ਕਾਲ਼ਾ ਸੰਘਿਆਂ ’ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੰਦਾਂ ਤੇ ਅੱਖਾਂ ਦਾ ਕੈਂਪ ਲੱਗਾ
ਕਾਲ਼ਾ ਸੰਘਿਆਂ ਵਿਖੇ ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੰਦਾਂ ਤੇ ਅੱਖਾਂ ਦਾ ਕੈਂਪ ਲਗਾਇਆ
Publish Date: Wed, 11 Feb 2026 07:23 PM (IST)
Updated Date: Thu, 12 Feb 2026 04:06 AM (IST)

* ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 300 ਮਰੀਜ਼ਾਂ ਦਾ ਕੀਤਾ ਚੈੱਕਅਪ ਤੇ 70 ਮਰੀਜ਼ਾਂ ਦੀਆਂ ਅੱਖਾਂ ਦੇ ਪਾਏ ਮੁਫ਼ਤ ਲੈੱਨਜ਼ ਕੈਪਸ਼ਨ: 11ਕੇਪੀਟੀ2,3 ਕਾਲ਼ਾ ਸੰਘਿਆਂ ਵਿਖੇ ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਏ ਦੰਦਾਂ ਤੇ ਅੱਖਾਂ ਦੇ ਕੈਂਪ ਦੌਰਾਨ ਮਰੀਜ਼ ਦੀਆਂ ਅੱਖਾਂ ਦੀ ਜਾਂਚ ਕਰਦੇ ਡਾਕਟਰ ਅਤੇ ਕੈਂਪ ਸਬੰਧੀ ਜਾਣਕਾਰੀ ਦਿੰਦੇ ਪ੍ਰਬੰਧਕ ਮਨਿੰਦਰ ਲਾਲ਼ ਤੇ ਹੋਰ । ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਆਲਮਗੀਰ ਕਾਲ਼ਾ ਸੰਘਿਆਂ ਵਿਖੇ ਸ੍ਰੀ ਗੁਰੂ ਰਵਿਦਾਸ, ਡਾ. ਅੰਬੇਡਕਰ ਸੇਵਾ ਸੁਸਾਇਟੀ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਖਾਂ ਤੇ ਦੰਦਾਂ ਦਾ ਮੁਫਤ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਇਸ ਕੈਂਪ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੈਂਪ ਦੇ ਪ੍ਰਬੰਧਕ ਮਨਿੰਦਰ ਲਾਲ ਸਮੇਤ ਹੋਰਨਾਂ ਨੇ ਦੱਸਿਆ ਕਿ ਦੱਸਿਆ ਕਿ ਇਹ ਕੈਂਪ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ, ਨੇੜੇ ਸ਼ਹਿਰੀਆਂ ਅੱਡਾ ਆਲਮਗੀਰ, ਕਾਲਾ ਸੰਘਿਆਂ ਵਿਖੇ ਲਗਾਏ ਕੈਂਪ ਦੌਰਾਨ ਇਲਾਕੇ ਦੇ ਲੋੜਵੰਦ ਮਰੀਜ਼ਾਂ ਨੇ ਆਏ ਹੋਏ ਦੰਦਾਂ ਅਤੇ ਅੱਖਾਂ ਦਾ ਮਾਹਿਰ ਡਾਕਟਰਾਂ ਤੋਂ ਚੈੱਕਅਪ ਕਰਵਾਇਆ। ਪ੍ਰਬੰਧਕਾਂ ਨੇ ਦੱਸਿਆ ਕਿ ਐੱਨ. ਆਰ.ਆਈਜ਼ ਵੀਰਾਂ ਅਤੇ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਚ ਦ੍ਰਿਸ਼ਟੀ ਆਈ ਕੇਅਰ ਐਂਡ ਰੇਟੀਨਾ ਹਸਪਤਾਲ ਲਾਂਬੜਾ ਦੇ ਅੱਖਾਂ ਦੇ ਮਾਹਿਰ ਅਤੇ ਦੰਦਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 300 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ 70 ਮਰੀਜ਼ਾਂ ਦੀਆਂ ਅੱਖਾਂ ਦੇ ਅਪ੍ਰੇਸ਼ਨ ਕਰਕੇ ਮੁਫ਼ਤ ਲੈੱਨਜ਼ ਪਾਏ ਗਏ ਅਤੇ ਬਾਕੀ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਗਈਆਂ। ਇਸ ਮੌਕੇ ਕੈਂਪ ਪ੍ਰਬੰਧਕ ਮਨਿੰਦਰ ਲਾਲ਼ ਚੌਕੜੀਆਂ, ਜੀਵਨ ਕੁਮਾਰ, ਬੰਟੀ, ਸੂਬਾ ਸਿੰਘ, ਰਿੰਕੂ ਕੁਮਾਰ,ਸੌਰਵ ਕੁਮਾਰ, ਆਲਮਗੀਰ ਸਰਪੰਚ ਪੁੱਤਰ ਗੁਰਪ੍ਰੀਤ ਫੁੱਲ, ਮਾਸਟਰ ਰਜਿੰਦਰ ਕੁਮਾਰ, ਗੁਰਦੁਆਰਾ ਬਾਬਾ ਕਾਹਨ ਦਾਸ ਕਮੇਟੀ ਦੇ ਮੈਨੇਜਰ ਜੋਗਿੰਦਰ ਸਿੰਘ, ਡਾ. ਬਲਕਾਰ ਲਾਲਕਾ, ਅਮਨਜੀਤ ਅਤੇ ਖ਼ਾਸ ਕਾਲ਼ਾ ਅਤੇ ਆਲਮਗੀਰ, ਰਜਿੰਦਰ ਸਿੰਘ ਪੰਚ, ਜਗਰੂਪ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।