ਨਗਰ ਕੀਰਤਨ ਮੌਕੇ ਛੁੱਟੀ ਕਰਨ ਦੀ ਮੰਗ
ਨਗਰ ਕੀਰਤਨ ਮੌਕੇ ਛੁੱਟੀ ਕਰਨ ਦੀ ਮੰਗ ।
Publish Date: Wed, 28 Jan 2026 07:22 PM (IST)
Updated Date: Thu, 29 Jan 2026 04:10 AM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਗਜ਼ਟਿਡ ਅਤੇ ਨਾਨ-ਗਜ਼ਟਿਡ ਐਸ.ਸੀ./ਬੀ.ਸੀ.ਇੰਪਲਾਇਜ਼ ਵੈੱਲਫੇਅਰ ਫੈਡਰੇਸ਼ਨ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਸਤਵੰਤ ਸਿੰਘ ਟੂਰਾ,ਸੈਂਟਰ ਹੈੱਡ ਟੀਚਰ ਸੰਤੋਖ ਸਿੰਘ ਮੱਲ੍ਹੀ, ਜ਼ਿਲ੍ਹਾ ਵਿੱਤ ਸਕੱਤਰ ਮਨਜੀਤ ਗਾਟ, ਜ਼ਿਲ੍ਹਾ ਜਨਰਲ ਸਕੱਤਰ ਲਖਵੀਰ ਚੰਦ, ਤਹਿਸੀਲ ਫਗਵਾੜਾ ਪ੍ਰਧਾਨ ਬਲਵਿੰਦਰ ਨਿਧੜਕ, ਤਹਿਸੀਲ ਸੁਲਤਾਨਪੁਰ ਪ੍ਰਧਾਨ ਮਨਜੀਤ ਦਾਸ ਡੌਲਾ, ਤਹਿਸੀਲ ਭੁਲੱਥ ਪ੍ਰਧਾਨ ਸੋਹਣ ਲਾਲ, ਵਿਨੋਦ ਕੁਮਾਰ,ਅਸ਼ੋਕ ਕੁਮਾਰ ਆਦਿ ਨੇ ਸਾਂਝੇ ਤੌਰ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਪੰਚਾਲ ਕੋਲੋਂ ਮੰਗ ਕੀਤੀ ਕਿ 01 ਫਰਵਰੀ 2026 ਨੂੰ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਭਰ ਵਿਚ ਸ਼ਰਧਾ ਨਾਲ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ ਅਤੇ ਇਸੇ ਤਰ੍ਹਾਂ ਵੱਖ-ਵੱਖ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ 31 ਜਨਵਰੀ 2026 ਨੂੰ ਸੰਗਤਾਂ ਵੱਲੋਂ ਸ਼ਰਧਾ ਨਾਲ ਨਗਰ ਕੀਰਤਨ ਸਜਾਏ ਜਾਣਗੇ। ਉਹਨਾਂ ਮੰਗ ਕੀਤੀ ਕਿ 31 ਜਨਵਰੀ 2026 ਨੂੰ ਜ਼ਿਲ੍ਹਾ ਕਪੂਰਥਲਾ ਚ ਪੂਰੇ ਦਿਨ ਦੀ ਛੁੱਟੀ ਕੀਤੀ ਜਾਵੇ ਤਾਂ ਜੋ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਭਗਤ ਜੋ ਸਰਕਾਰੀ ਅਤੇ ਅਰਧ-ਸਰਕਾਰੀ ਮਹਿਕਮਿਆਂ ਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਨੂੰ ਵੀ ਉਕਤ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲ ਸਕੇ। ਇਸ ਸਬੰਧੀ ਮੀਟਿੰਗ ਉਪਰੰਤ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਨਾਮ ਮਾਣਯੋਗ ਐਸ.ਡੀ.ਐਮ ਫਗਵਾੜਾ ਸ਼੍ਰੀ ਜਸ਼ਨਜੀਤ ਸਿੰਘ ਜੀ ਦੇ ਰਾਹੀਂ ਦਿੱਤਾ ਗਿਆ। ਇਸ ਮੌਕੇ ਫਾਜ਼ਿਲ, ਪੰਕਜ, ਰਾਮਪਾਲ, ਪਵਨ ਕੁਮਾਰ,ਗੁਰਸੇਵਕ ਸਿੰਘ, ਅਸ਼ੋਕ ਕੁਮਾਰ, ਅਜੇ, ਨਵਦੀਪ ਸਿੰਘ, ਮਨੀਸ਼ ਕੁਮਾਰ,ਅਤੇ ਹੋਰ ਕਈ ਸਾਥੀ ਹਾਜ਼ਰ ਸਨ।