ਓਵਰਬ੍ਰਿਜ ਦੀ ਸਟੇਟਸ ਰਿਪੋਰਟ ਸੰਬਧੀ ਐੱਸਡੀਐੱਮ ਨੂੰ ਸੌਪਿਆ ਮੰਗ ਪੱਤਰ
ਓਵਰਬ੍ਰਿਜ਼ ਦੀ ਸਟੇਟਸ ਰਿਪੋਰਟ ਸੰਬਧੀ ਐਸ ਡੀਐਮ ਨੂੰ ਸੌਪਿਆ ਮੰਗ ਪਤਰ
Publish Date: Sat, 31 Jan 2026 07:13 PM (IST)
Updated Date: Sat, 31 Jan 2026 07:16 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਹਿਊਮਨ ਰਾਈਟਸ ਜਸਟਿਸ ਕੌਂਸਲ ਵੱਲੋਂ ਖੇੜਾ ਰੋਡ, ਫਗਵਾੜਾ ਵਿਖੇ ਰੇਲ ਲਾਈਨ ਉੱਤੇ ਬਣਨ ਵਾਲੇ ਓਵਰਬ੍ਰਿਜ ਦੀ ਸਟੇਟਸ ਰਿਪੋਰਟ ਬਾਰੇ ਜਾਣਕਾਰੀ ਲੈਣ ਲਈ ਐੱਸਡੀਐੱਮ ਫਗਵਾੜਾ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਸੌਂਪਦੇ ਸਮੇਂ ਹਿਊਮਨ ਰਾਈਟਸ ਜਸਟਿਸ ਕੌਂਸਲ ਦੇ ਪ੍ਰਧਾਨ ਅਨਿਲ ਭੱਲਾ ਨੇ ਐੱਸਡੀਐੱਮ ਨੂੰ ਟਰੱਕਾਂ ਦੀ ਆਵਾਜਾਈ ਕਾਰਨ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਰੇਲ ਲਾਈਨ ਦੇ ਪਾਰ ਮਾਲ ਗੋਦਾਮ ਹੋਣ ਕਾਰਨ ਖ਼ਾਸ ਕਰਕੇ ਮੱਕੀ ਦੇ ਸੀਜ਼ਨ ਦੌਰਾਨ ਭਾਰੀ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ, ਜਿਸ ਨਾਲ ਖੇੜਾ ਰੋਡ ਦੇ ਵਸਨੀਕਾਂ ਤੇ ਰਾਹਗੀਰਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਉਨ੍ਹਾਂ ਕਿਹਾ ਕਿ ਟਰੱਕਾਂ ਕਾਰਨ ਉੱਡਦੀ ਧੂੜ-ਮਿੱਟੀ ਵੀ ਲੋਕਾਂ ਲਈ ਸਮੱਸਿਆ ਬਣੀ ਹੋਈ ਹੈ। ਖੇੜਾ ਰੋਡ ਦੇ ਨਿਵਾਸੀਆਂ ਤੇ ਹੋਰ ਲੋਕਾਂ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਕਦੋਂ ਨਿਜਾਤ ਮਿਲੇਗੀ, ਇਸ ਸਬੰਧੀ ਹੱਲ ਵਿਚ ਹੋ ਰਹੀ ਦੇਰੀ ਦੇ ਕਾਰਣਾਂ ਦੀ ਜਾਣਕਾਰੀ ਲੈਣ ਲਈ ਸਟੇਟਸ ਰਿਪੋਰਟ ਮੰਗੀ ਗਈ ਹੈ। ਇਸ ਮੌਕੇ ਰਾਕੇਸ਼ ਮਰਵਾਹਾ, ਹਰੀਸ਼ ਧੀਰ, ਘਨੱਈਆ ਲਾਲ ਗੋਗਨਾ, ਇੰਦਰਜੀਤ ਸ਼ਰਮਾ, ਮੁਕੇਸ਼ ਕੁਮਾਰ ਤੇ ਮਨੀਸ਼ ਕਾਲੀਆ ਹਾਜ਼ਰ ਸਨ।