ਢਾਡੀ ਗੁਰਜੀਤ ਸਿੰਘ ਗੌਰੀ ਦਾ ਕੀਤਾ ਸਨਮਾਨ
ਢਾਡੀ ਗੁਰਜੀਤ ਸਿੰਘ ਗੌਰੀ ਦਾ ਸਨਮਾਨ ਹੋਇਆ
Publish Date: Wed, 11 Mar 2026 07:39 PM (IST)
Updated Date: Wed, 11 Mar 2026 07:42 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬੀਤੇ ਦਿਨੀਂ ਡੀਏਵੀ ਕਾਲਜ ਨਕੋਦਰ ਵਿਖੇ ਪ੍ਰਿੰਸੀਪਲ ਡਾ. ਸਲਿਲ ਕੁਮਾਰ ਦੀ ਅਗਵਾਈ ਤੇ ਫੇਟ ਇੰਚਾਰਜ ਪ੍ਰੋਫੈਸਰ ਮਾਧਵੀ ਸ਼ਰਮਾ ਦੀ ਦੇਖਰੇਖ ਹੇਠ ਮੈਗਾ ਫੇਟ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਮਨੋਰੰਜਨ, ਖੇਡਾਂ, ਡਾਂਸ ਫਲੋਰ, ਖਾਣ-ਪੀਣ ਦੇ ਸਟਾਲ, ਝੂਲਿਆਂ ਸਮੇਤ ਹੋਰ ਵੀ ਕਈ ਰੋਚਕ ਗਤੀਵਿਧੀਆਂ ਹੋਈਆਂ। ਇਸ ਸਮਾਗਮ ਦੌਰਾਨ ਲੋਕ ਗਾਇਕ ਸਰਬਜੀਤ ਚੀਮਾ, ਦਲਵਿੰਦਰ ਦਿਆਲਪੁਰੀ, ਢਾਡੀ ਗੁਰਜੀਤ ਸਿੰਘ ਗੌਰੀ, ਕਲੇਰ ਕੰਠ, ਰਵੀ ਦਾਰਾ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ ਤੇ ਆਪਣੇ ਗੀਤਾਂ ਰਾਹੀਂ ਹਾਜ਼ਰੀ ਲਗਵਾਈ। ਇਸ ਮੌਕੇ ਡੀਏਵੀ ਕਾਲਜ ਦੇ ਪ੍ਰਿੰ. ਸਲਿਲ ਕੁਮਾਰ, ਪ੍ਰਿੰ. ਡਾ. ਅਨੂਪ ਕੁਮਾਰ, ਡਾ. ਸ਼ਰਧ ਮਨੋਚਾ, ਪ੍ਰੋ. ਡਾ. ਸੁਖਦੇਵ ਰੰਧਾਵਾ, ਪ੍ਰੋ. ਏਕਜੋਤ ਕੌਰ, ਪ੍ਰੋ. ਪੁਰੀ, ਪ੍ਰੋ. ਸੋਨੀਕਾ ਵੱਲੋਂ ਢਾਡੀ ਗੁਰਜੀਤ ਸਿੰਘ ਗੌਰੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।