16 ਦੇ ਧਰਨੇ ਦੀਆਂ ਤਿਆ੍ਰੀਆਂ ਪੂਰੀਆਂ
ਡੀਸੀ ਦਫ਼ਤਰ ਅੱਗੇ ਧਰਨਾ ਦੇਣ ਸਬੰਧੀ ਕੀਤਾ ਵਿਚਾਰ ਵਟਾਂਦਰਾ
Publish Date: Thu, 01 Jan 2026 08:44 PM (IST)
Updated Date: Thu, 01 Jan 2026 08:47 PM (IST)

ਗੁਰਵਿੰਦਰ ਕੌਰ ਪੰਜਾਬ ਜਾਗਰਣ ਕਪੂਰਥਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਜ਼ਿਲ੍ਹਾ ਕਪੂਰਥਲਾ ਦੀ ਮਹੀਨਾਵਾਰ ਮੀਟਿੰਗ ਜਥੇਬੰਦੀ ਦੇ ਦਫ਼ਤਰ ਸ਼ੇਖੂਪੁਰ ਵਿਖੇ ਹੋਈ, ਜਿਸ ਵਿਚ ਸੂਬਾ ਕਮੇਟੀ ਅਤੇ ਸੰਯੁਕਤ ਮੋਰਚੇ ਵੱਲੋਂ ਆਏ ਆਦੇਸ਼ ਮੁਤਾਬਕ ਬਿਜਲੀ ਸੋਧ ਬਿੱਲ, ਬੀਜ ਬਿੱਲ, ਮੁਕਤ ਵਪਾਰ ਸਮਝੌਤੇ ਨੂੰ ਲੈ ਕੇ 16 ਜਨਵਰੀ ਨੂੰ ਜ਼ਿਲ੍ਹਾ ਡੀਸੀ ਦਫ਼ਤਰ ਅੱਗੇ ਧਰਨਾ ਦੇਣ ਲਈ ਤਿਆਰੀਆਂ ਸਬੰਧੀ ਵਿਚਾਰ ਕੀਤੇ ਗਏ। ਇਸ ਦੌਰਾਨ ਜਥੇਬੰਦੀ ਦੇ ਆਗੂ ਦਲਜੀਤ ਸਿੰਘ ਵੱਲੋਂ ਫੱਤੂਢੀਂਗਾ ਥਾਣੇ ਵਿਚ ਦਿੱਤੀ ਕੰਪਲੇਂਟ ਦੀ ਸੁਣਵਾਈ ਨਾ ਹੋਣ ’ਤੇ 8 ਜਨਵਰੀ ਨੂੰ ਸਬੰਧਤ ਥਾਣੇ ਅੱਗੇ ਧਰਨਾ ਦੇਣ ਦਾ ਪ੍ਰੋਗਰਾਮ ਵੀ ਦਿੱਤਾ ਗਿਆ। ਕੁੱਝ ਜ਼ਿਲ੍ਹਾ ਅਤੇ ਬਲਾਕ ਅਹੁਦਿਆਂ ਦੀ ਭਰਪਾਈ ਵੀ ਕੀਤੀ ਗਈ, ਜਿਸ ਵਿਚ ਹਰਜੀਤ ਸਿੰਘ ਰਜਾਪੁਰ ਨੂੰ ਜ਼ਿਲਾ ਸਕੱਤਰ, ਜਸਵੀਰ ਸਿੰਘ ਖਾਨੋਵਾਲ ਨੂੰ ਜ਼ਿਲ੍ਹਾ ਮੀਤ ਸਕੱਤਰ, ਮਨਜੀਤ ਸਿੰਘ ਢਖਈ ਨੂੰ ਬਲਾਕ ਮੀਤ ਪ੍ਰਧਾਨ, ਸਰਬਜੀਤ ਸਿੰਘ ਕੋਟ ਨੂੰ ਬਲਾਕ ਸਕੱਤਰ ਅਤੇ ਪ੍ਰਿਤਪਾਲ ਸਿੰਘ ਲਾਡੀ ਔਜਲਾ ਨੂੰ ਬਲਾਕ ਸਰਪ੍ਰਸਤ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੁਕੇਸ਼ ਮਲੋਦ ਦੀ ਗਿਰਫ਼ਤਾਰੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਰਿਹਾਈ ਦੀ ਮੰਗ ਕੀਤੀ। ਇਸ ਮੌਕੇ ਗੁਰਦੀਪ ਸਿੰਘ, ਪ੍ਰਿਤਪਾਲ ਸਿੰਘ ਔਜਲਾ, ਦਲਜੀਤ ਸਿੰਘ, ਸੁਰਜੀਤ ਸਿੰਘ, ਸੁਖਚੈਨ ਸਿੰਘ, ਮਨਜੀਤ ਸਿੰਘ, ਹਰਜੀਤ ਸਿੰਘ, ਬਿੰਦੂ ਸੁੰਨੜ, ਜਸਵੀਰ ਸਿੰਘ, ਗੁਰਦੀਪ ਸਿੰਘ, ਚੰਨ ਮੋਮੀ, ਮਨਜਿੰਦਰ ਸਿੰਘ ਆਦਿ ਹਾਜ਼ਰ ਸਨ।