ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ ਦੀ ਮੀਟਿੰਗ ਕੱਲ
ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ, ਦੀ ਮੀਟਿੰਗ 7 ਮਾਰਚ ਨੂੰ
Publish Date: Thu, 05 Mar 2026 06:48 PM (IST)
Updated Date: Thu, 05 Mar 2026 06:50 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ, ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਸ਼ਾਖਾ ਪੰਜਾਬ ਵੱਲੋਂ ਸੂਬਾ ਪੱਧਰੀ ਦੀ ਅਹਿਮ ਤੇ ਜ਼ਰੂਰੀ ਮੀਟਿੰਗ ਮਿਤੀ 7 ਮਾਰਚ 2026, ਦਿਨ ਸ਼ਨਿੱਚਰਵਾਰ ਨੂੰ ਸਮਾਂ ਸਵੇਰੇ 11.00 ਵਜੇ ਲੋਕ ਨਿਰਮਾਣ ਵਿਭਾਗ ਦੇ ਕੰਪਲੈਕਸ ਲੁਧਿਆਣਾ ਵਿਖੇ ਸਥਿਤ ਜਥੇਬੰਦੀ ਦੇ ਮੀਟਿੰਗ ਹਾਲ ਵਿਚ ਬੁਲਾਈ ਗਈ ਹੈ। ਜਥੇਬੰਦੀ ਦੇ ਸਾਰੇ ਹੀ ਸਰਕਲ ਪ੍ਰਧਾਨ/ ਸਰਕਲ ਜਨਰਲ ਸਕੱਤਰ/ ਕਾਰਜਕਾਰਨੀ/ ਵਰਕਿੰਗ ਕਮੇਟੀ ਦੇ ਮੈਂਬਰ ਇਸ ਮੀਟਿੰਗ ਵਿਚ ਭਾਗ ਲੈਣ ਲਈ ਪਹੁੰਚਣਗੇ। ਸੂਬਾ ਪੱਧਰੀ ਇਸ ਮੀਟਿੰਗ ਵਿਚ ਜਮਾਤ ਦੇ ਪੁਨਰਗਠਨ ਤੇ ਹੋਰ ਅਹਿਮ ਮੁੱਦਿਆਂ ਉੱਤੇ ਵਿਚਾਰ-ਮਸ਼ਵਰੇ ਤੇ ਫੈਸਲੇ ਕੀਤੇ ਜਾਣਗੇ। ਇੰਜ. ਮਨਜਿੰਦਰ ਸਿੰਘ ਮੱਤੇਨੰਗਲ ਚੇਅਰਮੈਨ, ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ (ਯੂਟੀ) ਹਰਿਆਣਾ ਤੇ ਜੰਮੂ ਤੇ ਕਸ਼ਮੀਰ ਬਤੌਰ ਮੁੱਖ ਮਹਿਮਾਨ, ਜਥੇਬੰਦੀ ਦੇ ਫਾਊਂਡਰ ਆਗੂ ਇੰਜ. ਵਾਸੁਦੇਵ ਸ਼ਰਮਾ, ਇੰਜ. ਰਾਜਿੰਦਰ ਕੁਮਾਰ ਗੌੜ ਮੁੱਖ ਸਰਪ੍ਰਸਤ ਕੌਂਸਲ, ਇੰਜ. ਗੁਰਵਿੰਦਰ ਸਿੰਘ ਬੇਦੀ ਸੂਬਾ ਸਲਾਹਕਾਰ ਡੀਈਏ ਲੋਨਿਵਿ(ਭ ਤੇ ਮ) ਸ਼ਾਖਾ ਪੰਜਾਬ ਵੀ ਬਤੌਰ ਵਿਸ਼ੇਸ਼ ਮਹਿਮਾਨ ਇਸ ਮੀਟਿੰਗ ਵਿਚ ਸ਼ਾਮਲ ਹੋਣਗੇ।