰੀਤਮ ਗਦਰੀ ਬਾਬੇ ਯਾਦਗਰੀ ਲਾਇਬ੍ਰੇਰੀ, ਫਰਜ਼ ਸੇਵਾ ਸੁਸਾਇਟੀ ਕੰਪਲੈਕਸ, ਜਲੰਧਰ ਰੋਡ ਕਾਲਾ ਸੰਘਿਆ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸਦੀ ਪ੍ਰਧਾਨਗੀ ਪ੍ਰਸਿੱਧ ਨਾਵਲਿਸਟ ਬਲਦੇਵ ਸਿੰਘ ‘ਸੜਕਨਾਮਾ’ ਕਰਨਗੇ, ਜਦਕਿ ਪ੍ਰਧਾਨਗੀ ਮੰਡਲ ਵਿਚ ਸੰਤ ਸੰਧੂ, ਡਾ. ਹਰਜੀਤ ਸਿੰਘ, ਡਾ. ਸੁਖਵਿੰਦਰ ਸਿੰਘ ਸੰਘਾ, ਪ੍ਰਿੰ. ਕੁਲਵਿੰਦਰ ਸਿੰਘ ਸਰਾਏ, ਲਖਵੀਰ ਸਿੰਘ ਰਤਨਪਾਲ, ਹਰਵਿੰਦਰ ਭੰਡਾਲ ਸ਼ਾਮਲ ਹੋਣਗੇ। ਨਾਵਲ ’ਤੇ ਪਰਚੇ ਡਾ. ਰਣਜੀਤ ਕੌਰ ਹੁੰਦਲ, ਹਰਬੰਸ ‘ਹਮਾਇਤੀ’ ਵੱਲੋਂ ਪੜ੍ਹੇ ਜਾਣਗੇ, ਬਹਿਸ ਦੀ ਅਰੰਭਤਾ ਪ੍ਰਸਿੱਧ ਅਲੋਚਕ ਡਾ. ਰਾਮ ਮੂਰਤੀ ਕਰਨਗੇ। ਇਸ ਮੌਕੇ ਕਵੀ ਦਰਬਾਰ ਦੌਰਾਨ ਮੋਹਣ ਸਿੰਘ ਮੋਤੀ, ਮਨਜੀਤ ਸੋਹਲ, ਸੁਰਿੰਦਰ ਖੀਵਾ, ਸ਼ਹਿਬਾਜ ਖਾਨ, ਸੁਰਜੀਤ ਸਾਜਨ, ਰੂਪ ਦਬੁਰਜੀ, ਕੁਲਵੀਰ ਕੰਵਲ, ਮੁਨੀਸ਼ ਤਾਲਿਬ, ਜਸਵੀਰ ਸ਼ਾਇਰ ਆਪਣੀਆਂ ਰਚਨਾਵਾਂ ਸਾਂਝੀਆਂ ਕਰਨਗੇ।